ਹੈਲਥ ਡੈਸਕ - ਦੇਸ਼ ਭਰ 'ਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ਮੌਸਮ 'ਚ ਤਪਸ਼ ਅਤੇ ਲੂ ਤੋਂ ਬਚਣ ਲਈ ਲੋਕ ਅਕਸਰ ਫਰਿੱਜ ਦਾ ਬਰਫ਼ ਵਰਗਾ ਠੰਡਾ ਪਾਣੀ, ਕੋਲਡ ਡਰਿੰਕਸ ਜਾਂ ਆਈਸ-ਕ੍ਰੀਮ ਦਾ ਸਹਾਰਾ ਲੈਂਦੇ ਹਨ। ਜੇਕਰ ਤੁਸੀਂ ਵੀ ਗਰਮੀ ਤੋਂ ਰਾਹਤ ਪਾਉਣ ਲਈ ਅਜਿਹਾ ਕਰਦੇ ਹੋ, ਤਾਂ ਸਾਵਧਾਨ ਹੋ ਜਾਓ! ਸਿਹਤ ਮਾਹਿਰਾਂ ਅਨੁਸਾਰ, ਬਹੁਤ ਜ਼ਿਆਦਾ ਠੰਡੀਆਂ ਚੀਜ਼ਾਂ ਦਾ ਸੇਵਨ ਤੁਹਾਡੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਸਕਦਾ ਹੈ ਅਤੇ ਕਈ ਗੰਭੀਰ ਬੀਮਾਰੀਆਂ ਨੂੰ ਸੱਦਾ ਦੇ ਸਕਦਾ ਹੈ।
ਆਓ ਜਾਣਦੇ ਹਾਂ ਕਿ ਗਰਮੀ 'ਚ ਬਹੁਤ ਜ਼ਿਆਦਾ ਠੰਡਾ ਪੀਣ ਨਾਲ ਤੁਹਾਡੇ ਸਰੀਰ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ :-
ਪਾਚਨ ਤੰਤਰ ਹੁੰਦੈ ਕਮਜ਼ੋਰ
- ਜਦੋਂ ਤੁਸੀਂ ਬਹੁਤ ਜ਼ਿਆਦਾ ਠੰਡਾ ਪਾਣੀ ਜਾਂ ਕੋਲਡ ਡਰਿੰਕ ਪੀਂਦੇ ਹੋ ਤਾਂ ਇਹ ਤੁਹਾਡੀਆਂ ਖੂਨ ਦੀਆਂ ਨਾੜੀਆਂ ਨੂੰ ਸੁੰਘੜ ਦਿੰਦਾ ਹੈ। ਇਸ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਖਾਧਾ ਪੀਤਾ ਭੋਜਨ ਸਹੀ ਤਰੀਕੇ ਨਾਲ ਨਹੀਂ ਪਚਦਾ, ਜਿਸ ਕਾਰਨ ਢਿੱਡ 'ਚ ਗੈਸ, ਕਬਜ਼ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।
ਦਿਲ ਦੀ ਗਤੀ ਹੋ ਸਕਦੀ ਹੈ ਪ੍ਰਭਾਵਿਤ
- ਮਾਹਿਰਾਂ ਮੁਤਾਬਕ, ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਰੀਰ ਦੀ 'ਵੇਗਸ ਨਰਵ' ਪ੍ਰਭਾਵਿਤ ਹੁੰਦੀ ਹੈ। ਇਹ ਨਾੜੀ ਸਰੀਰ ਦੇ ਮੁੱਖ ਹਿੱਸਿਆਂ ਨੂੰ ਕੰਟਰੋਲ ਕਰਦੀ ਹੈ ਅਤੇ ਪਾਣੀ ਬਹੁਤ ਠੰਡਾ ਹੋਣ ਕਾਰਨ ਇਹ ਸਿੱਧਾ ਦਿਲ ਦੀ ਗਤੀ ਨੂੰ ਹੌਲੀ ਕਰ ਸਕਦੀ ਹੈ, ਜੋ ਕਿ ਦਿਲ ਦੇ ਮਰੀਜ਼ਾਂ ਲਈ ਬੇਹੱਦ ਖ਼ਤਰਨਾਕ ਹੈ।
ਗਲੇ ਦੀ ਇਨਫੈਕਸ਼ਨ ਅਤੇ ਸਰਦੀ-ਜ਼ੁਕਾਮ
- ਧੁੱਪ ਜਾਂ ਗਰਮੀ 'ਚੋਂ ਆਉਂਦੇ ਹੀ ਤੁਰੰਤ ਫਰਿੱਜ ਦਾ ਠੰਡਾ ਪਾਣੀ ਪੀਣ ਨਾਲ 'ਤਾਪ-ਸ਼ੀਤ' (ਤਾਪਮਾਨ ਦਾ ਅਚਾਨਕ ਬਦਲਣਾ) ਹੋ ਜਾਂਦਾ ਹੈ। ਇਸ ਨਾਲ ਗਲੇ 'ਚ ਖਰਾਸ਼, ਬਲਗਮ, ਖੰਘ ਅਤੇ ਸਾਈਨਸ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।
ਮੋਟਾਪਾ ਵਧਣ ਦਾ ਖ਼ਤਰਾ
- ਕਈ ਖੋਜਾਂ 'ਚ ਸਾਹਮਣੇ ਆਇਆ ਹੈ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਠੰਡਾ ਪਾਣੀ ਪੀਣ ਨਾਲ ਸਰੀਰ 'ਚ ਮੌਜੂਦ ਫੈਟ (ਚਰਬੀ) ਸਖ਼ਤ ਹੋ ਜਾਂਦੀ ਹੈ, ਜਿਸ ਨੂੰ ਪਚਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਸਰੀਰ 'ਤੇ ਚਰਬੀ ਜੰਮਣ ਲੱਗਦੀ ਹੈ ਅਤੇ ਮੋਟਾਪਾ ਤੇਜ਼ੀ ਨਾਲ ਵਧਦਾ ਹੈ।
ਮਾਹਰਾਂ ਦੀ ਸਲਾਹ :-
ਗਰਮੀ ਦੇ ਮੌਸਮ 'ਚ ਫਰਿੱਜ ਦੇ ਬਹੁਤ ਜ਼ਿਆਦਾ ਠੰਡੇ ਪਾਣੀ ਦੀ ਜਗ੍ਹਾ ਘੜੇ (ਮਟਕੇ) ਦਾ ਪਾਣੀ ਪੀਓ। ਘੜੇ ਦਾ ਪਾਣੀ ਕੁਦਰਤੀ ਤੌਰ 'ਤੇ ਠੰਡਾ ਹੁੰਦਾ ਹੈ ਅਤੇ ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਵੀ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਲੱਸੀ ਦਾ ਸੇਵਨ ਕਰੋ।
ਚਾਹ-ਕੌਫੀ ਛੱਡੋ! ਹਫ਼ਤੇ 'ਚ 3 ਦਿਨ ਪੀਓ ਇਹ ਆਯੁਰਵੈਦਿਕ ਡਰਿੰਕ, ਚਿਹਰੇ 'ਤੇ ਆਵੇਗਾ ਅੰਨ੍ਹੇਵਾਹ ਨਿਖਾਰ
NEXT STORY