ਜਲੰਧਰ (ਬਿਊਰੋ) - ਸਾਡੇ ਸਰੀਰ ਦੇ ਬਿਹਤਰ ਕੰਮਕਾਜ ਲਈ ਰੋਜ਼ਾਨਾ ਕਈ ਤਰ੍ਹਾਂ ਦੇ ਵਿਟਾਮਿਨਾਂ ਦੀ ਜ਼ਰੂਰਤ ਹੁੰਦੀ ਹੈ, ਪਰ ਅੱਜ-ਕੱਲ੍ਹ ਦੇ ਖਰਾਬ ਭੋਜਨ ਕਾਰਨ ਸਰੀਰ ਨੂੰ ਜ਼ਰੂਰੀ ਵਿਟਾਮਿਨ ਨਹੀਂ ਮਿਲ ਪਾਉਂਦੇ ਹਨ। ਇਸ ਨਾਲ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ। ਸਰੀਰ ਲਈ ਸਭ ਤੋਂ ਮਹੱਤਵਪੂਰਨ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੈ 'ਵਿਟਾਮਿਨ ਬੀ12'। ਇਹ ਨਾ ਸਿਰਫ਼ ਲਾਲ ਰਕਤਾਣੂਆਂ ਅਤੇ ਡੀਐੱਨਏ ਦੇ ਨਿਰਮਾਣ ਵਿਚ ਮਦਦ ਕਰਦਾ ਹੈ, ਸਗੋਂ ਇਹ ਦਿਮਾਗ ਅਤੇ ਨਸਾਂ ਦੇ ਸੈੱਲਾਂ ਦੇ ਕੰਮਕਾਜ ਅਤੇ ਵਿਕਾਸ ਲਈ ਵੀ ਬਹੁਤ ਮਹੱਤਵਪੂਰਨ ਹੈ। ਵਿਟਾਮਿਨ-ਬੀ12 ਅੰਡੇ, ਚਿਕਨ ਅਤੇ ਮੀਟ ਵਿੱਚ ਪਾਇਆ ਜਾਂਦਾ ਹੈ। ਵਿਟਾਮਿਨ ਬੀ12 ਦੀ ਕਮੀ ਨਾਲ ਕਮਜ਼ੋਰੀ, ਨਿਊਰੋਲੋਜੀਕਲ ਸਮੱਸਿਆਵਾਂ, ਚਮੜੀ ਦਾ ਪੀਲਾ ਪੈਣਾ, ਭਾਰ ਘਟਣਾ ਅਤੇ ਦਿਲ ਦੀ ਧੜਕਣ ਵਧਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਵਿਟਾਮਿਨ ਬੀ12 ਨੂੰ ਪੂਰਾ ਕਰਨ ਲਈ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦੈ, ਦੇ ਬਾਰੇ ਆਓ ਜਾਣਦੇ ਹਾਂ....
ਪਾਲਕ ਦਾ ਸੇਵਨ
ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ। ਪਾਲਕ ਵਿਟਾਮਿਨ ਬੀ12 ਦਾ ਸਭ ਤੋਂ ਵਧੀਆ ਸਰੋਤ ਹੈ, ਜੋ ਸ਼ਾਕਾਹਾਰੀ ਲੋਕਾਂ ਲਈ ਵੀ ਚੰਗਾ ਵਿਕਲਪ ਹੈ। ਪਾਲਕ ਦੀ ਵਰਤੋਂ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਪਾਲਕ ਦੇ ਸੂਪ, ਸਬਜ਼ੀ ਆਦਿ ਦਾ ਸੇਵਨ ਕਰੋ।
ਰੋਜ਼ਾਨਾ ਪੀਓ ਦੁੱਧ
ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਲਈ ਰੋਜ਼ਾਨਾ ਦੁੱਧ ਦਾ ਸੇਵਨ ਕਰੋ। ਇਹ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਦੇ ਨਾਲ-ਨਾਲ ਵਿਟਾਮਿਨ-ਬੀ12 ਦਾ ਵੀ ਵਧੀਆ ਸਰੋਤ ਹੈ। ਰੋਜ਼ਾਨਾ ਦਿਨ ਵਿਚ ਦੋ ਕੱਪ ਦੁੱਧ ਪੀਣ ਨਾਲ ਸਰੀਰ ਨੂੰ ਵਿਟਾਮਿਨ-ਬੀ12 ਦੀ ਭਰਪੂਰ ਮਾਤਰਾ ਮਿਲਦੀ ਹੈ। ਇਸ ਦੇ ਸੇਵਨ ਨਾਲ ਸਰੀਰ 'ਚ ਵਿਟਾਮਿਨ ਤੇ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ।
ਮਾਸ ਅਤੇ ਸਮੁੰਦਰੀ ਭੋਜਨ ਦਾ ਸੇਵਨ
ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਲਈ ਮਾਸ ਅਤੇ ਸਮੁੰਦਰੀ ਭੋਜਨ ਦਾ ਸੇਵਨ ਕਰ ਸਕਦੇ ਹੋ। ਮਾਸ (ਭੇੜ, ਬੱਕਰੇ, ਮੁਰਗੇ ਦਾ ਮਾਸ) ਵਿਟਾਮਿਨ ਬੀ12 ਦਾ ਇਕ ਭਰਪੂਰ ਸਰੋਤ ਹੁੰਦਾ ਹੈ। ਇਨ੍ਹਾਂ ’ਚ ਵਿਟਾਮਿਨ ਬੀ12 ਵੱਡੀ ਮਾਤਰਾ ’ਚ ਪਾਇਆ ਜਾਂਦਾ ਹੈ। ਸਮੁੰਦਰੀ ਭੋਜਨ ਜਿਵੇਂ ਮੱਛੀ, ਮੱਛੀ ਦਾ ਤੇਲ, ਸਮੁੰਦਰੀ ਸਾਗ ਤੇ ਸੈਲਮਨ ਮੱਛੀ ’ਚ ਵਿਟਾਮਿਨ ਬੀ12 ਦੀ ਵਧੇਰੇ ਮਾਤਰਾ ਹੁੰਦੀ ਹੈ।
ਅੰਡੇ ਅਤੇ ਯੀਸਟ ਫੂਡ ਦਾ ਸੇਵਨ
ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਦਾ ਅੰਡਾ ਚੰਗਾ ਸਰੋਤ ਹਨ। ਇਸ ਨੂੰ ਤੁਸੀਂ ਰੋਜ਼ਾਨਾ ਸਵੇਰੇ ਨਾਸ਼ਤੇ ’ਚ ਖਾ ਸਕਦੇ ਹੋ। ਰੋਜ਼ਾਨਾ ਦੋ ਅੱਡੇ ਖਾਣ ਨਾਲ 46 ਫ਼ੀਸਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬ੍ਰੈੱਡ, ਪਾਸਤਾ, ਨੂਡਲਸ ਆਦਿ ਵਰਗੇ ਯੀਸਟ ਫੂਡ ’ਚ ਵੀ ਵਿਟਾਮਿਨ ਬੀ12 ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ।
ਯੂਨਾਨੀ ਦਹੀਂ ਦਾ ਸੇਵਨ
ਯੂਨਾਨੀ ਦਹੀਂ ਵਿਟਾਮਿਨ-ਬੀ12 ਦੇ ਨਾਲ-ਨਾਲ ਪ੍ਰੋਟੀਨ ਨਾਲ ਵੀ ਭਰਪੂਰ ਹੁੰਦਾ ਹੈ। ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਲਈ ਇਸ ਦਾ ਸੇਵਨ ਜ਼ਰੂਰ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਖਰੀਦਦੇ ਜਾਂ ਬਣਾਉਂਦੇ ਸਮੇਂ ਇਸ 'ਚ ਚੀਨੀ ਨਾ ਪਾਓ। ਤੁਸੀਂ ਇਸ ਨੂੰ ਬੇਕਡ ਆਲੂ ਜਾਂ ਫਲਾਂ ਦੇ ਨਾਲ ਖਾ ਸਕਦੇ ਹੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਚੁਕੰਦਰ ਦਾ ਸੇਵਨ
ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਲਈ ਚੁਕੰਦਰ ਦਾ ਸੇਵਨ ਕਰੋ। ਆਇਰਨ, ਫਾਈਬਰ, ਪੋਟਾਸ਼ੀਅਮ ਨਾਲ ਭਰਪੂਰ ਚੁਕੰਦਰ ਵਿਟਾਮਿਨ-ਬੀ12 ਨਾਲ ਵੀ ਭਰਪੂਰ ਹੁੰਦੀ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਵਾਲਾਂ ਦੀ ਗੁਣਵੱਤਾ ਅਤੇ ਵਿਕਾਸ ਵਿੱਚ ਚੰਗਾ ਸੁਧਾਰ ਹੁੰਦਾ ਹੈ। ਇਸ ਨਾਲ ਚਮੜੀ ਸਿਹਤਮੰਦ ਹੁੰਦੀ ਹੈ ਅਤੇ ਖੂਨ ਦਾ ਸੰਚਾਰ ਵਧਦਾ ਹੈ।
ਨਾ ਸ਼ੂਗਰ ਦੀ ਦਵਾਈ, ਨਾ ਕੋਈ ਡਾਈਟ ਪਲਾਨ! ਸ਼ੂਗਰ ਦੇ ਮਰੀਜ਼ ਰੋਜ਼ਾਨਾ ਕਰਨ ਇਹ ਕੰਮ, ਕੰਟਰੋਲ ’ਚ ਰਹੇਗੀ ਸ਼ੂਗਰ
NEXT STORY