ਜਲੰਧਰ— ਬੱਚਿਆਂ ਦੀ ਆਦਤਾਂ ਆਪਣੇ ਮਾਤਾ-ਪਿਤਾ 'ਤੇ ਜਾਂਦੀਆਂ ਹਨ। ਗਰਭ ਅਵਸਥਾ 'ਚ ਮਾਂ ਦੀ ਖ਼ੁਰਾਕ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਖਾਣ ਪੀਣ ਕੋਈ ਲਾਪਰਵਾਹੀ ਵਰਤੀ ਜਾਵੇ ਤਾਂ ਸਿੱਧਾ ਅਸਰ ਬੱਚੇ 'ਤੇ ਪੈਂਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਸੋਚਦੇ ਹੋ ਤਾਂ ਹੋ ਸਕਦਾ ਹੈ ਕਿ ਇਹ ਅਧੂਰੀ ਜਾਣਕਾਰੀ ਹੋਵੇ। ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ ਮਾਂ ਦੀ ਖ਼ੁਰਾਕ ਹੀ ਨਹੀਂ ਬਲਕਿ ਪਿਤਾ ਦਾ ਖਾਣ-ਪੀਣ ਵੀ ਬੱਚੇ 'ਤੇ ਅਸਰ ਪਾਉਂਦਾ ਹੈ।
ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਪਿਤਾ ਕਿਸੇ ਤਰ੍ਹਾਂ ਦੀ ਅਨਰਜ਼ੀ ਡ੍ਰਿੰਕ , ਫੂਡ ਸਪਲੀਮੇਂਟ, ਫੋਲਿਕ ਐਸਿਡ ਜਾਂ ਫਿਰ ਦਵਾਈਆਂ ਦਾ ਇਸਤੇਮਾਲ ਖਾਣ 'ਚ ਕਰਦੇ ਹਨ, ਤਾਂ ਇਸ ਨਾਲ ਵੀ ਬੱਚੇ ਦੀ ਦਿਮਾਗ 'ਤੇ ਅਸਰ ਪੈ ਸਕਦਾ ਹੈ। ਖੋਜ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਖਾਧ ਪਦਾਰਥ ( ਫੂਡਜ਼ ) ਸਿਹਤ ਲਈ ਚੰਗੇ ਨਹੀਂ ਹਨ।
ਬਾਸੀ ਰੋਟੀ ਖਾਣ ਨਾਲ ਹੁੰਦੇ ਹਨ ਸਰੀਰ ਸੰਬੰਧੀ ਕਈ ਫਾਈਦੇ
NEXT STORY