ਜਲੰਧਰ— ਗਰਭਅਵਸਥਾ ਵਿਚ ਮਹਿਲਾ ਨੂੰ ਖਾਸ ਡਾਈਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਰਹਿ ਸਕਣ। ਇਸ ਸਮੇਂ ਲਈ ਗਈ ਮਾਂ ਦੀ ਡਾਈਟ ਬੱਚੇ ਨੂੰ ਲੱਗਦੀ ਹੈ। ਖਾਣ-ਪੀਣ ਚੰਗਾ ਹੋਵੇਗਾ ਤਾਂ ਮਾਂ ਦਾ ਸਿਹਤ ਤਾਂ ਬਿਹਤਰ ਰਹੇਗਾ ਹੀ ਨਾਲ ਹੀ ਬੱਚੇ ਦਾ ਠੀਕ ਵਿਕਾਸ ਵੀ ਹੋ ਪਾਵੇਗਾ। ਉਂਝ ਤਾਂ ਗਰਭਅਵਸਥਾ ਵਿਚ ਫਲ, ਸਬਜੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਕੁਝ ਫਲ ਅਜਿਹੇ ਵੀ ਹਨ ਜਿਨ੍ਹਾਂ ਦੇ ਗਰਭਅਵਸਥਾ ਵਿਚ ਖਾਣ ਦੇ ਨੁਕਸਾਨ ਹੀ ਨੁਕਸਾਨ ਹਨ। ਇਸ ਸਮੇਂ ਜਰੂਰੀ ਹੁੰਦਾ ਹੈ ਕਿ ਕਿਹੜੀ ਚੀਜ਼ ਖਾਧੀ ਜਾਵੇ ਅਤੇ ਕਿਹੜੀ ਨਾ ਲਈ ਜਾਵੇ। ਤਾਂ ਆਓ ਜਾਣਦੇ ਹਾਂ ਕਿ ਗਰਭਅਵਸਥਾ ਵਿਚ ਕਿਹੜੇ ਫਲ ਅਤੇ ਸਬਜੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
— ਪਪੀਤਾ
ਗਰਭਅਵਸਥਾ ਵਿਚ ਪਪੀਤਾ ਖਾਣ ਨਾਲ ਪ੍ਰੀ-ਮੈਚਓਰ ਡਿਲੀਵਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਗਰਭ ਦੇ ਸ਼ੁਰੂਆਤੀ ਮਹੀਨਿਆਂ ਵਿਚ ਤਾਂ ਪਪੀਤਾ ਬਿਲਕੁੱਲ ਵੀ ਨਹੀਂ ਖਾਨਾ ਚਾਹੀਦਾ ਪਰ ਬਾਅਦ ਦੇ ਮਹੀਨਿਆਂ ਵਿਚ ਪਕਿਆ ਹੋਇਆ ਪਪੀਤਾ ਖਾਨਾ ਫਾਇਦੇਮੰਦ ਰਹੇਗਾ।
— ਅੰਗੂਰ
ਅੰਗੂਰ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਅੰਗੂਰ ਖਾਨਾ ਨੁਕਸਾਨਦਾਇਕ ਹੋ ਸਕਦਾ ਹੈ। ਕੋਸ਼ਿਸ਼ ਕਰੋ ਕਿ ਗਰਭਅਵਸਥਾ ਦੌਰਾਨ ਅੰਗੂਰ ਨਾ ਹੀ ਖਾਓ।
— ਅਨਾਨਾਸ
ਗਰਭ ਅਵਸਥਾ ਵਿਚ ਅਨਾਨਾਸ ਖਾਨਾ ਗਰਭਵਤੀ ਮਹਿਲਾ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਵਿਚ ਬਰੋਮੇਲਿਨ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ। ਜਿਸ ਕਾਰਨ ਜਲਦੀ ਪ੍ਰਸਵ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਂਝ ਪਹਿਲਾਂ ਤਿਮਾਹੀ ਦੌਰਾਨ ਇਸ ਦਾ ਸੇਵਨ ਨਾ ਕਰਨਾ ਹੀ ਠੀਕ ਰਹੇਗਾ।
— ਅੰਡਾ
ਗਰਭਅਵਸਥਾ ਵਿਚ ਕੱਚਾ ਅੰਡਾ ਨਾ ਖਾਓ। ਇਸ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਤੋਂ ਖੁਦ ਨੂੰ ਬਚਾਏ ਰੱਖਣਾ ਚਾਹੀਦਾ ਹੈ।
ਗ੍ਰੀਨ ਟੀ ਟੋਨਰ ਨਾਲ ਕਰੋ ਚਿਹਰੇ ਦੇ ਦਾਗ-ਧੱਬੇ ਦੂਰ
NEXT STORY