ਨਵੀਂ ਦਿੱਲੀ— ਜੀਰਾ ਅਤੇ ਗੁੜ ਦੋਵੇਂ ਹੀ ਸਰੀਰ ਨੂੰ ਸਿਹਤਮੰਦ ਰੱਖਦੇ ਹਨ। ਇਨ੍ਹਾਂ 'ਚ ਮੌਜੂਦ ਖਣਿਜ ਪਦਾਰਥ ਅਤੇ ਪੋਸ਼ਕ ਤੱਤ ਖੂਨ ਦੀਆਂ ਕੋਸ਼ੀਕਾਵਾਂ ਨੂੰ ਵਧਾਉਣ 'ਚ ਸਹਾਈ ਹੁੰਦੇ ਹਨ। ਜੀਰੇ ਵਾਲੇ ਪਾਣੀ 'ਚ ਗੁੜ ਪਾ ਕੇ ਪੀਣ ਨਾਲ ਖੂਨ ਦੀ ਕਮੀ ਨਾ ਹੋਣ ਦੇ ਨਾਲ-ਨਾਲ ਸਰੀਰ ਨੂੰ ਬਹੁਤ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਗਲਾਸ ਜੀਰਾ ਅਤੇ ਗੁੜ ਵਾਲਾ ਪਾਣੀ ਪੀਣ ਨਾਲ ਬਹੁਤ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਜੀਰੇ ਅਤੇ ਗੁੜੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਇਦਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਇਸ ਤਰ੍ਹਾਂ ਬਣਾਓ ਗੁੜ ਅਤੇ ਜੀਰੇ ਦਾ ਪਾਣੀ
ਇਕ ਭਾਂਡੇ 'ਚ 2 ਕੱਪ ਪਾਣੀ ਲਓ ਇਸ 'ਚ 1 ਚੱਮਚ ਗੁੜ ਅਤੇ 1 ਚੱਮਚ ਜੀਰਾ ਪਾ ਕੇ ਉਬਾਲ ਲਓ। ਫਿਰ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ। ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ।
ਫਾਇਦੇ
1. ਪਾਚਨ ਤੰਤਰ ਨੂੰ ਮਜ਼ਬੂਤ ਕਰੇ
ਜੀਰੇ ਅਤੇ ਗੁੜ ਦਾ ਪਾਣੀ ਪੀਣ ਨਾਲ ਕਬਜ਼, ਗੈਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਰੋਜ਼ਾਨਾ ਸਵੇਰੇ 1 ਗਲਾਸ ਜੀਰੇ ਅਤੇ ਗੁੜ ਵਾਲੇ ਪਾਣੀ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।
2. ਭਾਰ ਘੱਟ ਕਰਨ 'ਚ ਸਹਾਈ
ਇਕ ਗਲਾਸ ਪਾਣੀ 'ਚ 1 ਵੱਡਾ ਚੱਮਚ ਜੀਰਾ ਅਤੇ ਗੁੜ ਮਿਲਾ ਕੇ ਉਬਾਲ ਲਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚੋਂ ਫਾਲਤੂ ਚਰਬੀ ਨਿਕਲ ਜਾਂਦੀ ਹੈ। ਤੁਸੀਂ ਗੁੜ ਦੀ ਚਾਹ ਵੀ ਬਣਾ ਕੇ ਵੀ ਪੀ ਸਕਦੇ ਹੋ।
3. ਖੂਨ ਸਾਫ ਕਰੇ
ਕਈ ਵਾਰ ਖੂਨ 'ਚ ਕੁਝ ਜ਼ਹਿਰੀਲੇ ਪਦਾਰਥ ਆ ਜਾਂਦੇ ਹਨ ਜਿਨ੍ਹਾਂ ਦਾ ਸਰੀਰ 'ਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਗੁੜ ਅਤੇ ਜੀਰਾ ਬਹੁਤ ਸਹਾਈ ਹੈ।
4. ਮਾਹਾਵਾਰੀ ਦੇ ਦਰਦ ਤੋਂ ਆਰਾਮ
ਕੁਝ ਔਰਤਾਂ ਨੂੰ ਮਾਹਾਵਾਰੀ ਦੇ ਦੌਰਾਨ ਦਰਦ, ਅਨਿਯਮਿਤਤਾ ਰਹਿੰਦੀ ਹੈ। ਰੋਜ਼ਾਨਾ ਗੁੜ ਅਤੇ ਜੀਰੇ ਵਾਲੇ ਪਾਣੀ ਦੀ ਵਰਤੋਂ ਕਰਨ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
5. ਜੋੜਾ ਦੇ ਦਰਦ ਤੋਂ ਰਾਹਤ
ਸਰਦੀਆਂ 'ਚ ਜੋੜਾਂ 'ਚ ਦਰਦ ਹੋਣਾ ਆਮ ਗੱਲ ਹੈ। ਰੋਜ਼ਾਨਾ 1 ਗਲਾਸ ਜੀਰੇ ਵਾਲੇ ਪਾਣੀ 'ਚ ਗੁੜ ਮਿਲਾ ਕੇ ਪੀਣ ਨਾਲ ਕਮਰ ਦੇ ਦਰਦ ਤੋਂ ਆਰਾਮ ਮਿਲਦਾ ਹੈ।
6. ਸਰੀਰ ਨੂੰ ਊਰਜਾ ਦਿੰਦੇ ਹਨ
ਇਨ੍ਹਾਂ 'ਚ ਪੋਟੀਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਸਰੀਰ 'ਚ ਊਰਜਾ ਬਣਾਈ ਰੱਖਣ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਗੁੜ ਅਤੇ ਜੀਰੇ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
7. ਅਨੀਮੀਆ 'ਚ ਫਾਇਦੇਮੰਦ
ਸਰੀਰ 'ਚ ਖੂਨ ਦੀ ਕਮੀ ਹੋਣ 'ਤੇ ਗੁੜ ਅਤੇ ਜੀਰੇ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ 'ਚ ਮੌਜੂਦ ਪੋਸ਼ਕ ਤੱਤ ਖੂਨ 'ਚ ਮੌਜੂਦ ਅਸ਼ੁੱਧੀਆਂ ਨੂੰ ਦੂਰ ਕਰ ਦਿੰਦੇ ਹਨ।
ਮੋਟਾਪਾ ਘਟਾਉਣ ਲਈ ਕ੍ਰੈਸ਼ ਡਾਈਟਿੰਗ ਲਾਹੇਵੰਦ
NEXT STORY