ਜਲੰਧਰ— ਅੰਡੇ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਹੁੰਦੇ ਹਨ। ਇਸ ਲਈ ਸਾਰਿਆਂ ਨੂੰ ਅੰਡਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨੂੰ ਲੈ ਕੇ ਥੋੜ੍ਹੀ ਦੇਰ ਪਹਿਲਾਂ ਹੋਈ ਇਕ ਖੋਜ 'ਚ ਪਾਇਆ ਗਿਆ ਹੈ ਕਿ ਅੰਡਾ ਬੱਚੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਕ ਅਧਿਐਨ ਅਨੁਸਾਰ ਬੱਚਿਆਂ ਦੇ ਵਿਕਾਸ ਦੇ ਲਈ ਇਕ ਅੰਡਾ ਹੀ ਬਹੁਤ ਫਾਇਦੇਮੰਦ ਹੈ। ਅੰਡਾ ਖਾਣ ਨਾਲ ਬੱਚਿਆਂ ਦੇ ਵਾਧੇ 'ਚ ਕਾਫੀ ਵਿਕਾਸ ਹੁੰਦਾ ਹੈ। ਨਾਲ ਹੀ ਵਾਧੇ 'ਚ ਰੁਕਾਵਟ 47% ਘੱਟ ਹੋ ਜਾਂਦੀ ਹੈ।
ਇਕ ਯੂਨੀਵਰਸਿਟੀ ਦੀ ਅਨੁਸਾਰ ਖੋਜਕਾਰਾਂ ਦਾ ਕਹਿਣਾ ਹੈ ਕਿ ਅੰਡੇ ਸਸਤੇ ਹੁੰਦੇ ਅਤੇ ਆਸਾਨੀ ਨਾਲ ਮਿਲ ਵੀ ਜਾਂਦੇ ਹਨ। ਇਸ 'ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਲਈ ਬੱਚਿਆਂ ਦੇ ਸਿਹਤ ਅਤੇ ਵਿਕਾਸ ਦੇ ਲਈ ਉਨ੍ਹਾਂ ਨੂੰ ਅੰਡੇ ਜ਼ਰੂਰ ਖਿਲਾਉਣੇ ਚਾਹੀਦੇ ਹਨ।
ਇਸ ਗਰਮੀ 'ਚ ਜ਼ਰੂਰ ਖਾਓ ਇਹ ਫਲ, ਹੋਣਗੇ ਕਈ ਫਾਇਦੇ
NEXT STORY