ਜਲੰਧਰ— ਮੋਟਾਪੇ ਦੀ ਸਮੱਸਿਆ ਤੋਂ ਕਈ ਲੋਕ ਪਰੇਸ਼ਾਨ ਹੁੰਦੇ ਹਨ। ਹਰ ਕੋਈ ਆਪਣੇ ਵੱਧਦੇ ਭਾਰ ਨੂੰ ਦੇਖ ਕੇ ਪਰੇਸ਼ਾਨ ਹੈ। ਇਸ ਲਈ ਲੋਕ ਭਾਰ ਘੱਟ ਕਰਨ ਦੇ ਕਈ ਤਰ੍ਹਾਂ ਦੇ ਤਰੀਕੇ ਅਪਨਾਉਂਦੇ ਹਨ। ਜ਼ਿਆਦਾਤਰ ਲੋਕ ਭਾਰ ਘੱਟ ਕਰਨ ਦੇ ਲਈ ਸਲਾਦ ਖਾਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਇਸ ਨੂੰ ਖਾਣ ਨਾਲ ਮੋਟਾਪੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਸ਼ਇਦ ਤੁਸੀਂ ਇਹ ਨਹੀਂ ਜਾਣਦੇ ਕਿ ਸਲਾਦ ਸਿਹਤ ਨੂੰ ਨੁਕਸਾਨ ਪਹੁੰਚਾÀੁਂਦਾ ਹੈ ਆਓ ਜਾਣਦੇ ਹਾਂ ਕਿਸ ਤਰ੍ਹਾਂ ਇਹ ਸਾਡੇ ਸਰੀਰ ਲਈ ਹਾਨੀਕਾਰਕ ਹੈ।
1. ਜ਼ਿਆਦਾਤਰ ਲੋਕ ਸਲਾਦ ਨੂੰ ਭੋਜਨ ਨਾਲ ਖਾਂਦੇ ਹਨ ਜੋ ਗਲਤ ਹੈ। ਇਸ ਨੂੰ ਭੋਜਨ ਤੋਂ ਬਾਅਦ ਜਾਂ ਪਹਿਲਾਂ ਲੈਣਾ ਚਾਹੀਦਾ ਹੈ।
2. ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸਲਾਦ ਨੂੰ ਸਜਾਉਣ ਦੇ ਲਈ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ । ਇਨ੍ਹਾਂ ਚੀਜ਼ਾਂ 'ਚ ਕਈ ਫੈਟੀ ਚੀਜ਼ਾਂ ਵੀ ਹੁੰਦੀਆ ਹਨ, ਜਿਨ੍ਹਾਂ ਨਾਲ ਭਾਰ ਘੱਟ ਹੋਣ ਦੀ ਵਜਾਏ ਵੱਧ ਜਾਂਦਾ ਹੈ।
3. ਕੁਝ ਲੋਕ ਸਲਾਦ ਨੂੰ ਸਵਾਦ ਬਣਾਉਣ ਦੇ ਲਈ ਪਨੀਰ ਦਾ ਇਸਤੇਮਾਲ ਕਰਦੇ ਹਨ। ਜਿਸ ਨੂੰ ਖਾਣ ਨਾਲ ਸਰੀਰ 'ਚ ਕੈਲੋਰੀ ਦੀ ਮਾਤਰਾ ਵੱਧ ਜਾਂਦੀ ਹੈ
4. ਪੱਤੇਦਾਰ ਸਬਜ਼ੀਆਂ ਅਤੇ ਫਲਾਂ 'ਚ ਬਹੁਤ ਜ਼ਿਆਦਾ ਮਾਤਰਾ 'ਚ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਪਚਾਉਣ ਦੇ ਲਈ ਵਸਾ ਦੀ ਲੋੜ ਹੁੰਦੀ ਹੈ । ਇਸ ਤੋਂ ਬਚਣ ਦੇ ਲਈ ਸਲਾਦ 'ਚ ਜੇਤੂਨ ਦੇ ਤੇਲ ਦੀ ਡਰੈਸਿੰਗ ਕੀਤੀ ਜਾਂਦੀ ਹੈ।
ਸਿਗਰਟ ਤੋਂ ਵੀ ਜ਼ਿਆਦਾ ਖ਼ਤਰਨਾਕ ਹਨ, ਇਸ ਲਤ ਨੂੰ ਛੁਡਾਉਣ ਵਾਲੇ ਸਾਧਨ
NEXT STORY