ਹੈਲਥ ਡੈਸਕ - ਆਯੁਰਵੇਦ 'ਚ ਆਂਵਲੇ ਨੂੰ ਅੰਮ੍ਰਿਤ ਸਮਾਨ ਮੰਨਿਆ ਗਿਆ ਹੈ। ਇਹ ਇਕ ਅਜਿਹਾ ਫਲ ਹੈ ਜੋ ਸੁੱਕਣ, ਉਬਾਲਣ ਜਾਂ ਅਚਾਰ-ਮੁਰੱਬਾ ਬਣਨ ਤੋਂ ਬਾਅਦ ਵੀ ਆਪਣੇ ਪੋਸ਼ਕ ਤੱਤ ਨਹੀਂ ਗੁਆਉਂਦਾ। ਵਿਟਾਮਿਨ-ਸੀ, ਐਂਟੀ-ਆਕਸੀਡੈਂਟਸ, ਆਇਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਆਂਵਲਾ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ 'ਚ ਸਭ ਤੋਂ ਅੱਗੇ ਹੈ। ਜੇਕਰ ਤੁਸੀਂ ਰੋਜ਼ਾਨਾ ਆਪਣੀ ਡਾਈਟ 'ਚ ਆਂਵਲੇ ਨੂੰ ਸ਼ਾਮਲ ਕਰਦੇ ਹੋ, ਤਾਂ ਤੁਹਾਨੂੰ ਸਿਹਤ ਨਾਲ ਜੁੜੇ ਕਈ ਚਮਤਕਾਰੀ ਫਾਇਦੇ ਦੇਖਣ ਨੂੰ ਮਿਲਣਗੇ।
ਆਓ ਜਾਣਦੇ ਹਾਂ ਆਂਵਲਾ ਖਾਣ ਦੇ 5 ਸਭ ਤੋਂ ਵੱਡੇ ਅਤੇ ਹੈਰਾਨੀਜਨਕ ਫਾਇਦੇ:
ਇਮਿਊਨਿਟੀ ਹੁੰਦੀ ਹੈ ਬੂਸਟ
- ਆਂਵਲਾ ਵਿਟਾਮਿਨ-ਸੀ ਦਾ ਸਭ ਤੋਂ ਅਮੀਰ ਕੁਦਰਤੀ ਸਰੋਤ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਆਂਵਲੇ ਦਾ ਰਸ ਜਾਂ ਮੁਰੱਬਾ ਖਾਣ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਜਿਸ ਨਾਲ ਬਦਲਦੇ ਮੌਸਮ 'ਚ ਹੋਣ ਵਾਲੀ ਸਰਦੀ, ਖੰਘ, ਜ਼ੁਕਾਮ ਅਤੇ ਵਾਇਰਲ ਇਨਫੈਕਸ਼ਨਾਂ ਦਾ ਖ਼ਤਰਾ ਨਾਂਹ ਦੇ ਬਰਾਬਰ ਰਹਿ ਜਾਂਦਾ ਹੈ।
ਵਾਲਾਂ ਦਾ ਝੜਨਾ ਬੰਦ ਅਤੇ ਚਿਹਰੇ 'ਤੇ ਆਉਂਦਾ ਹੈ ਨਿਖਾਰ
- ਜੇਕਰ ਤੁਸੀਂ ਵਾਲਾਂ ਦੇ ਝੜਨ ਜਾਂ ਸਮੇਂ ਤੋਂ ਪਹਿਲਾਂ ਸਫ਼ੈਦ ਹੋਣ ਤੋਂ ਪਰੇਸ਼ਾਨ ਹੋ, ਤਾਂ ਆਂਵਲਾ ਤੁਹਾਡੇ ਲਈ ਰਾਮਬਾਣ ਇਲਾਜ ਹੈ। ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ, ਆਂਵਲੇ 'ਚ ਮੌਜੂਦ ਐਂਟੀ-ਆਕਸੀਡੈਂਟਸ ਖੂਨ ਨੂੰ ਸਾਫ਼ ਕਰਦੇ ਹਨ, ਜਿਸ ਨਾਲ ਚਿਹਰੇ ਦੇ ਦਾਗ-ਧੱਬੇ ਅਤੇ ਕਿੱਲ-ਮੁਹਾਸੇ ਦੂਰ ਹੁੰਦੇ ਹਨ ਤੇ ਕੁਦਰਤੀ ਗਲੋਅ ਆਉਂਦਾ ਹੈ।
ਪਾਚਨ ਕਿਰਿਆ ਲਈ ਵਰਦਾਨ
- ਅੱਜ-ਕੱਲ੍ਹ ਦੇ ਖਾਣ-ਪੀਣ ਕਾਰਨ ਢਿੱਡ 'ਚ ਗੈਸ, ਐਸਿਡਿਟੀ ਅਤੇ ਕਬਜ਼ ਹੋਣਾ ਆਮ ਗੱਲ ਹੈ। ਆਂਵਲੇ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਦਰੁਸਤ ਰੱਖਦਾ ਹੈ। ਰੋਜ਼ਾਨਾ ਆਂਵਲੇ ਦਾ ਚੂਰਨ ਜਾਂ ਜੂਸ ਲੈਣ ਨਾਲ ਲਿਵਰ ਮਜ਼ਬੂਤ ਹੁੰਦਾ ਹੈ ਅਤੇ ਪੇਟ ਸਾਫ਼ ਰਹਿੰਦਾ ਹੈ।
ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦਗਾਰ
- ਆਂਵਲੇ 'ਚ ਵਿਟਾਮਿਨ-ਏ ਵੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਰੋਜ਼ਾਨਾ ਆਂਵਲੇ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਅਤੇ ਮੋਤੀਆਬਿੰਦ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਘੱਟ ਹੁੰਦਾ ਹੈ।
ਬਲੱਡ ਸ਼ੂਗਰ ਨੂੰ ਕਰੇ ਕੰਟਰੋਲ
- ਡਾਇਬੀਟੀਜ਼ ਦੇ ਮਰੀਜ਼ਾਂ ਲਈ ਆਂਵਲਾ ਬਹੁਤ ਫਾਇਦੇਮੰਦ ਹੈ। ਇਸ 'ਚ ਮੌਜੂਦ 'ਕਰੋਮੀਅਮ' ਤੱਤ ਇੰਸੁਲਿਨ ਬਣਾਉਣ ਵਾਲੇ ਸੈੱਲਾਂ ਨੂੰ ਸਰਗਰਮ ਕਰਦਾ ਹੈ, ਜਿਸ ਨਾਲ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।
ਆਂਵਲਾ ਖਾਣ ਦਾ ਸਹੀ ਤਰੀਕਾ :-
- ਸਿਹਤ ਮਾਹਰਾਂ ਅਨੁਸਾਰ, ਆਂਵਲੇ ਦਾ ਸਭ ਤੋਂ ਵੱਧ ਫਾਇਦਾ ਸਵੇਰੇ ਖਾਲੀ ਪੇਟ ਹੁੰਦਾ ਹੈ। ਤੁਸੀਂ ਸਵੇਰੇ 10-15 ਮਿਲੀਲੀਟਰ ਆਂਵਲੇ ਦੇ ਜੂਸ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀ ਸਕਦੇ ਹੋ ਜਾਂ ਫਿਰ ਰੋਜ਼ਾਨਾ ਇਕ ਆਂਵਲੇ ਦਾ ਮੁਰੱਬਾ ਜਾਂ ਕੱਚਾ ਆਂਵਲਾ ਖਾ ਸਕਦੇ ਹੋ।
ਹੱਦ ਤੋਂ ਜ਼ਿਆਦਾ ਠੰਡਾ ਪਾਣੀ ਪੀਣ ਵਾਲੇ ਹੋ ਜਾਣ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ, ਅੱਜ ਹੀ ਬਦਲੋ ਇਹ ਆਦਤ
NEXT STORY