ਚੰਡੀਗੜ੍ਹ- ਜਿਵੇਂ ਜਿਵੇਂ ਉਮਰ ਵਧਦੀ ਹੈ, ਸਰੀਰ ਕਮਜ਼ੋਰ ਹੋਣ ਲੱਗਦਾ ਹੈ ਪਰ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣ ਵਾਲੀ ਜਗ੍ਹਾ ਹੁੰਦੀ ਹੈ ਸਾਡੇ 'ਗੋਡੇ'। ਗੋਡਿਆਂ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਦਰਦ, ਕਮਜ਼ੋਰੀ ਅਤੇ ਚਲਣ-ਫਿਰਣ ਵਿਚ ਰੁਕਾਵਟ ਆ ਸਕਦੀ ਹੈ ਪਰ ਚਿੰਤਾ ਨਾ ਕਰੋ, ਹੇਠ ਦਿੱਤੀਆਂ ਤਿੰਨ ਆਸਾਨ ਅਭਿਆਸਾਂ ਨਾਲ ਤੁਸੀਂ ਆਪਣੇ ਗੋਡਿਆਂ ਨੂੰ ਮਜ਼ਬੂਤ ਬਣਾ ਸਕਦੇ ਹੋ:
1. ਹੀਲ-ਕਾਲਫ ਸਟ੍ਰੈਚ
ਫਾਇਦਾ: ਇਹ ਅਭਿਆਸ ਹੇਠਲੇ ਪੈਰ, ਖ਼ਾਸ ਕਰਕੇ ਕਾਲਫ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ।
ਕਿਵੇਂ ਕਰੀਏ ਅਭਿਆਸ:
ਕੰਧ ਵੱਲ ਮੂੰਹ ਕਰਕੇ ਖੜ੍ਹੇ ਹੋ ਜਾਓ। ਦੋਵੇਂ ਹੱਥ ਕੰਧ 'ਤੇ ਟਿਕਾਓ। ਇਕ ਪੈਰ ਨੂੰ ਜਿੰਨਾ ਹੋ ਸਕੇ ਆਰਾਮ ਨਾਲ ਪਿੱਛੇ ਲੈ ਜਾਓ। ਗੋਢਿਆਂ ਨੂੰ ਹਲਕਾ ਜਿਹਾ ਮੋੜੋ। ਫਿਰ ਇੰਨਾ ਸਟ੍ਰੈਚ ਕਰੋ ਕਿ ਪਿਛਲੇ ਪੈਰ 'ਚ ਖਿਚਾਅ ਮਹਿਸੂਸ ਹੋਵੇ।

2. ਕੁਆਡ੍ਰੀਸੈਪਸ ਸਟ੍ਰੈਚ
ਫਾਇਦਾ: ਇਸ ਨਾਲ ਥਾਈਜ਼ (ਪੱਟ) ਦੇ ਅੱਗੇ ਵਾਲੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।
ਕਿਵੇਂ ਕਰੀਏ ਅਭਿਆਸ:
ਕੰਧ ਕੋਲ ਖੜ੍ਹੇ ਹੋ ਜਾਓ ਜਾਂ ਕੁਰਸੀ ਦਾ ਸਹਾਰਾ ਲਵੋ। ਪੈਰ ਮੋਢੇ ਦੀ ਚੌੜਾਈ ਤੱਕ ਫੈਲਾਓ। ਇਕ ਗੋਡੇ ਨੂੰ ਮੋੜੋ। ਫਿਰ 30 ਸਕਿੰਟ ਗਿੱਟੇ ਨੂੰ ਫੜੋ। ਇਸ ਨੂੰ ਗਲੂਟਸ (ਕੁਲ੍ਹੇ) ਵੱਲ ਜਿੰਨਾ ਸੰਭਵ ਹੋ ਸਕੇ ਆਰਾਮ ਨਾਲ ਖਿੱਚੋ।

3. ਲੈਗ ਐਕਸਟੈਂਸ਼ਨ
ਫਾਇਦਾ: ਇਹ ਅਭਿਆਸ ਗੋਡਿਆਂ 'ਤੇ ਵੱਧ ਰਹੇ ਦਬਾਅ ਨੂੰ ਘਟਾਉਂਦਾ ਹੈ ਅਤੇ ਮੋਟਾਪੇ ਜਾਂ ਉਮਰ ਕਾਰਨ ਆ ਰਹੀ ਕਮਜ਼ੋਰੀ 'ਚ ਲਾਭਕਾਰੀ ਹੈ।
ਕਿਵੇਂ ਕਰੀਏ ਅਭਿਆਸ:
ਕੁਰਸੀ 'ਤੇ ਸਿੱਧੇ ਬੈਠੋ। ਦੋਵੇਂ ਪੈਰ ਜ਼ਮੀਨ 'ਤੇ ਰੱਖੋ। ਹੁਣ ਇੱਕ ਪੈਰ ਨੂੰ ਸੀਧਾ ਕਰਕੇ ਜਿੰਨਾ ਉੱਚਾ ਹੋ ਸਕੇ ਚੁੱਕੋ। ਕੁਝ ਸਕਿੰਟ ਰੁਕੋ, ਫਿਰ ਪੈਰ ਵਾਪਸ ਨੀਵਾਂ ਕਰੋ। ਦੋਵੇਂ ਪੈਰਾਂ ਨਾਲ ਇਹ ਕਸਰਤ 10-10 ਵਾਰੀ ਕਰੋ।

ਨਤੀਜਾ:
ਗੋਡਿਆਂ ਦੀ ਸਿਹਤ ਲਈ ਇਹ ਤਿੰਨ ਅਭਿਆਸ ਬਹੁਤ ਹੀ ਲਾਭਦਾਇਕ ਹਨ। ਇਹ ਨਾ ਸਿਰਫ਼ ਦਰਦ ਘਟਾਉਂਦੇ ਹਨ, ਸਗੋਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਕਰਦੇ ਹਨ। ਰੋਜ਼ਾਨਾ 10-15 ਮਿੰਟ ਸਮਾਂ ਕੱਢੋ ਅਤੇ ਇਹ ਅਭਿਆਸ ਸ਼ੁਰੂ ਕਰੋ- ਬਿਨਾਂ ਕਿਸੇ ਦਵਾਈ ਦੇ ਤੁਹਾਨੂੰ ਅਸਰ ਦਿਖਣ ਲੱਗ ਜਾਣਗੇ। ਜੇ ਤੁਸੀਂ ਪਹਿਲਾਂ ਤੋਂ ਕੋਈ ਜੋੜਾਂ ਦੀ ਬੀਮਾਰੀ ਨਾਲ ਪੀੜਤ ਹੋ, ਤਾਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਨਾ ਭੁੱਲੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਂ! ਇਹ ਹੈ ‘ਸਰਵਾਈਕਲ’ ਦਾ ਕਾਰਨ, ਹੁਣ ਤੁਸੀਂ ਵੀ ਹੋ ਜਾਓ ਸਾਵਧਾਨ
NEXT STORY