ਨਵੀਂ ਦਿੱਲੀ– ਦਿੱਲੀ ’ਚ ਪਿਛਲੇ 4 ਦਿਨਾਂ ’ਚ ਡਿਪਥੀਰੀਆ ਬੀਮਾਰੀ ਨਾਲ 12 ਬੱਚਿਅਾਂ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਬੱਚੇ ਸਨ, ਜਿਨ੍ਹਾਂ ਨੂੰ ਐਂਟੀ ਡਿਪਥੀਰੀਆ ਵੈਕਸੀਨ ਨਹੀਂ ਦਿੱਤੀ ਗਈ ਸੀ। ਡਾਕਟਰਾਂ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ 250 ਤੋਂ ਵੱਧ ਡਿਪਥੀਰੀਆ ਦੇ ਮਰੀਜ਼ ਹਸਪਤਾਲਾਂ ’ਚ ਦਾਖਲ ਹੋ ਚੁੱਕੇ ਹਨ। ਡਿਪਥੀਰੀਆ ਦਾ ਬੈਕਟੀਰੀਆ ਹਰ ਸਾਲ ਸਤੰਬਰ ਮਹੀਨੇ ’ਚ ਐਕਟਿਵ ਹੋ ਜਾਂਦਾ ਹੈ ਅਤੇ ਐਡਮਿਟ ਹੋਣ ਵਾਲੇ 15 ਤੋਂ 20 ਫੀਸਦੀ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਡਾਕਟਰਾਂ ਦੀ ਮੰਨੀਏ ਤਾਂ ਇਹ ਕੋਈ ਨਵਾਂ ਟ੍ਰੈਂਡ ਨਹੀਂ ਹੈ ਅਤੇ ਹਰ ਸਾਲ ਔਸਤਨ ਅਜਿਹਾ ਹੁੰਦਾ ਹੈ। ਅਕਤੂਬਰ ਮਹੀਨੇ ਤੋਂ ਬਾਅਦ ਇਸ ’ਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ’ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਾਖਿਰ ਕੀ ਹੈ ਡਿਪਥੀਰੀਆ ਅਤੇ ਇਸ ਤੋਂ ਕਿਵੇਂ ਤੁਸੀਂ ਆਪਣੇ ਬੱਚਿਅਾਂ ਨੂੰ ਬਚਾ ਸਕਦੇ ਹੋ।
ਕੀ ਹੁੰਦੈ ਡਿਪਥੀਰੀਆ?
ਡਿਪਥੀਰੀਆ ਇਕ ਕਿਸਮ ਦੀ ਇਨਫੈਕਸ਼ਨ ਨਾਲ ਫੈਲਣ ਵਾਲੀ ਬੀਮਾਰੀ ਹੈ। ਇਸ ਨੂੰ ਆਮ ਬੋਲਚਾਲ ’ਚ ਗਲਘੋਟੂ ਵੀ ਕਿਹਾ ਜਾਂਦਾ ਹੈ। ਇਹ ਕਾਰੀਨੇਬੈਕਟੀਰੀਅਮ ਬੈਕਟੀਰੀਆ ਦੇ ਇਨਫੈਕਸ਼ਨ ਨਾਲ ਹੁੰਦਾ ਹੈ। ਇਸ ਦੀ ਲਪੇਟ ’ਚ ਜ਼ਿਆਦਾਤਰ ਬੱਚੇ ਹੀ ਆਉਂਦੇ ਹਨ। ਹਾਲਾਂਕਿ ਬੀਮਾਰੀ ਵੱਡਿਅਾਂ ਨੂੰ ਵੀ ਹੋ ਸਕਦੀ ਹੈ। ਬੈਕਟੀਰੀਆ ਸਭ ਤੋਂ ਪਹਿਲਾਂ ਗਲੇ ’ਚ ਇਨਫੈਕਸ਼ਨ ਕਰਦਾ ਹੈ। ਇਸ ਨਾਲ ਸਾਹ ਨਲੀ ਤੱਕ ਇਨਫੈਕਸ਼ਨ ਫੈਲ ਜਾਂਦੀ ਹੈ। ਇਨਫੈਕਸ਼ਨ ਕਾਰਨ ਇਕ ਝਿੱਲੀ ਬਣ ਜਾਂਦੀ ਹੈ, ਜਿਸ ਕਾਰਨ ਮਰੀਜ਼ ਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਕ ਸਥਿਤੀ ਤੋਂ ਬਾਅਦ ਇਸ ਤੋਂ ਜ਼ਹਿਰ ਨਿਕਲਣ ਲੱਗਦਾ ਹੈ ਜੋ ਖੂਨ ਰਾਹੀਂ ਬ੍ਰੇਨ ਅਤੇ ਹਾਰਟ ਤੱਕ ਪਹੁੰਚ ਜਾਂਦਾ ਹੈ ਅਤੇ ਉਸ ਨੂੰ ਡੈਮੇਜ ਕਰਨ ਲੱਗਦਾ ਹੈ। ਇਸ ਸਥਿਤੀ ’ਚ ਪਹੁੰਚਣ ਤੋਂ ਬਾਅਦ ਮਰੀਜ਼ ਦੀ ਮੌਤ ਦਾ ਖਤਰਾ ਵੱਧ ਜਾਂਦਾ ਹੈ।
ਬੱਚਿਅਾਂ ’ਚ ਦਿਖਾਈ ਦੇਣ ਇਹ ਲੱਛਣ ਤਾਂ ਹੋ ਜਾਓ ਅਲਰਟ
- ਸਾਹ ਲੈਣ ’ਚ ਔਖਿਆਈ
- ਗਰਦਨ ’ਚ ਸੋਜ, ਠੰਡ ਲੱਗਣਾ
- ਬੁਖਾਰ, ਗਲੇ ’ਚ ਖਾਰਸ਼, ਖੰਘ
- ਇਨਫੈਕਸ਼ਨ ਮਰੀਜ਼ ਦੇ ਮੂੰਹ, ਨੱਕ ਅਤੇ ਗਲੇ ’ਚ ਰਹਿੰਦੀ ਹੈ ਅਤੇ ਫੈਲਦੀ ਹੈ।
- ਬੱਚਿਅਾਂ ਦਾ ਜ਼ਰੂਰ ਕਰਵਾਓ ਵੈਕਸੀਨੇਸ਼ਨ
ਵੈਕਸੀਨੇਸ਼ਨ ਨਾਲ ਬੱਚੇ ਨੂੰ ਡਿਪਥੀਰੀਆ ਬੀਮਾਰੀ ਤੋਂ ਬਚਾਇਆ ਜਾ ਸਕਦਾ ਹੈ। ਨਿਯਮਿਤ ਟੀਕਾਕਰਨ ’ਚ ਡੀ. ਪੀ. ਟੀ (ਡਿਪਥੀਰੀਆ, ਕਾਲੀ ਖਾਂਸੀ ਅਤੇ ਟੈਟਨੈੱਸ) ਦਾ ਟੀਕਾ ਲਾਇਆ ਜਾਂਦਾ ਹੈ। 1 ਸਾਲ ਦੇ ਬੱਚੇ ਨੂੰ ਡੀ. ਪੀ. ਟੀ. ਦੇ 3 ਟੀਕੇ ਲੱਗਦੇ ਹਨ। ਇਸ ਤੋਂ ਬਅਦ ਡੇਢ ਸਾਲ ’ਤੇ ਚੌਥਾ ਟੀਕਾ ਅਤੇ 4 ਸਾਲ ਦੀ ਉਮਰ ’ਤੇ ਪੰਜਵਾਂ ਟੀਕਾ ਲੱਗਦਾ ਹੈ। ਟੀਕਾਕਰਨ ਤੋਂ ਬਾਅਦ ਡਿਪਥੀਰੀਆ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ ਹੈ। ਬੱਚਿਅਾਂ ਨੂੰ ਡਿਪਥੀਰੀਆ ਦਾ ਜੋ ਟੀਕਾ ਲਾਇਆ ਜਾਂਦਾ ਹੈ, ਉਹ 10 ਤੋਂ ਵੱਧ ਸਮੇਂ ਤੱਕ ਪ੍ਰਭਾਵੀ ਨਹੀਂ ਰਹਿੰਦਾ। ਲਿਹਾਜਾ ਬੱਚਿਅਾਂ ਨੂੰ 12 ਸਾਲ ਦੀ ਉਮਰ ’ਚ ਮੁੜ ਡਿਪਥੀਰੀਆ ਦਾ ਟੀਕਾ ਲਵਾਉਣਾ ਚਾਹੀਦਾ ਹੈ।
ਦਹੀਂ 'ਚ ਇਹ ਚੀਜ਼ਾਂ ਮਿਲਾਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY