ਨਵੀਂ ਦਿੱਲੀ - ਸਰਦੀਆਂ ਦੇ ਮੌਸਮ 'ਚ ਸਰਦੀ-ਖਾਂਸੀ ਹੋਣਾ ਦਾ ਖਤਰਾ ਬਣਿਆ ਰਹਿੰਦਾ ਹੈ। ਰੋਜ਼-ਰੋਜ਼ ਦਵਾਈਆਂ ਖਾਣ ਨਾਲ ਸਿਹਤ ਸਬੰਧੀ ਹੋਰ ਬਹੁਤ ਸਾਰੀਆਂ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਜ਼ਰੂਰੀ ਨਹੀਂ ਕਿ ਕੋਈ ਵੀ ਛੋਟੀ-ਮੋਟੀ ਬੀਮਾਰੀ ਹੋਵੇ ਤਾਂ ਡਾਕਟਰ ਕੋਲ ਜਾਓ ਅਤੇ ਦਵਾਈਆਂ ਖਾਓ। ਸਰਦੀਆਂ ਦੇ ਮੌਸਮ 'ਚ ਚਵਨਪਰਾਸ਼ ਖਾ ਕੇ ਅਸੀਂ ਸਰਦੀਆਂ ਦੀਆਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ। ਆਓ ਜਾਣਦੇ ਹਾਂ ਚਵਨਪਰਾਸ਼ ਇਸ ਤੋਂ ਹੋਣ ਵਾਲੇ ਹੋਰ ਬਹੁਤ ਸਾਰੇ ਫਾਇਦਿਆਂ ਬਾਰੇ।
ਦਿਮਾਗ ਤੇਜ਼
ਇਸ 'ਚ ਆਂਵਲਾਂ, ਬ੍ਰਹਮੀ ,ਬਾਦਾਮ ਦਾ ਤੇਲ, ਅਸ਼ਵਗੰਧਾ ਵਰਗੀਆਂ ਔਸ਼ਧੀਆਂ ਹੁੰਦੀਆਂ ਹਨ ਜੋ ਕਿ ਦਿਮਾਗ ਨੂੰ ਤੇਜ਼ ਕਰਦੀਆਂ ਹਨ। ਜਿਸ ਦੇ ਨਾਲ ਕਿਸੇ ਵੀ ਚੀਜ਼ ਨੂੰ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਵੱਧਦੀ ਹੈ।
ਇਹ ਵੀ ਪੜ੍ਹੋ : ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ
ਦਿਲ ਲਈ ਫਾਇਦੇਮੰਦ
ਅੱਜਕੱਲ੍ਹ ਹਰ 5 'ਚੋਂ 2 ਲੋਕ ਕੋਲੇਸਟ੍ਰੋਲ ਦੇ ਵੱਧਣ ਕਾਰਨ ਪਰੇਸ਼ਾਨ ਹਨ। ਰੋਜ਼ਾਨਾ ਦੁੱਧ ਦੇ ਨਾਲ ਇਕ ਚਮਚ ਚਨਵਪਰਾਸ਼ ਖਾਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ। ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
ਪਾਚਨ ਸ਼ਕਤੀ ਤੇਜ਼
ਭੋਜਨ ਅਸਾਨੀ ਨਾਲ ਪਚਾਉਣ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੈ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੀ ਵਧਦੀ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਲਈ ਕਰੋ ਸਿਰਫ਼ ਇਕ ‘ਫੋਨ ਕਾਲ’, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ
ਕਬਜ਼ ਦੂਰ
ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਅਤੇ ਕਬਜ਼ ਤੋਂ ਬਚਣ ਲਈ ਇਸ ਬਹੁਤ ਵੀ ਵਧੀਆ ਹੈ।
ਖ਼ੂਨ ਦੇ ਗੇੜ ਨੂੰ ਬਣਾਉਂਦਾ ਹੈ ਬਿਹਤਰ
ਚਵਨਪਰਾਸ਼ ਖ਼ੂਨ ਦੇ ਗੇੜ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸਰੀਰ ਵਿਚ ਪੈਦਾ ਹੋਣ ਵਾਲੇ ਨੁਕਸਾਨਦੇਹ ਜ਼ਹਿਰਾਂ ਨੂੰ ਵੀ ਖ਼ਤਮ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀ ਪਾਚਨ ਪ੍ਰਣਾਲੀ ਵਿਚ ਵੀ ਸੁਧਾਰ ਲਿਆਉਂਦਾ ਹੈ।
ਇਹ ਵੀ ਪੜ੍ਹੋ : ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ
ਚਿੱਟੇ ਲਹੂ ਦੇ ਸੈੱਲਾਂ ਨੂੰ ਵਧਾਉਂਦਾ ਹੈ
ਚਵਨਪਰਾਸ਼ ਤੁਹਾਡੇ ਸਰੀਰ ਦੇ ਅੰਗਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਹ ਹੀਮੋਗਲੋਬਿਨ ਦੇ ਨਾਲ-ਨਾਲ ਚਿੱਟੇ ਲਹੂ ਦੇ ਸੈੱਲਾਂ ਨੂੰ ਵੀ ਵਧਾਉਂਦਾ ਹੈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬੇਤਹਾਸ਼ਾ ਜੋਸ਼ ਤੇ ਮਰਦਾਨਾ ਤਾਕਤ ਵਧਾਉਣ ਦਾ ਮਹਾਂ ਫਾਰਮੂਲਾ
NEXT STORY