ਨਵੀਂ ਦਿੱਲੀ— ਖੁਰਬਾਨੀ ਆਮਤੌਰ 'ਤੇ ਗਰਮੀ ਦੇ ਦਿਨਾਂ ਵਿਚ ਦੇਖਣ ਨੂੰ ਮਿਲਦੀ ਹੈ। ਕੁਝ ਲੋਕ ਇਸ ਨੂੰ ਸੁਆਦ ਲੈਣ ਲਈ ਖਾਂਦੇ ਹਨ ਤਾਂ ਕੁਝ ਇਸ ਦੀ ਵਰਤੋਂ ਸਿਹਤ ਲਈ ਇਸ ਦੀ ਵਰਤੋਂ ਕਰਦੇ ਹਨ। ਖੁਰਬਾਨੀ ਵਿਚ ਬਹੁਤ ਸਾਰੇ ਔਸ਼ਧੀ ਦੇ ਗੁਣ ਹੁੰਦੇ ਹਨ, ਜੋ ਚਮੜੀ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਖੁਰਬਾਨੀ ਦੇ ਕੁਝ ਸਿਹਤ ਨਾਲ ਜੁੜੇ ਫਾਇਦੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਲੀਵਰ ਦੀ ਬੀਮਾਰੀ
ਗਲਤ ਖਾਣ-ਪਾਣ ਦਾ ਅਸਰ ਸਿੱਧਾ ਸਾਡੇ ਲੀਵਰ 'ਤੇ ਪੈਂਦਾ ਹੈ, ਜਿਸ ਵਜ੍ਹਾ ਨਾਲ ਲੀਵਰ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਖੁਰਬਾਨੀ ਲੀਵਰ ਨੂੰ ਅੰਦਰ ਤੋਂ ਸਾਫ ਕਰਕੇ ਕਈ ਤਰ੍ਹਾਂ ਦੀ ਬੀਮਾਰੀਆਂ ਤੋਂ ਬਚਾਈ ਰੱਖਦੇ ਹਨ।
2. ਅੱਖਾਂ ਦੀ ਰੋਸ਼ਨੀ
ਖੁਰਬਾਨੀ ਵਿਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਹੁੰਦਾ ਹੈ , ਜੋ ਅੱਖਾਂ ਦੇ ਲਈ ਬਹੁਤ ਜ਼ਰੂਰੀ ਹੈ। ਰੋਜ਼ 1 ਕੱਪ ਖੁਰਬਾਨੀ ਖਾ ਕੇ ਸਰੀਰ ਵਿਚ 60 % ਵਿਟਾਮਿਨ ਏ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
3. ਸੋਜ ਤੋਂ ਰਾਹਤ
ਖੁਰਬਾਨੀ ਵਿਚ ਕਈ ਤਰ੍ਹਾਂ ਦੇ ਫਲਾਬੋਨੋਈਡ ਮੌਜੂਦ ਹੁੰਦੇ ਹਨ ਜੋ ਐਂਟੀਇੰਫਲੀਮੇਟਰੀ ਦਾ ਕੰਮ ਕਰਦੇ ਹਨ, ਜੇ ਤੁਸੀਂ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਸੋਡ ਹੋਈ ਤਾਂ ਖੁਰਬਾਨੀ ਖਾਣ ਨਾਲ ਫਾਇਦਾ ਹੁੰਦਾ ਹੈ।
4. ਪਾਚਨ ਸ਼ਕਤੀ ਦਾ ਮਜ਼ਬੂਤ ਹੋਣਾ
1 ਛੋਟੀ ਜਿਹੀ ਖੁਰਬਾਨੀ ਵਿਚ 3 % ਫਾਈਬਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਸਹੀ ਰੱਖਦਾ ਹੈ। ਇਹ ਪੇਟ ਸੰਬੰਧੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਮਿੰਟਾਂ ਵਿਚ ਦੂਰ ਕਰਦੇ ਹਨ।
5. ਕੌਲੈਸਟਰੋਲ
ਖੁਰਬਾਨੀ ਵਿਚ ਕਈ ਤਰ੍ਹਾਂ ਦੇ ਐਂਟੀਆਕਸੀਡੇਂਟ ਹੁੰਦੇ ਹਨ ਜੋ ਦਿਲ ਦੀਆਂ ਬੀਮਾਰੀਆਂ ਨੂੰ ਕੰਟਰੋਲ ਵਿਚ ਰੱਖਦੇ ਹਨ। ਇਸ ਦੀ ਵਰਤੋਂ ਕਰਨ ਨਾਲ ਕੌਲੈਸਟਰੋਲ ਕੰਟਰੋਲ ਵਿਚ ਰਹਿੰਦਾ ਹੈ।
ਸੋਂਣ ਤੋਂ ਪਹਿਲਾਂ ਖਾਓਗੇ ਇਹ ਚੀਜ਼ਾਂ ਤਾਂ ਹੋ ਸਕਦੀਆਂ ਹਨ ਕਈ ਸਮੱਸਿਆਵਾਂ
NEXT STORY