ਨਵੀਂ ਦਿੱਲੀ— ਜ਼ਿਆਦਾਤਰ ਲੋਕਾਂ ਨੂੰ ਦੇਸੀ ਘਿਓ ਖਾਣਾ ਘੱਟ ਹੀ ਪਸੰਦ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਘਿਓ ਖਾਣ ਨਾਲ ਫੈਟ ਵਧਦਾ ਹੈ ਪਰ ਅਜਿਹਾ ਨਹੀਂ ਹੈ। ਇਸ 'ਚ ਵਿਟਾਮਿਨ ਦੀ ਭਰਪੂਰ ਮਾਤਰਾ ਮੋਜੂਦ ਹੁੰਦੀ ਹੈ। ਰੋਜ਼ਾਨਾ ਇਕ ਚਮਚ ਘਿਓ ਖਾਣ ਨਾਲ ਕਈ ਲਾਭ ਹੁੰਦੇ ਹਨ।
1. ਚਮੜੀ ਨੂੰ ਕਰੇ ਮੁਲਾਅਮ
ਘਿਓ 'ਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ ਜਿਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਚਿਹਰੇ 'ਤੇ ਦੇਸੀ ਘਿਓ ਲਗਾ ਕੇ ਮਸਾਜ਼ ਕਰਨ ਨਾਲ ਇਸ ਨਾਲ ਚਮੜੀ ਨਰਮ ਹੁੰਦੀ ਹੈ।
2. ਥਕਾਵਟ ਅਤੇ ਕਮਜ਼ੋਰੀ ਨੂੰ ਕਰੇ ਦੂਰ
ਇਕ ਗਿਲਾਸ 'ਚ ਕੋਸੇ ਦੁੱਧ 'ਚ ਘਿਓ ਮਿਲਾਕੇ ਪੀਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਰਹਿੰਦੀ।
3. ਅੱਖਾਂ ਦੇ ਲਈ ਲਾਭਕਾਰੀ
ਇਕ ਚਮਚ ਘਿਓ 'ਚ ਇਕ ਚੋਥਾਈ ਕਾਲੀ ਮਿਰਚ ਪਾ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਲਾਭ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।
4. ਕੈਂਸਰ ਨਾਲ ਲੜਣ 'ਚ ਕਰਦਾ ਹੈ ਮਦਦ
ਖਾਣੇ ਦਾ ਸੁਆਦ ਵਧਾਉਣ ਦੇ ਨਾਲ ਹੀ ਦੇਸੀ ਘਿਓ ਕੈਂਸਰ ਨਾਲ ਲੜਣ 'ਚ ਵੀ ਮਦਦ ਕਰਦਾ ਹੈ। ਇਸ 'ਚ ਐਸਿਡ ਹੁੰਦਾ ਹੈ ਜੋ ਕੈਂਸਰ ਨੂੰ ਬਣਨ ਨਹੀਂ ਦਿੰਦਾ ਹੈ।
5. ਦਿਲ ਦੇ ਲਈ ਫਾਇਦੇਮੰਦ
ਦੇਸੀ ਘਿਓ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਦਿਲ ਦੇ ਮਰੀਜ਼ਾਂ ਦੇ ਲਈ ਵੀ ਫਾਇਦੇਮੰਦ ਹਨ। ਇਸ ਨਾਲ ਕੌਲੈਸਟਰੌਲ ਘੱਟ ਹੁੰਦਾ ਹੈ।
ਸਾਡੇ ਦਿਲ ਦੇ ਲਈ ਹਾਨੀਕਾਰਕ ਹੋ ਸਕਦੀਆਂ ਹਨ ਇਹ ਆਦਤਾਂ
NEXT STORY