ਹੈਲਥ ਡੈਸਕ - ਥਾਇਰਾਈਡ ਇਕ ਅਜਿਹੀ ਸਮੱਸਿਆ ਹੈ ਜੋ ਅੱਜਕਲ ਕਾਫੀ ਲੋਕਾਂ ’ਚ ਆਮ ਦੇਖਣ ਨੂੰ ਮਿਲਦੀ ਹੈ। ਇਸ ’ਚ ਥਾਈਰਾਈਡ ਗਲੈਂਡ੍ਰਸ ਜੋ ਸਰੀਰ 'ਚ ਥਾਇਰਾਈਡ ਹਾਰਮੋਨ ਨੂੰ ਪੈਦਾ ਕਰਦੇ ਹਨ ਇਹ ਸਰੀਰ ’ਚ ਮੈਟਾਬਾਲਿਜ਼ਮ ਨੂੰ ਬਣਾਈ ਰੱਖਣ ’ਚ ਮਦਦ ਕਰਦੇ ਹਨ ਪਰ ਜਦੋਂ ਸਰੀਰ ’ਚ ਇਨ੍ਹਾਂ ਹਾਰਮੋਨਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਥਾਇਰਾਈਡ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਸਰੀਰ ਦੇ ਅੰਗਾਂ ’ਚ ਸੋਜ ਆ ਜਾਂਦੀ ਹੈ ਤੇ ਭਾਰ ਵੀ ਵਧਣ ਲੱਗਦਾ ਹੈ। ਅੱੱਜ ਅਸੀਂ ਤੁਹਾਨੂੰ ਥਾਇਰਾਈਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਥਾਈਰਾਈਡ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ...
ਥਾਇਰਾਈਡ ਦੇ ਲੱਛਣ :-
- ਭਾਰ ਘੱਟਣਾ ਜਾਂ ਵਧਣਾ
- ਚੁੱਭਣ ਅਤੇ ਦਰਦ
- ਥਕਾਵਟ
- ਵਾਲ ਅਤੇ ਰੁੱਖੀ ਸਕਿਨ
- ਗਲੇ ਵਿਚ ਦਰਦ
- ਦਿਲ ਦੀ ਧੜਕਣ ਦਾ ਤੇਜ਼ ਹੋਣਾ
- ਜ਼ਿਆਦਾ ਪਸੀਨਾ ਆਉਣਾ
ਘਰੇਲੂ ਤਰੀਕਿਆਂ ਨਾਲ ਕਰੋ ਇਲਾਜ :-
ਹਲਦੀ
- ਜੇ ਤੁਹਾਨੂੰ ਥਾਇਰਾਈਡ ਦੀ ਸਮੱਸਿਆ ਹੈ ਤਾਂ ਰੋਜ਼ ਦੁੱਧ ’ਚ ਹਲਦੀ ਮਿਲਾ ਕੇ ਪੀਓ। ਜੇ ਤੁਸੀਂ ਹਲਦੀ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਹਲਦੀ ਨੂੰ ਭੁੰਨ ਕੇ ਖਾਓ।
ਲੌਕੀ ਜੂਸ
- ਉਂਝ ਤਾਂ ਲੌਕੀ ਦੇ ਜੂਸ ਦਾ ਸੁਆਦ ਕਾਫੀ ਅਜੀਬ ਹੁੰਦਾ ਹੈ ਪਰ ਜੇ ਤੁਸੀਂ ਥਾਇਰਾਈਡ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਲੌਕੀ ਦਾ ਜੂਸ ਪੀਓ। ਇਸ ਨਾਲ ਕਾਫੀ ਰਾਹਤ ਮਿਲਦੀ ਹੈ।
ਤੁਲਸੀ ਅਤੇ ਐਲੋਵੇਰਾ
- 2 ਚੱਮਚ ਤੁਲਸੀ ਦੇ ਰਸ ’ਚ ਐਲੋਵੇਰਾ ਜੂਸ ਮਿਲਾਓ। ਇਸ ਨਾਲ ਥਾਇਰਾਈਡ ਦੀ ਬੀਮਾਰੀ ਹੌਲੀ-ਹੌਲੀ ਦੂਰ ਹੋ ਜਾਂਦੀ ਹੈ।
ਲਾਲ ਪਿਆਜ਼
- ਪਿਆਜ਼ ਨੂੰ ਕੱਟ ਕੇ ਦੋ ਹਿੱਸਿਆਂ ’ਚ ਕਰ ਲਓ। ਫਿਰ ਰਾਤ ਨੂੰ ਸੌਂਣ ਤੋਂ ਪਹਿਲਾਂ ਪਿਆਜ਼ ਦੇ ਟੁੱਕੜਿਆਂ ਨਾਲ ਥਾਇਰਾਈਡ ਗ੍ਰੰਥਿ ਦੇ ਆਲੇ-ਦੁਆਲੇ ਮਸਾਜ ਕਰੋ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।
ਹਰਾ ਧਨੀਆ
- ਹਰਾ ਧਨੀਆ ਪੀਸ ਕੇ ਚਟਨੀ ਬਣਾ ਲਓ। ਫਿਰ 1 ਗਲਾਸ ਪਾਣੀ ’ਚ 1 ਚੱਮਚ ਚਟਨੀ ਮਿਲਾ ਕੇ ਪੀਓ । ਇਸ ਨਾਲ ਵੀ ਥਾਇਰਾਈਡ ਦੀ ਸਮੱਸਿਆ ਦੂਰ ਹੋਵੇਗੀ।
ਕਾਲੀ ਮਿਰਚ
- ਕਾਲੀ ਮਿਰਚ ਨੂੰ ਬੀਮਾਰੀਆਂ ਦਾ ਇਲਾਜ ਕਰਨ ’ਚ ਸਹਾਈ ਮੰਨਿਆ ਜਾਂਦਾ ਹੈ। ਥਾਇਰਾਈਡ ਦੀ ਸਮੱਸਿਆ ਵਿਚ ਕਾਲੀ ਮਿਰਚ ਕਾਫੀ ਗੁਣਕਾਰੀ ਹੈ। ਕਾਲੀ ਮਿਰਚ ਦੀ ਵਰਤੋਂ ਕਰਨ ਤੁਸੀਂ ਕਿਵੇਂ ਵੀ ਕਰ ਸਕਦੇ ਹੋ।
ਬਾਦਾਮ ਅਤੇ ਅਖਰੋਟ
- ਬਾਦਾਮ ਅਤੇ ਅਖਰੋਟ ’ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਥਾਇਰਾਈਡ ਨੂੰ ਕੰਟਰੋਲ ’ਚ ਰੱਖਦੇ ਹਨ। ਇਸ ਲਈ ਰੋਜ਼ਾਨਾ ਇਨ੍ਹਾਂ ਦੋਹਾਂ ਦੀ ਵਰਤੋਂ ਕਰਨਾ ਜ਼ਰੂਰੀ ਹੈ।
ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਚਮਤਕਾਰੀ ਫਲ, 'ਕੋਲੈਸਟ੍ਰੋਲ' ਵਰਗੀ ਬੀਮਾਰੀ ਹੋ ਜਾਵੇਗੀ ਛੂ-ਮੰਤਰ
NEXT STORY