ਜਲੰਧਰ— ਦਹੀਂ ਵਿਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਲੋਕ ਇਸ ਦਾ ਇਸਤੇਮਾਲ ਕਈ ਤਰੀਕਿਆਂ ਨਾਲ ਕਰਦੇ ਹਨ। ਜਿਵੇਂ ਲੱਸੀ, ਇਹ ਸਿਰਫ ਸਿਹਤ ਦੇ ਹੀ ਲਈ ਨਹੀਂ ਸਗੋ ਚਮੜੀ ਲਈ ਵੀ ਬਹੁਤ ਲਾਭਕਾਰੀ ਹੁੰਦੇ ਹਨ। ਇਸ ਦਾ ਇਸਤੇਮਾਲ ਕਰਨ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ਵਿਚ ਫੈਟ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਲਈ ਰੋਜ਼ਾਨਾ ਦਹੀਂ ਦਾ ਇਸਤੇਮਾਲ ਕਰੋ।
ਦਹੀਂ ਦੇ ਫਾਇਦੇ
1. ਮੁਹਾਸੇ
ਦਹੀਂ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ। ਦਹੀਂ ਦੇ ਪੇਸਟ ਨੂੰ ਮੁਹਾਸਿਆਂ ਵਾਲੀ ਜਗ੍ਹਾ ਉੱਤੇ ਲਗਾਓ ਅਤੇ ਕੁੱਝ ਦੇਰ ਬਾਅਦ ਚਿਹਰੇ ਨੂੰ ਧੋ ਲਓ।
2. ਮਜ਼ਬੂਤ ਵਾਲ
ਵਾਲਾਂ ਦੇ ਲਈ ਦਹੀਂ ਚੰਗਾ ਕੰਡੀਸ਼ਨਰ ਹੈ। ਨਹਾਉਣ ਤੋਂ ਪਹਿਲਾਂ ਦਹੀਂ ਨੂੰ ਆਪਣੇ ਵਾਲਾਂ ਵਿਚ ਲਗਾਓ। ਇਸ ਨਾਲ ਸਿੱਕਰੀ ਦੇ ਪ੍ਰੇਸ਼ਾਨੀ ਦੂਰ ਹੋਵੇਗੀ ਅਤੇ ਵਾਲ ਮਜ਼ਬੂਤ ਹੋਣਗੇ।
3. ਮੂੰਹ ਦੇ ਛਾਲੇ
ਰੋਜ਼ਾਨਾ ਦਿਨ ਵਿਚ 1 ਤੋਂ 2 ਬਾਰ ਦਹੀਂ ਖਾਣ ਨਾਲ ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਮਿਲਦਾ ਹੈ।
4. ਚਰਬੀ ਨੂੰ ਘੱਟ ਕਰੋ
ਅੱਜ-ਕੱਲ੍ਹ ਹਰ ਦੂਜਾ ਵਿਅਕਤੀ ਮੋਟਾਪੇ ਤੋਂ ਪ੍ਰੇਸ਼ਾਨ ਹੈ। ਜੇਕਰ ਤੁਸੀਂ ਆਪਣਾ ਭਾਰ ਕੰਟਰੋਲ ਵਿਚ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਦਹੀਂ ਦਾ ਇਸਤੇਮਾਲ ਕਰੋ। ਨਿਯਮਿਤ ਰੂਪ ਨਾਲ ਦਹੀਂ ਅਤੇ ਲੱਸੀ ਪੀਣ ਨਾਲ ਸਰੀਰ ਵਿਚ ਜਮੀ ਹੋਈ ਚਰਬੀ ਤੇਜ਼ੀ ਨਾਲ ਘੱਟ ਹੁੰਦੀ ਹੈ।
5. ਤੇਲ ਵਾਲੀ ਚਮੜੀ
ਦਹੀਂ ਵਿਚ ਸ਼ਹਿਦ ਮਿਲਾ ਕੇ ਚਿਹਰੇ ਉੱਤੇ ਲਗਾਉਣ ਨਾਲ ਤੇਲ ਵਾਲੀ ਚਮੜੀ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਚਹਿਰੇ ਉੱਤੇ ਨਿਖਾਰ ਆਉਂਦਾ ਹੈ।
6. ਪਾਚਣ ਸ਼ਕਤੀ
ਬੈਕਟੀਰੀਆ ਨਾਲ ਭਰਪੂਰ ਹੋਣ ਦੇ ਕਾਰਨ ਦਹੀਂ ਭੋਜਨ ਨੂੰ ਆਸਾਨੀ ਨਾਲ ਪਚਾਉਂਦਾ ਹੈ।
ਰਾਤ ਨੂੰ ਕੰਨ ਵਿਚ ਰੱਖੋਗੇ ਪਿਆਜ਼, ਮਿਲੇਗਾ ਇਹ ਚਮਤਕਾਰੀ ਫਾਇਦਾ !
NEXT STORY