ਜਲੰਧਰ: ਡਰਾਈ ਫਰੂਟਸ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਜੇ ਅਸੀਂ ਰੋਜ਼ਾਨਾ ਡਰਾਈਵ ਫਰੂਟਸ ਦੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਬਾਜ਼ਾਰ 'ਚ ਬਹੁਤ ਸਾਰੇ ਡਰਾਈ ਫਰੂਟਸ ਮਿਲਦੇ ਹਨ। ਜਿਨ੍ਹਾਂ 'ਚੋਂ ਇਕ ਹੈ, ਅਖਰੋਟ। ਅਖਰੋਟ ਦੀ ਵਰਤੋਂ ਦਿਮਾਗ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਮੰਨੀ ਜਾਂਦੀ ਹੈ। ਪਰ ਅਖਰੋਟ ਦਾ ਪੂਰਾ ਫ਼ਾਇਦਾ ਲੈਣ ਲਈ ਸਾਨੂੰ ਅਖਰੋਟ ਖਾਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ। ਕਿਉਂਕਿ ਕੁਝ ਬੀਮਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜਿਨ੍ਹਾਂ 'ਚ ਅਖਰੋਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਕੁਝ ਬੀਮਾਰੀਆਂ ਇਸ ਤਰ੍ਹਾਂ ਹੁੰਦੀਆਂ ਹਨ। ਜਿਨ੍ਹਾਂ 'ਚ ਅਖਰੋਟ ਦੀ ਵਰਤੋਂ ਕਰਨ ਨਾਲ ਇਹ ਬਿਲਕੁਲ ਠੀਕ ਹੋ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸਮੱਸਿਆਵਾਂ ਜਿਨ੍ਹਾਂ 'ਚ ਅਖਰੋਟ ਦੀ ਵਰਤੋਂ ਕਰਨੀ ਚਾਹੀਦੀ ਹੈ।
ਅਖਰੋਟ ਖਾਣ ਦੇ ਫ਼ਾਇਦੇ
ਦਿਮਾਗ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਦੂਰ: ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਜਾਂ ਫਿਰ ਦਿਮਾਗ ਦੀ ਕੋਈ ਵੀ ਸਮੱਸਿਆ ਹੈ, ਤਾਂ ਅਖਰੋਟ ਦੀ ਵਰਤੋਂ ਜ਼ਰੂਰ ਕਰੋ। ਕਿਉਂਕਿ ਅਖਰੋਟ 'ਚ ਓਮੇਗਾ ਥ੍ਰੀ ਫੈਟੀ ਐਸਿਡ ਹੁੰਦਾ ਹੈ। ਜੋ ਸਾਡੇ ਦਿਮਾਗ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਭੁੱਲਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਚਮੜੀ ਦੀਆਂ ਸਮੱਸਿਆਵਾਂ ਕਰੇ ਦੂਰ
ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਸਮੱਸਿਆ ਰਹਿੰਦੀ ਹੈ ਜਾਂ ਫਿਰ ਚਿਹਰੇ 'ਤੇ
ਝੁਰੜੀਆਂ ਪਈਆਂ ਹਨ, ਤਾਂ ਅਖਰੋਟ ਦੀ ਵਰਤੋਂ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੈ? ਕਿਉਂਕਿ ਅਖਰੋਟ 'ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਐਂਟੀ-ਆਕਸੀਡੈਂਟ ਗੁਣ ਚਮੜੀ ਦੀ ਗੰਦਗੀ ਨੂੰ ਦੂਰ ਕਰਕੇ ਚਮੜੀ ਦੀਆਂ ਸਮੱਸਿਆਵਾਂ ਠੀਕ ਕਰਦੇ ਹਨ ਅਤੇ ਇਸ ਨਾਲ ਚਿਹਰੇ ਦੀਆਂ ਝੁਰੜੀਆਂ ਵੀ ਘੱਟ ਹੋ ਜਾਂਦੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਲੰਬੇ ਸਮੇਂ ਤੱਕ ਜਵਾਨ ਦਿੱਖਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਅਖਰੋਟ ਦੀ ਵਰਤੋਂ ਜ਼ਰੂਰ ਕਰੋ।
ਹੱਡੀਆਂ ਦੀ ਸਮੱਸਿਆ ਤੋਂ ਰਾਹਤ
ਰੋਜ਼ਾਨਾ ਅਖਰੋਟ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜੇਕਰ ਤੁਹਾਨੂੰ ਵੀ ਹੱਡੀਆਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਰਹਿੰਦੀ ਹੈ, ਜਾਂ ਫਿਰ ਜੋੜਾਂ 'ਚ ਦਰਦ ਰਹਿੰਦਾ ਹੈ ਤਾਂ ਸਵੇਰੇ ਖਾਲੀ ਪੇਟ ਅਖਰੋਟ ਦੀ ਵਰਤੋਂ ਕਰੋ। ਇਸ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ।
ਕਬਜ਼ ਦੀ ਸਮੱਸਿਆ ਹੋਵੇਗੀ ਦੂਰ
ਅਖਰੋਟ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਲਈ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਅਤੇ ਪੇਟ ਦੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਂਦੀਆਂ ਹਨ। ਜੇਕਰ ਤੁਹਾਨੂੰ ਵੀ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਅਖਰੋਟ ਵਾਲੇ ਦੁੱਧ ਪੀਓ।
ਤਣਾਅ ਦੀ ਸਮੱਸਿਆ
ਅਖਰੋਟ 'ਚ ਮੇਲਾਟੋਨਿਨ ਤੱਤ ਮੌਜੂਦ ਹੁੰਦਾ ਹੈ। ਇਹ ਤੱੱਤ ਤਣਾਅ ਨੂੰ ਘੱਟ ਕਰਦਾ ਹੈ। ਜੇ ਤੁਹਾਨੂੰ ਵੀ ਤਣਾਅ ਦੀ ਸਮੱਸਿਆ ਰਹਿੰਦੀ ਹੈ। ਰੋਜ਼ਾਨਾ ਦੋ ਤਿੰਨ ਅਖਰੋਟ ਖਾਓ। ਇਸ ਨਾਲ ਤਣਾਅ ਦੂਰ ਹੋ ਜਾਵੇਗਾ ਅਤੇ ਨੀਂਦ ਵੀ ਚੰਗੀ ਆਵੇਗੀ। ਚਾਹੁੰਦੇ ਹੋ, ਤਾਂ ਰੋਜ਼ਾਨਾ ਅਖਰੋਟ ਦੀ ਵਰਤੋਂ ਜ਼ਰੂਰ ਕਰੋ।
ਭੱਜ ਦੌੜ ਭਰੀ ਇਸ ਜ਼ਿੰਦਗੀ ’ਚ ਕਰੋ ‘ਵੱਡੀ ਇਲਾਇਚੀ’ ਦਾ ਸੇਵਨ, ਹੋਣਗੇ ਕਈ ਹੈਰਾਨੀਜਨਕ ਫਾਇਦੇ
NEXT STORY