ਜਲੰਧਰ (ਬਿਊਰੋ)– ਅਸੀਂ ਸਾਰੇ ਜਾਣਦੇ ਹਾਂ ਕਿ ਚੰਗਾ ਖਾਣਾ ਹੀ ਚੰਗੀ ਸਿਹਤ ਦਾ ਖ਼ਜ਼ਾਨਾ ਹੈ। ਜੇਕਰ ਖਾਣ-ਪੀਣ ਸਹੀ ਨਾ ਹੋਵੇ ਤਾਂ ਅਸੀਂ ਬੀਮਾਰ ਪੈਣ ਲੱਗਦੇ ਹਾਂ ਪਰ ਅੱਜ-ਕੱਲ ਦੀ ਭੱਜ-ਦੌੜ ਭਰੀ ਜ਼ਿੰਦਗੀ ਨੇ ਸਾਡੇ ਖਾਣ-ਪੀਣ ਦਾ ਤਰੀਕਾ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਹੁਣ ਰੋਟੀ ਦੀ ਥਾਂ ਪਿੱਜ਼ਾ ਤੇ ਦੁੱਧ ਦੀ ਥਾਂ ਕੋਲਡ ਡ੍ਰਿੰਕਸ ਨੇ ਲੈ ਲਈ ਹੈ। ਅਸੀਂ ਪੈਕੇਟ ਬੰਦ ਸਾਮਾਨ ਦੇ ਆਦੀ ਹੋ ਗਏ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਜੰਕ ਫੂਡ ਖਾਣਾ ਸਿਹਤ ਲਈ ਕਿੰਨਾ ਹਾਨੀਕਾਰਕ ਹੈ?
ਕਿਉਂ ਨਹੀਂ ਖਾਣੀਆਂ ਚਾਹੀਦੀਆਂ ਬਾਹਰ ਦੀਆਂ ਚੀਜ਼ਾਂ?
ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਤੋਂ ਪਹਿਲਾਂ ਦੀ ਪੀੜ੍ਹੀ ਦੇ ਇਨਸਾਨ ਸਾਡੇ ਤੋਂ ਜ਼ਿਆਦਾ ਮਜ਼ਬੂਤ ਤੇ ਸਿਹਤਮੰਦ ਹਨ। ਹਾਲਾਂਕਿ ਔਸਤ ਉਮਰ ’ਚ ਪਹਿਲਾਂ ਤੋਂ ਵਾਧਾ ਹੋਇਆ ਹੈ ਪਰ ਇਸ ’ਚੋਂ ਜ਼ਿਆਦਾਤਰ ਲੋਕਾਂ ਦਾ ਜੀਵਨ ਹਸਪਤਾਲ ਤੇ ਦਵਾਈਆਂ ਦੇ ਸਹਾਰੇ ਹੀ ਚੱਲ ਰਿਹਾ ਹੈ। ਅਜਿਹਾ ਹੋਇਆ ਹੈ ਸਾਡੇ ਖਰਾਬ ਖਾਣ-ਪੀਣ ਕਾਰਨ। ਬਾਹਰ ਦੇ ਖਾਣੇ ’ਚ ਜ਼ਰੂਰੀ ਤੱਤ ਨਹੀਂ ਹੁੰਦੇ ਹਨ, ਜਿਸ ਨਾਲ ਸਰੀਰ ਨੂੰ ਪੌਸ਼ਣ ਨਹੀਂ ਮਿਲ ਪਾਉਂਦਾ ਹੈ। ਬਿਨਾਂ ਪੌਸ਼ਣ ਦੇ ਖਾਣੇ ਦੀ ਵਜ੍ਹਾ ਨਾਲ ਕਮਜ਼ੋਰੀ ਆਉਂਦੀ ਹੈ ਤੇ ਇਸ ਕਾਰਨ ਅੱਜਕੱਲ ਦੇ ਲੋਕ ਘੱਟ ਉਮਰ ’ਚ ਹੀ ਥੱਕਣ ਲੱਗੇ ਹਨ।
ਇਹ ਖ਼ਬਰ ਵੀ ਪੜ੍ਹੋ : ਇਨ੍ਹਾਂ 3 ਮਾੜੀਆਂ ਆਦਤਾਂ ਕਾਰਨ ਵਧਦੈ ਬੀ. ਪੀ., ਸਿਹਤਮੰਦ ਰਹਿਣ ਲਈ ਜਲਦੀ ਕਰੋ ਬਦਲਾਅ
ਕਿੰਝ ਪਹੁੰਚਦਾ ਹੈ ਨੁਕਸਾਨ?
- ਪੈਕੇਟ ’ਚ ਸਾਮਾਨ ਨੂੰ ਲੰਬੇ ਸਮੇਂ ਲਈ ਸਟੋਰ ਕਰਕੇ ਰੱਖਿਆ ਜਾਂਦਾ ਹੈ। ਇਸ ਲਈ ਕਈ ਅਜਿਹੇ ਕੈਮੀਕਲਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਾਡੀ ਸਿਹਤ ਲਈ ਹਾਨੀਕਾਰਨ ਹੁੰਦੇ ਹਨ।
- ਕਈ ਚੀਜ਼ਾਂ ’ਚ ਸੋਡੀਅਮ ਬਹੁਤ ਜ਼ਿਆਦਾ ਹੁੰਦਾ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾਦਾ ਹੈ।
- ਚਿਪਸ, ਕੂਕੀਜ਼, ਕੁਰਕੁਰੇ ਵਰਗੀਆਂ ਪੈਕੇਟ ਬੰਦ ਚੀਜ਼ਾਂ ’ਚ ਕਾਰਬੋਹਾਈਡ੍ਰੇਟ ਬਹੁਤ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਕਈ ਰੋਗਾਂ ਦਾ ਕਾਰਨ ਬਣਦਾ ਹੈ।
- ਨੂਡਲਸ, ਚਾਊਮੀਨ, ਪਾਸਤਾ ਵਰਗੀਆਂ ਚਾਇਨੀਜ਼ ਚੀਜ਼ਾਂ ’ਚ ਮੈਦਾ ਹੁੰਦਾ ਹੈ। ਇਹ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਾਲ ਹੀ ਅਜਿਹੇ ਖਾਣੇ ਨਾਲ ਦਿਲ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ।
- ਬਰਗਰ, ਪਿੱਜ਼ਾ ਹਾਈ ਕੈਲਰੀ ਵਾਲੇ ਫੂਡ ਹਨ ਤੇ ਇਸ ’ਚ ਮੈਦੇ ਦਾ ਇਸਤੇਮਾਲ ਵੀ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ।
- ਸੌਸ ਤੇ ਮਿਓਨੀ ਤਾਂ ਅੱਜ ਹਰ ਡਿਸ਼ ’ਚ ਇਸਤੇਮਾਲ ਕੀਤੀ ਜਾਂਦੀ ਹੈ ਪਰ ਇਸ ਨਾਲ ਬਹੁਤ ਜਲਦ ਕੋਲੈਸਟਰਾਲ ਵਧਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜੇਕਰ ਤੁਸੀਂ ਵੀ ਜੰਕ ਫੂਡ ਦੀ ਵਧੇਰੇ ਵਰਤੋਂ ਕਰਦੇ ਹੋ ਤਾਂ ਇਸ ਨੂੰ ਅੱਜ ਹੀ ਘਟਾ ਦਿਓ। ਬਾਹਰ ਦਾ ਖਾਣਾ ਰੋਜ਼ਾਨਾ ਖਾਨ ਨਾਲ ਸਰੀਰ ਨੂੰ ਭਾਰੀ ਨੁਕਸਾਨ ਹੁੰਦੇ ਹਨ, ਇਸ ਲਈ ਸਿਹਤਮੰਦ ਰਹਿਣ ਲਈ ਚੰਗੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰੋ।
ਸਰਦੀਆਂ 'ਚ ਗਲੇ ਦਾ ਦਰਦ ਹੋ ਸਕਦਾ ਹੈ ਟੌਂਸਿਲ, ਜਾਣੋ ਇਸ ਬੀਮਾਰੀ ਦੇ ਲੱਛਣ ਤੇ ਇਲਾਜ
NEXT STORY