ਮੁੰਬਈ- ਥੋੜ੍ਹਾ ਜਿਹਾ ਬੁਖਾਰ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਪੈਰਾਸੀਟਾਮੋਲ ਦਾ ਨਾਂ ਹੀ ਦਿਮਾਗ 'ਚ ਆਉਂਦਾ ਹੈ। ਹਾਲਾਂਕਿ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਾਫ਼ੀ ਰਾਹਤ ਮਿਲਦੀ ਹੈ ਪਰ ਹਾਲ ਹੀ 'ਚ ਸਾਹਮਣੇ ਆਏ ਨਤੀਜਿਆਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਪੈਰਾਸੀਟਾਮੋਲ ਐਂਟੀਬਾਇਓਟਿਕਸ ਦਵਾਈਆਂ ਦਾ ਅਸਰ ਦੋ ਤਿਹਾਈ ਤੱਕ ਘਟ ਕਰ ਦਿੰਦੀ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਉਨ੍ਹਾਂ ਨੇ 499 ਬੈਕਟੀਰੀਆ 'ਤੇ ਗੰਭੀਰ ਰਿਸਰਚ ਕਰਨ ਤੋਂ ਬਾਅਦ ਇਹ ਗੱਲ ਸਾਬਤ ਕਰ ਦਿੱਤੀ ਹੈ। ਪੈਰਾਸੀਟਾਮੋਲ ਨੂੰ ਇੱਕ ਦਰਦਨਾਸ਼ਕ ਅਤੇ ਐਂਟੀਪਾਇਰੇਟਿਕ ਦਵਾਈ ਵਜੋਂ ਲਿਆ ਜਾਂਦਾ ਹੈ। ਦਰਦ ਅਤੇ ਬੁਖਾਰ ਘਟ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਸਿਹਤ ਲਈ ਕਿਵੇਂ ਖਤਰਨਾਕ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ।
ਰਿਸਰਚ 'ਚ ਸਾਹਮਣੇ ਆਏ ਨਤੀਜੇ
ਆਈ.ਵੀ.ਆਰ.ਆਈ ਦੇ ਵਿਗਿਆਨੀਆਂ ਦੇ ਅਨੁਸਾਰ, ਰਿਸਰਚ ਦੌਰਾਨ ਇਹ ਸਾਬਤ ਹੋਇਆ ਹੈ ਕਿ ਪੈਰਾਸੀਟਾਮੋਲ ਨੂੰ ਇੱਕ ਮਿਲੀਗ੍ਰਾਮ ਐਂਟੀਬਾਇਓਟਿਕ ਨਾਲ ਮਿਲਾ ਕੇ ਖਾਣ 'ਤੇ ਦਵਾਈ ਦਾ ਅਸਰ ਇੱਕ ਤਿਹਾਈ ਤੋਂ ਦੋ ਤਿਹਾਈ ਤੱਕ ਘੱਟ ਹੋ ਜਾਂਦਾ ਹੈ। ਇਸ ਕਾਰਨ ਡਾਕਟਰਾਂ ਨੂੰ ਬੀਮਾਰ ਵਿਅਕਤੀ ਨੂੰ ਦਵਾਈ ਲਿਖਦੇ ਸਮੇਂ ਇਸ ਦੀ ਖੁਰਾਕ ਵਧਾਉਣੀ ਪੈ ਸਕਦੀ ਹੈ। ਇਹ ਖੋਜ ਇੱਕ ਅੰਤਰਰਾਸ਼ਟਰੀ ਜਰਨਲ ਐਕਟਾ ਸਾਇੰਟਿਫਿਕ ਵੈਟਰਨਰੀ ਸਾਇੰਸ 'ਚ ਪ੍ਰਕਾਸ਼ਿਤ ਹੋਈ ਹੈ।
ਇਨ੍ਹਾਂ ਦਵਾਈਆਂ ਨਾਲ ਖਾਣ ਨਾਲ ਵਧ ਸਕਦਾ ਹੈ ਅਸਰ
ਇਸ ਤੋਂ ਇਲਾਵਾ ਰਿਸਰਚ 'ਚ ਇਹ ਵੀ ਸਾਬਤ ਹੋਇਆ ਹੈ ਕਿ ਇੱਕ ਮਿਲੀਗ੍ਰਾਮ ਐਸਪਰੀਨ, ਫਲੂਨਿਕਸਿਨ, ਡਾਇਕਲੋਫੇਨਿਕ ਨੂੰ ਮਿਲਾਉਣ 'ਤੇ ਇਸ ਦਵਾਈ ਦਾ ਅਸਰ 3-5 ਗੁਣਾ ਤੱਕ ਵੀ ਸਕਦਾ ਹੈ। ਅਜਿਹੇ 'ਚ ਮਾਹਰਾਂ ਦਾ ਮੰਨਣਾ ਹੈ ਕਿ ਇਹ ਰਿਸਰਚ ਆਉਣ ਵਾਲੇ ਸਮੇਂ 'ਚ ਮੈਡੀਕਲ ਖੇਤਰ 'ਚ ਡਾਕਟਰਾਂ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਲਈ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਅਨੁਸਾਰ ਸਮੇਂ ਦੇ ਨਾਲ ਦਵਾਈ ਦੀ ਪ੍ਰਮਾਣਿਕਤਾ ਦਾ ਪਤਾ ਲੱਗ ਜਾਵੇਗਾ ਜੋ ਕਿਸੇ ਵੀ ਬੀਮਾਰੀ ਦੇ ਬਿਹਤਰ ਇਲਾਜ 'ਚ ਮਦਦ ਕਰੇਗੀ।
ਬਹੁਤ ਜ਼ਿਆਦਾ ਖਾਣਾ ਹੋਵੇਗਾ ਨੁਕਸਾਨਦੇਹ
ਇਸ ਤੋਂ ਇਲਾਵਾ ਰਿਸਰਚ 'ਚ ਡਾਕਟਰ ਦੀ ਸਲਾਹ ਤੋਂ ਬਿਨਾਂ ਪੈਰਾਸੀਟਾਮੋਲ ਦਾ ਜ਼ਿਆਦਾ ਸੇਵਨ ਨਾ ਕਰੋ। ਇਸ ਦਾ ਪ੍ਰਤੀਕੂਲ ਅਸਰ ਐਂਟੀਬਾਇਓਟਿਕਸ ਦਵਾਈਆਂ 'ਤੇ ਪੈ ਸਕਦਾ ਹੈ। ਇਸ ਤੋਂ ਇਲਾਵਾ ਆਮ ਤੌਰ 'ਤੇ ਇਹ ਦਵਾਈਆਂ ਇਨਫੈਕਸ਼ਨ ਨੂੰ ਦੂਰ ਕਰਨ 'ਚ ਮਦਦ ਕਰਦੀਆਂ ਹਨ ਪਰ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਖਾਓ
ਇਸ ਤੋਂ ਇਲਾਵਾ ਰਿਸਰਚ ਤੋਂ ਬਾਅਦ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਇੱਕ ਦਿਨ 'ਚ 600 ਮਿਲੀਗ੍ਰਾਮ ਤੋਂ ਵੱਧ ਖੁਰਾਕ ਲੈਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
ਬਿਨਾਂ ਕਿਸੇ ਕਾਰਨ ਐਂਟੀਬਾਇਓਟਿਕਸ ਖਾਣਾ ਪਵੇਗਾ ਭਾਰੀ
ਉਨ੍ਹਾਂ ਮੁਤਾਬਕ ਹਰ ਦਵਾਈ ਦੀ ਇਕ ਖੁਰਾਕ ਹੁੰਦੀ ਹੈ ਅਜਿਹੇ 'ਚ ਜੇਕਰ ਇਸ ਦੀ ਸਹੀ ਮਾਤਰਾ 'ਚ ਵਰਤੋਂ ਕੀਤੀ ਜਾਵੇ ਤਾਂ ਇਹ ਬੈਕਟੀਰੀਆ ਨੂੰ ਮਾਰ ਦਿੰਦੀ ਹੈ ਪਰ ਐਂਟੀਬਾਇਓਟਿਕਸ ਨੂੰ ਬੇਲੋੜਾ ਲੈਣ ਨਾਲ ਬੈਕਟੀਰੀਆ ਦੀ ਇਮਿਊਨਿਟੀ ਪਾਵਰ ਵਧ ਜਾਂਦੀ ਹੈ, ਜਿਸ ਕਾਰਨ ਦਵਾਈ ਵੀ ਕੰਮ ਨਹੀਂ ਕਰਦੀ। ਇਸ ਤੋਂ ਇਲਾਵਾ ਖੋਜਕਰਤਾਵਾਂ ਨੇ ਕਰੀਬ ਚਾਰ ਸਾਲ ਤੱਕ 499 ਬੈਕਟੀਰੀਆ ਦਾ ਅਧਿਐਨ ਕੀਤਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਕੀ ਸੱਚ 'ਚ ਬਚਪਨ ਦੀਆਂ ਗਲਤੀਆਂ ਕਾਰਨ ਹੁੰਦੀ ਹੈ 'ਮਰਦਾਨਾ ਕਮਜ਼ੋਰੀ'
NEXT STORY