ਜਲੰਧਰ— ਫਲ ਖਾਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਛੁਹਾਰੇ 'ਚ ਕਈ ਪੌਸ਼ਟਿਕ ਗੁਣ ਹੁੰਦੇ ਹਨ। ਇਸ 'ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਮੈਗਨੀਜ, ਤਾਂਬਾ ਜਿਹੇ ਪੋਸ਼ਕ ਤੱਤ ਹੁੰਦੇ ਹਨ। ਗਰਮੀਆਂ 'ਚ ਛੁਹਾਰਾ ਸਰੀਰ ਦੀ ਊਰਜਾ ਨੂੰ ਬਣਾਈ ਰੱਖਦਾ ਹੈ। ਅੱਜ ਅਸੀਂ ਤੁਹਾਨੂੰ ਛੁਹਾਰਾ ਖਾਣ ਦੇ ਕੁਝ ਫਾਇਦੇ ਦੱਸ ਰਹੇ ਹਾਂ।
1. ਸਵੇਰੇ-ਸ਼ਾਮ ਤਿੰਨ ਛੁਹਾਰੇ ਖਾ ਕੇ ਗਰਮ ਪਾਣੀ ਪੀਣ ਨਾਲ ਕਬਜ਼ ਦੂਰ ਹੁੰਦੀ ਹੈ।
2. ਜੇ ਸਰੀਰ 'ਚ ਖੂਨ ਦੀ ਕਮੀ ਹੈ ਜਾਂ ਫਿਰ ਪੇਟ 'ਚ ਐਸੀਡਿਟੀ ਹੈ ਤਾਂ ਖਜੂਰ ਖਾਣੀ ਚਾਹੀਦੀ ਹੈ।
3. ਹੱਡੀਆਂ ਮਜ਼ਬੂਤ ਕਰਨ ਲਈ ਦੁੱਧ 'ਚ ਛੁਹਾਰਾ ਉਬਾਲ ਕੇ ਪੀਓ।
4. ਭੁੱਖ ਵਧਾਉਣ ਲਈ ਛੁਹਾਰੇ ਦਾ ਗੁੱਦਾ ਕੱਢ ਕੇ ਦੁੱਧ 'ਚ ਪਕਾਓ। ਥੋੜ੍ਹੀ ਦੇਰ ਪਕਾ ਕੇ ਠੰਡਾ ਕਰ ਕੇ ਇਸ ਨੂੰ ਪੀਸ ਲਓ। ਇਹ ਦੁੱਧ ਬਹੁਤ ਪੌਸ਼ਟਿਕ ਹੁੰਦਾ ਹੈ।
5. ਛੁਹਾਰੇ 'ਚ ਵਿਟਾਮਿਨ ਏ ਅਤੇ ਬੀ ਹੁੰਦਾ ਹੈ ਜੋ ਕਿ ਸਕਿਨ ਲਈ ਲਾਭਕਾਰੀ ਹੁੰਦਾ ਹੈ। ਇਹ ਸਰੀਰ 'ਚ ਨਵੇਂ ਸੈੱਲ ਬਣਾਉਂਦਾ ਹੈ।
6. ਛੁਹਾਰੇ ਵਾਲੇ ਦੁੱਧ 'ਚ ਪੋਟਾਸ਼ੀਅਮ ਹੁੰਦਾ ਹੈ। ਇਸ ਦੁੱਧ ਨੂੰ ਪੀਣ ਨਾਲ ਪੇਟ ਦਰਦ ਅਤੇ ਡਾਈਰੀਆ ਜਿਹੀ ਸਮੱਸਿਆ ਖਤਮ ਹੁੰਦੀ ਹੈ।
7. ਛੁਹਾਰੇ 'ਚ ਡਾਇਟਰੀ ਫਾਈਬਰ ਹੁੰਦਾ ਹੈ ਜੋ ਕਿ ਪਾਚਨ ਤੰਤਰ ਲਈ ਫਾਇਦੇਮੰਦ ਹੈ।
ਗਰਭ ਅਵਸਥਾ ਦੇ ਦੌਰਾਨ ਇਨ੍ਹਾਂ ਅੰਗਾਂ 'ਤੇ ਹੋ ਜਾਵੇ ਸੋਜ ਤਾਂ ਇਸ ਤਰ੍ਹਾਂ ਕਰੋ ਠੀਕ
NEXT STORY