ਜਲੰਧਰ- ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੱਚੇ ਫਲਾਂ ਅਤੇ ਸਬਜ਼ੀਆਂ ਦਾ ਜੂਸ ਬਣਾ ਕੇ ਸਰੀਰ ਨੂੰ ‘ਡਿਟਾਕਸਿਫਾਈ’ ਕਰਨਾ ਸਿਹਤ ਦੇ ਦੀਵਾਨਿਆਂ ਲਈ ਨਵਾਂ ਰਿਵਾਜ਼ ਹੋ ਸਕਦਾ ਹੈ ਪਰ ਜੇਕਰ ਇਸਦਾ ਜ਼ਿਆਦਾ ਮਾਤਰਾ ਵਿਚ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਡਾਕਟਰੀ ਮਾਹਿਰਾਂ ਮੁਤਾਬਕ ਆਮ ਤੌਰ ’ਤੇ ਪਾਰਕਾਂ ਦੇ ਬਾਹਰ ਸਵੇਰ ਦੀ ਸੈਰ ਕਰਨ ਵਾਲਿਆਂ ਅਤੇ ਜਾਗਰਸ ਨੂੰ ਕੱਚੇ ਫਲਾਂ ਅਤੇ ਸਬਜ਼ੀਆਂ ਦਾ ਜੂਸ ਵੇਚਿਆ ਜਾਂਦਾ ਹੈ। ਹਾਲਾਂਕਿ ਲੰਬੇ ਸਮੇਂ ਤੱਕ ਸੇਵਨ ਕਰਨ ’ਤੇ ਇਹ ਹੋਰ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੇ ਦੀ ਬੀਮਾਰੀ ਤੋਂ ਪੀੜਤ ਲੋਕਾਂ ਲਈ ਵੀ ਇਹ ਹਾਨੀਕਾਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਗਰਮੀਆਂ 'ਚ ਜ਼ਰੂਰ ਕਰੋ 'ਤਰ' ਦੀ ਵਰਤੋਂ, ਸਰੀਰ 'ਚ ਪਾਣੀ ਦੀ ਘਾਟ ਸਣੇ ਹੋਣਗੇ ਹੋਰ ਵੀ ਲਾਭ
ਜ਼ਿਆਦਾ ਪਾਲਕ ਅਤੇ ਚੁਕੰਦਰ ਵੀ ਨੁਕਾਸਨਦੇਹ
ਇੰਡੀਅਨ ਸਪਾਈਨਲ ਇੰਜਰੀ ਸੈਂਟਰ ਦੇ ਸੀਨੀਅਰ ਕੰਸਲਟੈਂਟ, ਨੇਫਰੋਲਾਜਿਸਟ ਅਤੇ ਕਿਡਨੀ ਟਰਾਂਸਪਲਾਂਟ ਫਿਜੀਸ਼ੀਅਨ ਡਾ. ਰਾਜੇਸ਼ ਗੋਇਲ ਨੇ ਕਿਹਾ ਕਿ ਸਾਈਟ੍ਰਸ ਫਲਾਂ ਦੇ ਨਾਲ-ਨਾਲ ਆਕਸਲੇਟ ਯੁਕਤ ਅਨਾਜ, ਜਿਵੇਂ ਕਿ ਪਾਲਕ ਅਤੇ ਚੁਕੰਦਰ ਦਾ ਸੇਵਨ ਕਰਨ ਨਾਲ ਕਿਡਨੀ ਦੀਆਂ ਸੱਟਾਂ ਦਾ ਖਤਰਾ ਵਧ ਸਕਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ ਸੀ ਦਾ ਉੱਚ ਪੱਧਰ ਹੁੰਦਾ ਹੈ।
ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
ਫਲ ਸਰੀਰ ਵਿਚ ਆਕਸਾਲੇਟ ਦੇ ਐਬਜਰਬੇਸ਼ਨ ਨੂੰ ਵਧਾ ਸਕਦੇ ਹਨ। ਇਸ ਲਈ, ਆਮ ਤੌਰ ’ਤੇ ਆਕਸਲੇਟ ਯੁਕਤ ਅਨਾਜਾਂ ਨੂੰ ਘੱਟ ਮਾਤਰਾ ਵਿਚ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਖਟੇ ਫਲਾਂ ਨਾਲ ਇਨ੍ਹਾਂ ਦਾ ਸੇਵਨ ਕਰਨ ਤੋਂ ਬਚੋ।
ਜਦੋਂ ਤੱਕ ਉਕਤ ਪਦਾਰਥ ਜ਼ਿਆਦਾ ਮਾਤਰਾ ਵਿਚ ਲਿਆ ਜਾਂਦਾ ਹੈ ਤਾਂ ਆਕਸਾਲੇਟ ਕ੍ਰਿਸਟਲ ਗੁਰਦੇ ਵਿਚ ਜਮ੍ਹਾ ਹੋ ਸਕਦਾ ਹੈ ਅਤੇ ਇਹ ਪੱਥਰੀ ਅਤੇ ਹੋਰ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਜੋਖਮ ਉਮਰ ਲਿੰਗ ਅਤੇ ਜੱਦੀ ਵਰਗੇ ਕਾਰਕਾਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਢਿੱਡ ’ਚ ਦਰਦ, ਪਿਸ਼ਾਬ ਵਿਚ ਖੂਨ ਆਉਣਾ ਅਤੇ ਪਿਸ਼ਾਬ ਕਰਨ ਵਿਚ ਮੁਸ਼ਕਲ ਵਰਗੇ ਲੱਛਣ ਦਿਖਦੇ ਹਨ, ਤਾਂ ਉਨ੍ਹਾਂ ਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਜਿਹੇ ਵਿਚ ਗੰਭੀਰ ਮਾਮਲਿਆਂ ਵਿਚ ਹਸਪਤਾਲ ਵਿਚ ਭਰਤੀ ਹੋਣ ਅਤੇ ਸਰਜ਼ਰੀ ਦੀ ਵੀ ਲੋੜ ਹੁੰਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਗਰਮੀਆਂ 'ਚ ਜ਼ਰੂਰ ਕਰੋ 'ਤਰ' ਦੀ ਵਰਤੋਂ, ਸਰੀਰ 'ਚ ਪਾਣੀ ਦੀ ਘਾਟ ਸਣੇ ਹੋਣਗੇ ਹੋਰ ਵੀ ਲਾਭ
NEXT STORY