ਜਲੰਧਰ (ਬਿਊਰੋ)– ਜੰਕ ਫੂਡ, ਮਾੜੀ ਖੁਰਾਕ ਤੇ ਜੀਵਨਸ਼ੈਲੀ ਕਾਰਨ ਅੱਜ-ਕੱਲ ਮੋਟਾਪਾ ਤੇ ਵਧਦਾ ਭਾਰ ਲੋਕਾਂ ਦੀ ਜ਼ਿੰਦਗੀ ਦੀ ਵੱਡੀ ਸਮੱਸਿਆ ਬਣ ਗਿਆ ਹੈ। ਵਧਦੇ ਭਾਰ ਨੂੰ ਘੱਟ ਕਰਨ ਲਈ ਲੋਕ ਕਈ ਤਰ੍ਹਾਂ ਦੇ ਨੁਸਖ਼ੇ ਅਜ਼ਮਾਉਂਦੇ ਹਨ। ਭਾਰ ਘਟਾਉਣ ਲਈ, ਕੁਝ ਜਿਮ ਜਾ ਕੇ ਘੰਟਿਆਂ ਬੱਧੀ ਪਸੀਨਾ ਵਹਾਉਂਦੇ ਹਨ, ਕੁਝ ਯੋਗਾ ਸੈਸ਼ਨਜ਼ ਦੀ ਕੋਸ਼ਿਸ਼ ਕਰਦੇ ਹਨ ਤੇ ਕੁਝ ਲੋਕ ਡਾਇਟੀਸ਼ੀਅਨਜ਼ ਤੋਂ ਮਹਿੰਗੇ ਪਲਾਨ ਬਣਾਉਂਦੇ ਹਨ ਤੇ ਉਨ੍ਹਾਂ ਦਾ ਪਾਲਣ ਕਰਦੇ ਹਨ। ਹਾਲਾਂਕਿ ਅਜਿਹੇ ਸੁਝਾਅ ਹਰ ਵਾਰ ਕੰਮ ਨਹੀਂ ਕਰਦੇ।
ਭਾਰ ਘਟਾਉਣ ਲਈ ਅਜਿਹੀਆਂ ਚੀਜ਼ਾਂ ਨਾ ਸਿਰਫ਼ ਜੇਬ ਨੂੰ ਪ੍ਰਭਾਵਿਤ ਕਰਦੀਆਂ ਹਨ, ਸਗੋਂ ਸਰੀਰਕ ਕਮਜ਼ੋਰੀ ਦਾ ਕਾਰਨ ਵੀ ਬਣਦੀਆਂ ਹਨ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਸੀਂ ਕੁਦਰਤੀ ਤਰੀਕੇ ਅਪਣਾ ਕੇ ਭਾਰ ਘਟਾ ਸਕਦੇ ਹੋ। ਇਹ ਤਰੀਕਾ ਨਿੰਬੂ ਪਾਣੀ ਦੇ ਨਾਲ ਚੀਆ ਸੀਡਸ ਦਾ ਸੇਵਨ ਕਰਨਾ ਹੈ। ਨਿੰਬੂ ’ਚ ਐਂਟੀ-ਆਕਸੀਡੈਂਟ ਤੇ ਸਿਟਰਿਕ ਐਸਿਡ ਹੁੰਦਾ ਹੈ, ਜੋ ਸਰੀਰ ਦੀ ਚਰਬੀ ਨੂੰ ਬਰਨ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਜੇਕਰ ਚੀਆ ਸੀਡਸ ਨੂੰ ਨਿੰਬੂ ਪਾਣੀ ’ਚ ਮਿਲਾ ਲਿਆ ਜਾਵੇ ਤਾਂ ਇਹ ਤੇਜ਼ੀ ਨਾਲ ਫੈਨ ਬਰਨ ਕਰਨ ਦਾ ਕੰਮ ਕਰਦਾ ਹੈ।
ਨਿੰਬੂ ਪਾਣੀ ਤੇ ਚੀਆ ਸੀਡਸ ਭਾਰ ਘਟਾਉਣ ’ਚ ਕਿਵੇਂ ਮਦਦ ਕਰਦੇ ਹਨ?
ਨਿੰਬੂ ਪਾਣੀ ਤੇ ਚੀਆ ਸੀਡਸ ’ਚ ਹਾਈ ਫਾਈਬਰ ਗੁਣ ਹੁੰਦੇ ਹਨ। ਇਹ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ ਤੇ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਜਦੋਂ ਸਰੀਰ ’ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਤਾਂ ਇਹ ਸਰੀਰ ਦੇ ਭਾਰ ਨੂੰ ਘਟਾਉਣ ’ਚ ਮਦਦ ਕਰਦਾ ਹੈ। ਇਸ ਡਰਿੰਕ ’ਚ ਚੀਆ ਸੀਡਸ ਮਿਲਾਏ ਜਾਂਦੇ ਹਨ, ਜੋ ਮੈਟਾਬੌਲਿਕ ਰੇਟ ਵਧਾਉਣ ’ਚ ਮਦਦ ਕਰਦਾ ਹੈ, ਜਿਸ ਨਾਲ ਭਾਰ ਘੱਟ ਕਰਨ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਨਿੰਬੂ ਫੈਟ ਬਰਨ ਕਰਨ ਦਾ ਕੰਮ ਵੀ ਕਰਦਾ ਹੈ, ਜਿਸ ਨਾਲ ਭਾਰ ਤੇ ਮੋਟਾਪਾ ਘੱਟ ਹੁੰਦਾ ਹੈ।
ਨਿੰਬੂ ਪਾਣੀ ਤੇ ਚੀਆ ਸੀਡਸ ਦਾ ਸੇਵਨ ਕਿਵੇਂ ਕਰੀਏ?
ਭਾਰ ਘਟਾਉਣ ਲਈ ਤੁਸੀਂ ਨਿੰਬੂ ਪਾਣੀ ਤੇ ਚੀਆ ਸੀਡਸ ਬਣਾ ਕੇ ਪੀ ਸਕਦੇ ਹੋ। ਇਸ ਡਰਿੰਕ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਕਿ ਨਿੰਬੂ ਪਾਣੀ ਤੇ ਚੀਆ ਸੀਡਸ ਪੀਣ ਦਾ ਤਰੀਕਾ ਤੇ ਇਸ ਦਾ ਸੇਵਨ ਕਿਵੇਂ ਕਰੀਏ–
ਸਮੱਗਰੀ
ਚੀਆ ਸੀਡਸ– 1 ਚਮਚਾ
ਨਿੰਬੂ ਦਾ ਰਸ– 1 ਚਮਚਾ
ਪਾਣੀ– 1 ਵੱਡਾ ਗਲਾਸ
ਸ਼ਹਿਦ– ਸੁਆਦ ਅਨੁਸਾਰ
ਕਿਵੇਂ ਬਣਾਉਣਾ ਹੈ?
- ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ’ਚ 1 ਚਮਚਾ ਚੀਆ ਸੀਡਸ ਮਿਲਾ ਕੇ ਛੱਡ ਦਿਓ
- ਤੁਹਾਨੂੰ ਚੀਆ ਸੀਡਸ ਨੂੰ ਲਗਭਗ 2 ਤੋਂ 3 ਘੰਟਿਆਂ ਲਈ ਪਾਣੀ ’ਚ ਭਿਓਂ ਕੇ ਰੱਖਣਾ ਹੋਵੇਗਾ ਤਾਂ ਜੋ ਇਹ ਫੁਲ ਜਾਣ
- ਜਦੋਂ ਚੀਆ ਸੀਡਸ ਪਾਣੀ ’ਚ ਫੁਲ ਜਾਣ ਤਾਂ ਇਸ ’ਚ ਨਿੰਬੂ ਦਾ ਰਸ ਮਿਲਾ ਲਓ
- ਇਸ ਡਰਿੰਕ ’ਚ ਆਪਣੇ ਸਵਾਦ ਮੁਤਾਬਕ ਸ਼ਹਿਦ ਮਿਲਾ ਲਓ ਤੇ ਸਵੇਰੇ ਖਾਲੀ ਢਿੱਡ ਇਸ ਦਾ ਸੇਵਨ ਕਰੋ
ਨੋਟ– ਨਿੰਬੂ ਪਾਣੀ ਤੇ ਚੀਆ ਸੀਡਸ ਪੀਣ ਤੋਂ ਬਾਅਦ ਜੇਕਰ ਤੁਹਾਨੂੰ ਢਿੱਡ ਦਰਦ, ਕਬਜ਼ ਜਾਂ ਟੱਟੀਆਂ ਲੱਗਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਭਾਰ ਘਟਾਉਣ ਲਈ ਕੋਈ ਘਰੇਲੂ ਨੁਸਖ਼ਾ ਅਜ਼ਮਾਉਣ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਮਾਹਿਰ ਦੀ ਸਲਾਹ ਜ਼ਰੂਰ ਲਓ ਕਿਉਂਕਿ ਹਰ ਵਿਅਕਤੀ ਦਾ ਸਰੀਰ ਵੱਖ-ਵੱਖ ਹੁੰਦਾ ਹੈ ਤੇ ਉਸ ਨੂੰ ਉਸ ਅਨੁਸਾਰ ਹੀ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਛੋਟੀ ਇਲਾਇਚੀ, ਕਈ ਬੀਮਾਰੀਆਂ ਨੂੰ ਕਰਦੀ ਹੈ ਛੂਮੰਤਰ
NEXT STORY