ਨਵੀਂ ਦਿੱਲੀ: ਸੌਂਫ਼ ਇੱਕ ਤਰ੍ਹਾਂ ਦਾ ਮਸਾਲਾ ਹੈ ਅਤੇ ਇਹ ਹਰ ਘਰ ਵਿੱਚ ਪਾਈ ਜਾਂਦੀ ਹੈ। ਜ਼ਿਆਦਾਤਰ ਲੋਕ ਖਾਣਾ ਖਾਣ ਤੋਂ ਬਾਅਦ ਸੌਂਫ਼ ਖਾਣਾ ਪਸੰਦ ਕਰਦੇ ਹਨ। ਸੌਂਫ਼ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਜੇਕਰ ਅਸੀਂ ਇਸ ਦੀ ਰੋਜ਼ਾਨਾ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਨਾਲ ਸਾਡੀ ਪਾਚਨ ਸ਼ਕਤੀ ਵਧਦੀ ਹੈ ਅਤੇ ਢਿੱਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ।ਸੌਂਫ਼ ਨਾਲ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਹਨ। ਇਸ ਲਈ ਬਹੁਤ ਸਾਰੇ ਘਰੇਲੂ ਨੁਸਖ਼ਿਆਂ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਸੌਂਫ਼ ਦੀ ਬਿਲਕੁਲ ਵਰਤੋਂ ਨਹੀਂ ਕਰਨੀ ਚਾਹੀਦੀ।ਸੌਂਫ਼ ਸਾਡੀ ਸਿਹਤ ਲਈ ਉਦੋਂ ਤਕ ਫ਼ਾਇਦੇਮੰਦ ਹੈ ਜਦੋਂ ਤਕ ਅਸੀਂ ਇਸਦੀ ਘੱਟ ਮਾਤਰਾ ਵਿਚ ਵਰਤੋਂ ਕਰਦੇ ਹਾਂ। ਸੌਂਫ਼ ਦੇ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ। ਬਹੁਤ ਸਾਰੇ ਲੋਕ ਸੌਂਫ਼ ਦੇ ਨੁਕਸਾਨ ਤੋਂ ਬਿਲਕੁਲ ਅਣਜਾਣ ਹੁੰਦੇ ਹਨ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਲੋਕ ਜਿਨ੍ਹਾਂ ਨੂੰ ਸੌਂਫ਼ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ।
ਹਾਰਮੋਨਸ ਦੀ ਸਮੱਸਿਆ
ਸੌਂਫ਼ ਵਿੱਚ ਇਸ ਤਰ੍ਹਾਂ ਦੇ ਗੁਣ ਮੌਜੂਦ ਹੁੰਦੇ ਹਨ ਜੋ ਸਾਡੇ ਹਾਰਮੋਨਸ ਦੇ ਲੈਵਲ ਨੂੰ ਪ੍ਰਭਾਵਿਤ ਕਰਦੇ ਹਨ। ਸੌਂਫ ਵਿੱਚ ਇਕ ਪ੍ਰੋਲੈਕਟਿਨ ਹੁੰਦਾ ਹੈ। ਜੋ ਸਾਡੇ ਹਾਰਮੋਨਸ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਸੌਂਫ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਹਾਰਮੋਨਸ ਅਣ-ਬੈਲੇਂਸ ਹੋ ਸਕਦੇ ਹਨ। ਜਿਨ੍ਹਾਂ ਮਹਿਲਾਵਾਂ ਨੂੰ ਓਵੇਰੀਅਨ ਕੈਂਸਰ ਜਾਂ ਫਿਰ ਬੱਚੇਦਾਨੀ ਵਿਚ ਕੋਈ ਵੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਸੌਂਫ਼ ਦੀ ਵਰਤੋਂ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਗਰਭਵਤੀ ਮਹਿਲਾਵਾਂ ਨੂੰ ਵੀ ਸੌਂਫ਼ ਦੀ ਵਰਤੋਂ ਘੱਟ ਤੋਂ ਘੱਟ ਹੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਅਜਵੈਣ ਅਤੇ ਗਾਜਰ ਤੋਂ ਅਲਰਜੀ
ਜਿਨ੍ਹਾਂ ਲੋਕਾਂ ਨੂੰ ਅਜਵੈਣ ਅਤੇ ਗਾਜਰ ਤੋਂ ਅਲਰਜੀ ਹੈ ਉਨ੍ਹਾਂ ਨੂੰ ਵੀ ਸੌਂਫ਼ ਦੀ ਵਰਤੋਂ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਨਹੀਂ ਕਰਨੀ ਚਾਹੀਦੀ। ਜੇਕਰ ਉਹ ਲੋਕ ਸੌਂਫ਼ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਚਮੜੀ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਸਨਬਰਨ ਦੀ ਸਮੱਸਿਆ
ਸੌਂਫ਼ ਦੇ ਬੀਜਾਂ ਵਿਚ ਇਕ ਤਰ੍ਹਾਂ ਦਾ ਤੱਤ ਪਾਇਆ ਜਾਂਦਾ ਹੈ। ਇਹ ਤੱਤ ਸਾਡੀ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਾ ਸਕਦਾ ਹੈ।ਇਸ ਨਾਲ ਚਮੜੀ ਤੇ ਸਨਬਰਨ ਦੀ ਸਮੱਸਿਆ ਵਧ ਜਾਂਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਸਨਬਰਨ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲੋਕਾਂ ਨੂੰ ਸੌਂਫ਼ ਦੀ ਵਰਤੋਂ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ।
ਜੋ ਲੋਕ ਦਵਾਈਆਂ ਲੈਂਦੇ ਹਨ
ਬਹੁਤ ਸਾਰੇ ਲੋਕ ਦਵਾਈਆਂ ਲੈਂਦੇ ਹਨ ਪਰ ਕਈ ਦਵਾਈਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜੋ ਸੌਂਫ਼ ਦੇ ਬੀਜਾਂ ਵਿੱਚ ਮੌਜੂਦ ਤੱਤਾਂ ਨਾਲ ਮਿਲ ਕੇ ਸਿਹਤ ਨੂੰ ਖਰਾਬ ਕਰ ਸਕਦੀਆਂ ਹਨ। ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਦਵਾਈ ਲੈ ਰਹੇ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਸੌਂਫ਼ ਦੀ ਵਰਤੋਂ ਨਾ ਕਰੋ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Health Tips: ਕੈਂਸਰ ਹੋਣ ਤੋਂ ਪਹਿਲਾਂ ਸਰੀਰ ’ਚ ਦਿਖਦੇ ਹਨ ਇਹ ਲੱਛਣ, ਨਾ ਕਰੋ ਇਨ੍ਹਾਂ ਨੂੰ ਨਜ਼ਰਅੰਦਾਜ਼
NEXT STORY