ਨਵੀਂ ਦਿੱਲੀ: ਸਰੀਰ ਨੂੰ ਡਿਟਾਕਸ ਅਤੇ ਭਾਰ ਕੰਟਰੋਲ ਕਰਨ ਲਈ ਗ੍ਰੀਨ-ਟੀ ਦੀ ਵਰਤੋਂ ਕਰਨੀ ਬਿਹਤਰ ਮੰਨੀ ਜਾਂਦੀ ਹੈ। ਇਸ ’ਚ ਵਿਟਾਮਿਨ, ਫਾਈਬਰ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ’ਚ ਰੋਜ਼ਾਨਾ 1-2 ਕੱਪ ਗ੍ਰੀਨ ਟੀ ਦੀ ਵਰਤੋਂ ਕਰਨ ਨਾਲ ਸ਼ੂਗਰ, ਕੋਲੈਸਟਰਾਲ ਅਤੇ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ। ਨਾਲ ਹੀ ਸਰੀਰ ’ਚ ਜਮ੍ਹਾ ਵਾਧੂ ਚਰਬੀ ਘੱਟ ਹੋ ਕੇ ਸਰੀਰ ਸ਼ੇਪ ’ਚ ਆਉਂਦਾ ਹੈ। ਇਸ ਤੋਂ ਇਲਾਵਾ ਮੈਟਾਬੋਲੀਜ਼ਮ ਬੂਸਟ ਹੋ ਕੇ ਦਿਨ ਭਰ ਤਾਜ਼ਾ ਅਤੇ ਐਨਰਜੇਟਿਕ ਮਹਿਸੂਸ ਹੁੰਦਾ ਹੈ ਪਰ ਇਸ ’ਚੋਂ ਕੁਝ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਇਸ ਦੀ ਗੁਣਵੱਤਾ ਨੂੰ ਵਧਾਇਆ ਜਾ ਸਕਦਾ ਹੈ। ਜੀ ਹਾਂ, ਗ੍ਰੀਨ-ਟੀ ’ਚ ਕੁਝ ਖ਼ਾਸ ਚੀਜ਼ਾਂ ਨੂੰ ਮਿਲਾ ਕੇ ਪੀਣ ਨਾਲ ਇਸ ਦਾ ਅਸਰ ਦੁੱਗਣਾ ਹੋ ਸਕਦਾ ਹੈ। ਚੱਲੋ ਜਾਣਦੇ ਹਾਂ ਉਨ੍ਹਾਂ ਵਸਤੂਆਂ ਬਾਰੇ ਅਤੇ ਉਸ ਤੋਂ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ ’ਚ...
ਨਿੰਬੂ
ਵਿਟਾਮਿਨ-ਸੀ ਨਾਲ ਭਰਪੂਰ ਨਿੰਬੂ ’ਚ ਐਂਟੀ-ਆਕਸੀਡੈਂਟ ਗੁਣ ਵੀ ਸ਼ਾਮਲ ਹੁੰਦੇ ਹਨ। ਗ੍ਰੀਨ-ਟੀ ’ਚ ਇਸ ਦੇ ਸੁਆਦ ਅਨੁਸਾਰ ਇਸ ਦੀਆਂ ਕੁਝ ਬੂੰਦਾਂ ਮਿਲਾ ਕੇ ਪੀਣ ਨਾਲ ਇਸ ਦਾ ਦੁੱਗਣਾ ਫ਼ਾਇਦਾ ਮਿਲਦਾ ਹੈ। ਇਸ ਨਾਲ ਇਮਿਊਨਿਟੀ ਵਧਣ ’ਚ ਮਦਦ ਮਿਲਦੀ ਹੈ। ਸਰਦੀ, ਖਾਂਸੀ, ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਤੁਹਾਨੂੰ ਗੰਭੀਰ ਬਿਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਸ਼ੂਗਰ, ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ। ਨਾਲ ਹੀ ਢਿੱਡ, ਕਮਰ ਆਦਿ ਦੀ ਵਾਧੂ ਚਰਬੀ ਘੱਟ ਹੋ ਕੇ ਸਰੀਰ ਸ਼ੇਪ ’ਚ ਆਉਂਦਾ ਹੈ।
ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਦਾਲਚੀਨੀ
ਸੁਣਨ ’ਚ ਸ਼ਾਇਦ ਤੁਹਾਨੂੰ ਸਹੀ ਨਹੀਂ ਲੱਗੇਗਾ ਪਰ ਤੁਸੀਂ ਗ੍ਰੀਨ-ਟੀ ’ਚ ਦਾਲਚੀਨੀ ਮਿਲਾ ਕੇ ਵਰਤੋਂ ਕਰ ਸਕਦੇ ਹਨ। ਇਸ ’ਚ ਵਿਟਾਮਿਨ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਪਾਚਨ ਸ਼ਕਤੀ ਮਜ਼ਬੂਤ ਹੋ ਕੇ ਭਾਰ ਕੰਟਰੋਲ ’ਚ ਰਹਿੰਦਾ ਹੈ। ਇਸ ਦੇ ਨਾਲ ਹੀ ਇਮਿਊਨਿਟੀ ਮਜ਼ਬੂਤ ਹੋਣ ਨਾਲ ਬਿਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਸ਼ਹਿਦ
ਸ਼ਹਿਦ ਪੋਸ਼ਕ ਤੱਤਾਂ ਦੇ ਨਾਲ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ’ਚ ਇਸ ਨੂੰ ਗ੍ਰੀਨ-ਟੀ ’ਚ ਮਿਲਾ ਕੇ ਪੀਣ ਨਾਲ ਕੁਦਰਤੀ ਸ਼ੂਗਰ ਮਿਲਣ ਨਾਲ ਇਮਿਊਨਿਟੀ ਵਧਣ ’ਚ ਮਦਦ ਮਿਲੇਗੀ। ਸਰੀਰ ’ਚ ਮੌਜੂਦ ਗੰਦਗੀ ਬਾਹਰ ਨਿਕਲਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ। ਸਰੀਰ ਸਿਹਤਮੰਦ ਰਹਿਣ ਦੇ ਨਾਲ ਸਕਿਨ ’ਤੇ ਚਮਕ ਆਵੇਗੀ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਅਦਰਕ
ਅਦਰਕ ਦਾ ਰਸ ਗ੍ਰੀਨ-ਟੀ ’ਚ ਮਿਲਾ ਕੇ ਪੀਣਾ ਲਾਹੇਵੰਦ ਹੁੰਦਾ ਹੈ। ਇਸ ’ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਤਣਾਅ ਘੱਟ ਕਰਕੇ ਦਿਮਾਗ ਨੂੰ ਸ਼ਾਂਤ ਕਰਨ ’ਚ ਮਦਦ ਕਰਦੇ ਹਨ। ਅਜਿਹੇ ’ਚ ਮੂਡ ਸਹੀ ਰਹਿੰਦਾ ਹੈ। ਨਾਲ ਹੀ ਬਾਡੀ ਡਿਟਾਕਸ ਹੋਣ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਚ ਦਰਦ ਦੀ ਸ਼ਿਕਾਇਤ ਤੋਂ ਆਰਾਮ ਮਿਲਦਾ ਹੈ।
ਉਂਝ ਤਾਂ ਤੁਹਾਨੂੰ ਹਰ ਫਲੇਵਰ ਦੀ ਗ੍ਰੀਨ-ਟੀ ਬਾਜ਼ਾਰ ’ਚ ਆਸਾਨੀ ਨਾਲ ਮਿਲ ਜਾਵੇਗੀ ਪਰ ਤੁਸੀਂ ਚਾਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਘਰ ’ਚ ਖ਼ੁਦ ਮਿਲਾ ਕੇ ਵੀ ਪੀ ਸਕਦੇ ਹੋ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਸਾਵਧਾਨ! ਇਹ ਲੋਕ ਨਾ ਕਰਨ ਅਜਵੈਣ ਦੀ ਵਰਤੋਂ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ
NEXT STORY