ਜਲੰਧਰ (ਬਿਊਰੋ) - ਆਇਰਨ ਇੱਕ ਅਜਿਹਾ ਤੱਤ ਹੈ, ਜਿਸ ਦੀ ਕਮੀ ਹੋਣ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਨਾਲ ਸਾਨੂੰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ। ਬਹੁਤ ਸਾਰੀਆਂ ਜਨਾਨੀਆਂ ‘ਚ ਆਇਰਨ ਦੀ ਕਮੀ ਜ਼ਿਆਦਾ ਵੇਖਣ ਨੂੰ ਮਿਲਦੀ ਹੈ, ਜਿਸ ਕਾਰਨ ਉਹ ਜਦੋਂ ਵੀ ਕੋਈ ਕੰਮ ਕਰਦੀਆਂ ਹਨ, ਜਲਦੀ ਥਕ ਜਾਂਦੀਆਂ ਹਨ। ਕਮਜ਼ੋਰੀ ਹੋਣ ਕਰਕੇ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੀਆਂ ਹਨ। ਆਇਰਨ ਸਰੀਰ ਨੂੰ ਤੰਦਰੁਸਤ ਰੱਖਣ ‘ਚ ਬਹੁਤ ਸਹਾਇਕ ਹੁੰਦਾ ਹੈ, ਕਿਉਂਕਿ ਇਹ ਸਰੀਰ ਹੀਮੋਗਲੋਬਿਨ ਦੀ ਮਾਤਰਾ ਨੂੰ ਸਹੀ ਰੱਖਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਆਇਰਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਹਰੀਆਂ ਸਬਜ਼ੀਆਂ
ਜੇਕਰ ਤੁਹਾਡੇ ‘ਚ ਆਇਰਨ ਦੀ ਕਮੀ ਹੈ ਤਾਂ ਤੁਹਾਨੂੰ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਵਿਚ ਸਭ ਤੋਂ ਵੱਧ ਤੁਸੀਂ ਮੇਥੀ, ਪਾਲਕ, ਗੋਭੀ, ਬ੍ਰੋਕਲੀ, ਸ਼ਕਰਕੰਦੀ ਅਤੇ ਚੁਕੰਦਰ ਦੀ ਵਰਤੋਂ ਕਰ ਸਕਦੇ ਹੋ।
ਔਲੇ ਦਾ ਮੁਰੱਬਾ
ਔਲੇ ਦੇ ਮੁਰੱਬੇ ‘ਚ ਵਿਟਾਮਿਨ-ਸੀ ਦੇ ਨਾਲ-ਨਾਲ ਆਇਰਨ, ਕੈਲਸ਼ੀਅਮ ਅਤੇ ਫਾਈਬਰ ਤੱਤ ਮੌਜੂਦ ਹੁੰਦੇ ਹਨ। ਇਸ ਸਾਰੇ ਤੱਤ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸੇ ਲਈ ਰੋਜ਼ਾਨਾ ਇੱਕ ਔਲੇ ਦਾ ਸੇਵਨ ਜ਼ਰੂਰ ਕਰੋ ।
ਸੇਬ ਦਾ ਮੁਰੱਬਾ
ਸੇਬ ਇੱਕ ਅਜਿਹਾ ਫ਼ਲ ਹੁੰਦਾ ਹੈ, ਜਿਸ ‘ਚ ਕਾਫੀ ਮਾਤਾਰ ‘ਚ ਆਇਰਨ ਹੁੰਦਾ ਹੈ । ਸੇਬ ਦੇ ਸਿਰਕੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਜਿੱਥੇ ਯਾਦਦਾਸ਼ਤ ਤੇਜ਼ ਹੁੰਦੀ ਹੈ ਉੱਥੇ ਹੀ ਸਿਰ ਦਰਦ ‘ਚ ਵੀ ਅਰਾਮ ਮਿਲਦਾ ਹੈ।
ਗਾਜਰ ਦਾ ਮੁਰੱਬਾ
ਗਾਜਰ ਦਾ ਮੁਰੱਬਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਾਫੀ ਮਾਤਰਾ ਵਿੱਚ ਆਇਰਨ ਹੁੰਦਾ ਹੈ, ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
ਸੁੱਕੇ ਮੇਵੇ ਤੇ ਖਜ਼ੂਰ
ਸੁੱਕੇ ਮੇਵੇ ਤੇ ਖਜ਼ੂਰ ਨਾਲ ਵੀ ਆਇਰਨ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ। ਰੋਜ਼ਾਨਾ ਰਾਤ ਨੂੰ ਮੁੱਠੀ ਭਰ ਕਿਸ਼ਮਿਸ਼ ਭਿਓਂ ਕੇ ਰੱਖੋ ਤੇ ਸਵੇਰ ਸਮੇਂ ਖਾ ਲਓ ਅਤੇ ਇਸ ਦਾ ਪਾਣੀ ਵੀ ਪੀ ਲਓ। ਇਸ ਤਰ੍ਹਾਂ ਕਰਨ ਨਾਲ ਖੂਨ ਦੀ ਕਮੀ ਬਹੁਤ ਜਲਦੀ ਪੂਰੀ ਹੁੰਦੀ ਹੈ।ਇਸ ਤੋਂ ਇਲਾਵਾ ਫਲ ਅੰਗੂਰ, ਅਨਾਰ, ਸੰਤਰਾ ਆਦਿ ਆਇਰਨ ਵਧਾਉਣ ‘ਚ ਸਹਾਈ ਹੁੰਦੇ ਹਨ।
ਸਰੀਰ 'ਚ Vitamin B12 ਦੀ ਘਾਟ ਨੂੰ ਪੂਰਾ ਕਰਨ ਲਈ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਰਹੋਗੇ ਸਿਹਤਮੰਦ
NEXT STORY