ਮੁੰਬਈ— ਹਾਲ 'ਚ ਹੀ ਡਾਕਟਰਾਂ ਦੀ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ 'ਡੈਸਕ ਜੋਬ' ਕਰਨ ਵਾਲੇ ਹਰ ਇਕ ਮਰਦ ਦੇ ਮੁਕਾਬਲੇ ਦੱਸ ਔਰਤਾਂ ਪਿੱਠ ਦੇ ਉੱਪਰੀ ਹਿੱਸੇ, ਮੋਢਿਆਂ ਅਤੇ ਗਰਦਨ 'ਚ ਦਰਦ ਮਹਿਸੂਸ ਕਰਦੀਆਂ ਹਨ। ਡਾਕਟਰਾਂ ਦੀ ਮੰਨੀਏ ਤਾਂ ਆਪਣੇ ਉੱਠਣ-ਬੈਠਣ ਦੇ ਢੰਗ 'ਚ ਬਦਲਾਅ ਕਰ ਕੇ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਦਰਦ ਤੋਂ ਰਾਹਤ ਪਾਉਣ ਦੇ ਕੁਝ ਤਰੀਕੇ ਦੱਸ ਰਹੇ ਹਾਂ।
1. ਇੰਡੀਅਨ ਸਪਾਈਨਲ ਇੰਜੁਰੀਜ ਸੈਂਟਰ 'ਚ ਸਪਾਈਨ ਸੇਵਾ ਅਤੇ ਚਿਕਿਤਸਾ ਨਿਦੇਸ਼ਕ ਡਾਕਟਰ ਐੱਚ. ਐੱਸ. ਛਾਬੜਾ ਦੱਸਦੇ ਹਨ ਕਿ 'ਡੈਸਕ ਜੋਬ' ਪਹਿਲਾਂ ਦੀ ਤੁਲਨਾ 'ਚ ਹੁਣ ਜ਼ਿਆਦਾ ਪਰੇਸ਼ਾਨੀ ਪੈਦਾ ਕਰ ਰਹੇ ਹਨ। ਕੰਮ ਕਰਨ ਦੇ ਘੰਟੇ ਜ਼ਿਆਦਾ ਹੁੰਦੇ ਹਨ, ਜਿਸ ਕਾਰਨ ਤਣਾਅ ਜ਼ਿਆਦਾ ਰਹਿੰਦਾ ਹੈ ਅਤੇ ਕੰਪਿਊਟਰ 'ਤੇ ਕੰਮ ਕਰਨ ਵਾਲਿਆਂ ਨੂੰ ਇਕ ਖਾਸ ਪੋਸਚਰ 'ਚ ਰੋਜ਼ਾਨਾ 8-10 ਘੰਟੇ ਬੈਠ ਕੇ ਕੰਮ ਕਰਨਾ ਪੈਂਦਾ ਹੈ। ਡਾਕਟਰਾਂ ਮੁਤਾਬਕ ਜਦੋਂ ਔਰਤਾਂ ਦਫਤਰ ਤੋਂ ਘਰ ਜਾ ਕੇ ਲੈਪਟੋਪ ਲੈ ਕੇ ਬਿਸਤਰ 'ਤੇ ਬੈਠਦੀਆਂ ਹਨ ਤਾਂ ਉਸ ਦੌਰਾਨ ਉਨ੍ਹਾਂ ਦਾ ਪੋਸਚਰ ਗਲਤ ਹੋ ਜਾਂਦਾ ਹੈ।
2. ਔਰਤਾਂ ਕਸਰਤ ਕਰਨ ਲਈ ਮੁਸ਼ਕਲ ਨਾਲ ਸਮਾਂ ਕੱਢ ਪਾਉਂਦੀਆਂ ਹਨ। ਜਦੋਂ ਸਰੀਰ 'ਚ ਹੁੰਦਾ ਦਰਦ ਉਨ੍ਹਾਂ ਲਈ ਸਹਿਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਤਾਂ ਉਹ ਪੇਨਕਿਲਰ ਖਾ ਲੈਂਦੀਆਂ ਹਨ। ਹੌਲੀ-ਹੌਲੀ ਇਨ੍ਹਾਂ ਪੇਨਕਿਲਰ ਦਾ ਅਸਰ ਉਨ੍ਹਾਂ ਦੇ ਸਰੀਰਕ ਅੰਗਾਂ 'ਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਡਾਕਟਰਾਂ ਮੁਤਾਬਕ ਔਰਤਾਂ ਨੂੰ ਇਸ ਸਥਿਤੀ 'ਚ ਉੱਠ ਕੇ ਥੋੜ੍ਹਾ ਟਹਿਲਣਾ ਚਾਹੀਦਾ ਹੈ। ਔਰਤਾਂ ਨੂੰ ਸਰੀਰਕ ਤੌਰ 'ਤੇ ਐਕਟਿਵ ਹੋਣ ਦੀ ਲੋੜ ਹੈ।
3. ਸਭ ਤੋਂ ਪਹਿਲਾਂ ਆਪਣੇ ਡੈਸਕ ਦੀ ਜਾਂਚ ਕਰੋ। ਸਹੀ ਪੋਜੀਸ਼ਨ ਇਹ ਹੈ ਕਿ ਜਦੋਂ ਤੁਸੀਂ ਕੁਰਸੀ 'ਤੇ ਬੈਠੋ ਤਾਂ ਤੁਹਾਡੀ ਪਿੱਠ ਨੂੰ ਪਿੱਛਿਓਂ ਦੀ ਸਹਾਰਾ ਮਿਲਦਾ ਰਹੇ। ਤੁਹਾਡੇ ਪੈਰ ਜਮੀਨ 'ਤੇ ਸਮਾਂਤਰ ਹੋਣ ਅਤੇ ਤੁਹਾਡੇ ਪੈਰ ਜਮੀਨ 'ਤੇ ਸਿੱਧੇ ਰੱਖੇ ਹੋਣ। ਹਰ 30 ਤੋਂ 40 ਮਿੰਟ ਬਾਅਦ ਆਪਣੀ ਬੈਠਣ ਦੀ ਮੁਦਰਾ ਬਦਲਦੇ ਰਹਿਣਾ ਚਾਹੀਦਾ ਹੈ।
4. ਜ਼ਰੂਰੀ ਹੈ ਕਿ ਸਹੀ ਪੋਸਚਰ 'ਚ ਬੈਠ ਕੇ ਕੰਮ=ਕਰਨਾ। ਇਸ ਸਥਿਤੀ 'ਚ ਬੈਠ ਕੇ ਤੁਸੀਂ ਆਪਣੀ ਮਾਸਪੇਸ਼ੀਆਂ ਦੀ ਸਹੀ ਵਰਤੋਂ ਕਰ ਸਕਦੇ ਹੋ। ਇਸ ਦੇ ਇਲਾਵਾ ਕੁਝ ਘੰਟੇ ਆਸਾਨ ਜਿਹੀ ਕਸਰਤ ਅਤੇ ਸਟਰੇਚਿੰਗ ਜ਼ਰੂਰ ਕਰੋ। ਤੁਸੀਂ ਹੇਠ ਲਿਖੀਆਂ ਕਸਰਤਾਂ ਕਰ ਸਕਦੇ ਹੋ।
(i) ਰੋਟੇਸ਼ਨ
ਆਪਣੇ ਮੋਢਿਆਂ, ਗਰਦਨ, ਕਲਾਈ ਅਤੇ ਕੁਹਣੀ ਨੂੰ ਘੜੀ ਦੀ ਦਿਸ਼ਾ 'ਚ ਅਤੇ ਘੜੀ ਦੀ ਵਿਪਰੀਤ ਦਿਸ਼ਾ 'ਚ ਵਾਰੀ-ਵਾਰੀ ਕਰੀਬ ਦੱਸ ਵਾਰੀ ਘੁੰਮਾਓ।
(ii) ਫੋਰਵਰਡ ਫੋਲਡ
ਕੁਰਸੀ 'ਤੇ ਬੈਠ ਜਾਓ। ਹੱਥਾਂ ਨੂੰ ਸਿਰ ਪਿੱਛੇ ਲਿ ਜਾ ਕੇ ਆਪਸ 'ਚ ਕੱਸ ਕੇ ਫੜ ਲਓ ਅਤੇ ਥੱਲ੍ਹੇ ਲਿਆਉਣ ਦੀ ਕੋਸ਼ਿਸ਼ ਕਰੋ। ਕੁਝ ਸੈਕੰਡ ਤੱਕ ਇਸੇ ਸਥਿਤੀ 'ਚ ਰਹੋ।
(iii) ਮੋਢੇ ਨੂੰ ਸਟਰੈੱਚ ਕਰੋ
ਹੱਥਾਂ ਨੂੰ ਉੱਪਰ ਚੁੱਕੋ ਅਤੇ ਹਥੇਲੀਆਂ ਨੂੰ ਪਿੱਛੇ ਦੀ ਦਿਸ਼ਾ 'ਚ ਰੱਖਦੇ ਹੋਏ ਪਿੱਛ ਲੈ ਜਾਓ। ਬਹੁਤ ਹੀ ਆਰਾਮ ਨਾਲ ਦੂਜੇ ਹੱਥ ਨਾਲ ਕੁਹਣੀ ਨੂੰ ਥੱਲ੍ਹੇ ਵੱਲ ਦਬਾਓ।
(iv) ਪ੍ਰਤੀਰੋਧ ਕਸਰਤ
ਆਪਣੇ ਹੱਥ ਨੂੰ ਗਰਦਨ ਦੇ ਪਿੱਛੇ ਵੱਲ ਰੱਖੋ। ਕੁਝ ਸੈਕੰਡ ਲਈ ਇਸ ਨੂੰ ਆਰਾਮ ਨਾਲ ਦਬਾਓ।
Premature ਬੱਚਿਆਂ ਨੂੰ ਕਰਨਾ ਪੈਂਦਾ ਹੈ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ
NEXT STORY