ਨਵੀਂ ਦਿੱਲੀ— ਕਾਲੇ ਛੋਲੇ ਖਾਣ ਦੇ ਫਾਇਦਿਆਂ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਪਰ ਕੀ ਤੁਸੀਂ ਛੋਲਿਆਂ ਦੀ ਦਾਲ ਖਾਣ ਦੇ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਦੇ ਹੋ। ਛੋਲਿਆਂ ਦੀ ਦਾਲ ਖਾਣ ਤੋਂ ਅਕਸਰ ਲੋਕ ਬਚਦੇ ਹਨ ਕਿਉਂਕਿ ਕੁਝ ਲੋਕਾਂ ਨੂੰ ਇਸ ਨਾਲ ਢਿੱਡ 'ਚ ਦਰਦ ਅਤੇ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਕੁਝ ਲੋਕਾਂ ਨੂੰ ਇਸ ਦਾ ਸੁਆਦ ਪਸੰਦ ਨਹੀਂ ਹੁੰਦਾ ਪਰ ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਛੋਲਿਆਂ ਦੀ ਦਾਲ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਆਇਰਨ ਨਾਲ ਭਰਪੂਰ
ਛੋਲਿਆਂ ਦੀ ਦਾਲ ਤੁਹਾਡੇ ਸਰੀਰ 'ਚੋਂ ਆਇਰਨ ਦੀ ਘਾਟ ਨੂੰ ਪੂਰਾ ਕਰਦੀ ਹੈ ਅਤੇ ਹੀਮੋਗਲੋਬਿਨ ਦਾ ਪੱਧਰ ਵਧਾਉਣ 'ਚ ਮਦਦ ਕਰਦੀ ਹੈ।
ਸ਼ੂਗਰ ਨੂੰ ਕੰਟਰੋਲ ਕਰੇ
ਸ਼ੂਗਰ 'ਚ ਛੋਲਿਆਂ ਦੀ ਦਾਲ ਦੀ ਵਰਤੋਂ ਕਰਨੀ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਹ ਗਲੂਕੋਜ਼ ਦੀ ਜ਼ਿਆਦਾ ਮਾਤਰਾ ਨੂੰ ਅਵਸ਼ੋਸ਼ਿਤ ਕਰਨ 'ਚ ਕਾਫ਼ੀ ਮਦਦਗਾਰ ਹੈ।
ਪੀਲੀਆ ਰੋਗ ਦੂਰ ਕਰਨ 'ਚ ਸਹਾਈ
ਛੋਲਿਆਂ ਦੀ ਦਾਲ ਦੀ ਵਰਤੋਂ ਨਾਲ ਪੀਲੀਏ ਵਰਗੀ ਬੀਮਾਰੀ 'ਚ ਬਹੁਤ ਹੀ ਫ਼ਾਇਦਾ ਹੁੰਦਾ ਹੈ।
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਕੋਲੈਸਟਰੋਲ ਕਰੇ ਘੱਟ
ਫਾਈਬਰ ਨਾਲ ਭਰਪੂਰ ਛੋਲਿਆਂ ਦੀ ਦਾਲ ਕੋਲੈਸਟਰੋਲ ਦੇ ਪੱਧਰ ਨੂੰ ਘਟਾ ਕੇ ਭਾਰ ਘੱਟ ਕਰਨ 'ਚ ਬੇਹੱਦ ਲਾਭਕਾਰੀ ਸਾਬਤ ਹੁੰਦੀ ਹੈ।
ਸਰੀਰ 'ਚ ਐਨਰਜੀ ਨੂੰ ਬਣਾਈ ਰੱਖੇ
ਛੋਲਿਆਂ ਦੀ ਦਾਲ ਜਿੰਕ, ਕੈਲਸ਼ੀਅਮ, ਪ੍ਰੋਟੀਨ, ਫੋਲੇਟ ਆਦਿ ਨਾਲ ਭਰਪੂਰ ਹੋਣ ਕਾਰਨ ਤੁਹਾਨੂੰ ਜ਼ਰੂਰੀ ਊਰਜਾ ਮਿਲਦੀ ਹੈ।
ਢਿੱਡ ਨੂੰ ਰੱਖੇ ਸਿਹਤਮੰਦ
ਛੋਲਿਆਂ ਦੀ ਦਾਲ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਢਿੱਡ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
‘ਕਬਜ਼’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ : ਜਾਣੋ ਕੀ ਖਾਈਏ ਤੇ ਕਿਨ੍ਹਾਂ ਚੀਜ਼ਾਂ ਤੋਂ ਰੱਖੀਏ ਪਰਹੇਜ਼
NEXT STORY