Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    5:42:12 PM

  • explosion in tanker in pathankot

    ਪੰਜਾਬ 'ਚ ਵੱਡਾ ਧਮਾਕਾ, ਇਕ ਵਿਅਕਤੀ ਦੀ ਮੌਤ ਤੇ 1...

  • wife murder case

    ਪੰਜਾਬ : ਤਲਾਕਸ਼ੁਦਾ ਪਤਨੀ ਨੂੰ ਘਰ ਸੱਦ ਕੇ...

  • punjab police youth congress

    ਪੰਜਾਬ ਪੁਲਸ ਵੱਲੋਂ ਯੂਥ ਕਾਂਗਰਸ ਪ੍ਰਧਾਨ ਖ਼ਿਲਾਫ਼...

  • restaurants angry with swiggy zomato  online delivery will be closed

    Swiggy-Zomato ਤੋਂ ਨਾਰਾਜ਼ ਹੋਏ Restaurants, 15...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • Jalandhar
  • ਗਰਮੀਆਂ ’ਚ ਸਰੀਰ ਨੂੰ ਮਿਲੇਗੀ ਅੰਦਰੂਨੀ ਠੰਡਕ, ਗਰਮੀ ਦੂਰ ਕਰਨ ਲਈ ਅਪਣਾਓ ਇਹ ਆਯੁਰਵੈਦਿਕ ਨੁਸਖ਼ੇ

HEALTH News Punjabi(ਸਿਹਤ)

ਗਰਮੀਆਂ ’ਚ ਸਰੀਰ ਨੂੰ ਮਿਲੇਗੀ ਅੰਦਰੂਨੀ ਠੰਡਕ, ਗਰਮੀ ਦੂਰ ਕਰਨ ਲਈ ਅਪਣਾਓ ਇਹ ਆਯੁਰਵੈਦਿਕ ਨੁਸਖ਼ੇ

  • Author Rahul Singh,
  • Updated: 08 Jun, 2023 12:47 PM
Jalandhar
follow these ayurvedic nuskhe to remove heat
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ)– ਆਯੁਰਵੈਦ ਦੇ ਅਨੁਸਾਰ ਪਿੱਤ ਸਰੀਰ ਦੇ 3 ਦੋਸ਼ਾਂ ’ਚੋਂ ਇਕ ਹੈ। ਪਿੱਤ ਸਰੀਰ ’ਚ ਪਾਚਨ ਸ਼ਕਤੀ ਜਾਂ ਅੱਗ ਨੂੰ ਕੰਟਰੋਲ ਕਰਦਾ ਹੈ। ਜਦੋਂ ਪਿੱਤਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਤਾਂ ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਿੱਤ ਨੂੰ ਗਰਮ ਤੇ ਹਲਕਾ ਮੰਨਿਆ ਜਾਂਦਾ ਹੈ। ਇਸ ਨਾਲ ਗਰਮੀ ਦਾ ਤਣਾਅ ਵੀ ਹੋ ਸਕਦਾ ਹੈ। ਗਰਮੀਆਂ ’ਚ ਸਰੀਰ ਨੂੰ ਡੀਹਾਈਡ੍ਰੇਸ਼ਨ ਦਾ ਅਨੁਭਵ ਹੁੰਦਾ ਹੈ, ਅਜਿਹੇ ’ਚ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ। ਗਰਮੀਆਂ ’ਚ ਜ਼ਿਆਦਾਤਰ ਲੋਕਾਂ ਨੂੰ ਢਿੱਡ ਦੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰੀਰ ਦੀ ਗਰਮੀ ਨੂੰ ਠੰਡਾ ਕਰਨ ਲਈ ਲੋੜੀਂਦਾ ਪਾਣੀ ਪੀਣਾ ਜ਼ਰੂਰੀ ਹੈ।

ਆਓ ਜਾਣਦੇ ਹਾਂ ਗਰਮੀਆਂ ’ਚ ਸਰੀਰ ਨੂੰ ਠੰਡਾ ਕਿਵੇਂ ਰੱਖਿਆ ਜਾਵੇ–

1. ਪਿੱਤ ਘੱਟ ਕਰਨ ਵਾਲੀ ਖੁਰਾਕ ਖਾਓ
ਸਰੀਰ ਦੀ ਗਰਮੀ ਜਾਂ ਪਿੱਤ ਨੂੰ ਘੱਟ ਕਰਨ ਲਈ ਤੁਹਾਨੂੰ ਆਪਣੀ ਖੁਰਾਕ ’ਚ ਠੰਡਾ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਡਾਈਟ ’ਚ ਖੀਰਾ, ਔਲੇ, ਹਦਵਾਣਾ, ਖਰਬੂਜ਼ਾ, ਬਰੋਕਲੀ ਆਦਿ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਦੀ ਗਰਮੀ ਘੱਟ ਹੋਵੇਗੀ ਤੇ ਸਿਹਤ ਨੂੰ ਵੀ ਫ਼ਾਇਦਾ ਹੋਵੇਗਾ।

2. ਪਾਣੀ ਨਾਲ ਭਰਪੂਰ ਭੋਜਨ ਖਾਓ
ਸਰੀਰ ਦੀ ਗਰਮੀ ਨੂੰ ਦੂਰ ਕਰਨ ਲਈ ਤੁਹਾਨੂੰ ਲੋੜੀਂਦੀ ਮਾਤਰਾ ’ਚ ਪਾਣੀ ਪੀਣਾ ਚਾਹੀਦਾ ਹੈ। ਰੋਜ਼ਾਨਾ 4 ਲੀਟਰ ਪਾਣੀ ਪੀਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪਾਣੀ ਨਾਲ ਭਰਪੂਰ ਭੋਜਨ ਹੀ ਖਾਣਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਆਪਣੀ ਡਾਈਟ ’ਚ ਖੀਰਾ, ਹਦਵਾਣਾ, ਸਟ੍ਰਾਬੇਰੀ, ਨਾਰੀਅਲ ਪਾਣੀ, ਫਲਾਂ ਦਾ ਜੂਸ ਆਦਿ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸੂਪ, ਸਬਜ਼ੀਆਂ ਦਾ ਰਸ, ਗੰਨੇ ਦਾ ਰਸ ਵੀ ਫ਼ਾਇਦੇਮੰਦ ਹੋ ਸਕਦਾ ਹੈ।

3. ਅਜਵਾਇਨ ਦੇ ਪੱਤੇ
ਅਜਵਾਇਨ ਦੇ ਪੱਤਿਆਂ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਸਰੀਰ ਨੂੰ ਨਮੀ ਪ੍ਰਦਾਨ ਕਰਦਾ ਹੈ ਤੇ ਠੰਡਾ ਰੱਖਣ ’ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਅਜਵਾਇਨ ਦੇ ਪੱਤਿਆਂ ’ਚ ਮੈਗਨੀਸ਼ੀਅਮ, ਆਇਰਨ, ਪੋਟਾਸ਼ੀਅਮ ਤੇ ਕੈਲਸ਼ੀਅਮ ਵੀ ਹੁੰਦਾ ਹੈ। ਸਰੀਰ ਦੀ ਗਰਮੀ ਨੂੰ ਦੂਰ ਕਰਨ ਦੇ ਨਾਲ-ਨਾਲ ਸੈਲਰੀ ਸਿਹਤ ਲਈ ਵੀ ਫ਼ਾਇਦੇਮੰਦ ਹੈ।

4. ਸਮੇਂ ਸਿਰ ਖਾਓ
ਸਰੀਰ ਦੀ ਗਰਮੀ ਨੂੰ ਦੂਰ ਕਰਨ ਲਈ ਸਮੇਂ ਸਿਰ ਖਾਣਾ ਵੀ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ’ਚ ਅੱਗ ਸਹੀ ਤਰੀਕੇ ਨਾਲ ਵਰਤੋਂ ’ਚ ਆਉਂਦੀ ਹੈ। ਪਾਚਨ ਰਸ ਵੀ ਯਕੀਨੀ ਹੁੰਦਾ ਹੈ। ਸਰੀਰ ਨੂੰ ਠੰਡਾ ਕਰਨ ਲਈ ਖਾਣੇ ਦੇ ਨਾਲ ਸਲਾਦ ਜ਼ਰੂਰ ਖਾਓ। ਸਰੀਰ ਦੀ ਗਰਮੀ ਨੂੰ ਸ਼ਾਂਤ ਕਰਨ ਲਈ ਔਲਾ ਬਹੁਤ ਫ਼ਾਇਦੇਮੰਦ ਹੁੰਦਾ ਹੈ।

5. ਠੰਡੇ ਪਾਣੀ ਨਾਲ ਪੈਰ ਧੋਵੋ
ਠੰਡੇ ਪਾਣੀ ਨਾਲ ਪੈਰ ਧੋਣ ਨਾਲ ਵੀ ਸਰੀਰ ਦੀ ਗਰਮੀ ਦੂਰ ਹੁੰਦੀ ਹੈ। ਇਸ ਦੇ ਲਈ ਇਕ ਟੱਬ ’ਚ ਪਾਣੀ ਭਰੋ, ਉਸ ’ਚ ਬਰਫ਼ ਪਾਓ। ਹੁਣ ਆਪਣੇ ਦੋਵੇਂ ਪੈਰਾਂ ਨੂੰ ਇਸ ਟੱਬ ’ਚ ਅੱਧੇ ਘੰਟੇ ਤੱਕ ਡੁਬੋ ਕੇ ਰੱਖੋ। ਇਹ ਨਾੜੀਆਂ ’ਚੋਂ ਲੰਘਣ ਵਾਲੇ ਖ਼ੂਨ ਨੂੰ ਠੰਡਾ ਕਰਨ ’ਚ ਮਦਦ ਕਰੇਗਾ, ਸਰੀਰ ਦੇ ਤਾਪਮਾਨ ਨੂੰ ਵੀ ਘੱਟ ਕਰੇਗਾ। ਤੁਸੀਂ ਜ਼ਿਆਦਾ ਗਰਮ ਮਹਿਸੂਸ ਨਹੀਂ ਕਰੋਗੇ।

6. ਗਰਮੀ ਵਧਾਉਣ ਵਾਲੇ ਭੋਜਨ ਤੋਂ ਕਰੋ ਪ੍ਰਹੇਜ਼
ਤੁਹਾਨੂੰ ਉਨ੍ਹਾਂ ਭੋਜਨਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਜੋ ਗਰਮੀ ਵਧਾਉਂਦੇ ਹਨ। ਕਈ ਅਜਿਹੇ ਭੋਜਨ ਹਨ, ਜੋ ਤੁਹਾਡੇ ਸਰੀਰ ਦੀ ਗਰਮੀ ਨੂੰ ਵਧਾਉਂਦੇ ਹਨ। ਇਸ ’ਚ ਖੱਟੇ ਫਲ, ਚੁਕੰਦਰ, ਗਾਜਰ, ਲਸਣ, ਅਦਰਕ, ਖੱਟੇ ਭੋਜਨ ਤੇ ਲਾਲ ਮਿਰਚਾਂ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕਾਲੀ ਮਿਰਚ, ਦਾਲਚੀਨੀ, ਲੌਂਗ ਵਰਗੇ ਗਰਮ ਮਸਾਲੇ ਵੀ ਸਰੀਰ ਦੀ ਗਰਮੀ ਨੂੰ ਵਧਾਉਂਦੇ ਹਨ। ਇਸ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖਾਣ ਤੋਂ ਪ੍ਰਹੇਜ਼ ਕਰੋ।

7. ਨਾਰੀਅਲ ਪਾਣੀ ਪੀਓ
ਨਾਰੀਅਲ ਦੀ ਤਸੀਰ ਬਹੁਤ ਠੰਡੀ ਹੁੰਦੀ ਹੈ। ਨਾਰੀਅਲ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਦਾ ਹੈ। ਸਰੀਰ ਦੀ ਗਰਮੀ ਨੂੰ ਦੂਰ ਕਰਨ ਲਈ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ। ਨਾਰੀਅਲ ਪਾਣੀ ਵਿਟਾਮਿਨਾਂ, ਖਣਿਜਾਂ ਦਾ ਵਧੀਆ ਸਰੋਤ ਹੈ ਤੇ ਸਰੀਰ ਨੂੰ ਠੰਡਾ ਵੀ ਕਰਦਾ ਹੈ। ਇਸ ਤੋਂ ਇਲਾਵਾ ਨਾਰੀਅਲ ਦਾ ਤੇਲ ਸਰੀਰ ਦੀ ਗਰਮੀ ਨੂੰ ਕੱਢਣ ’ਚ ਵੀ ਕਾਰਗਰ ਹੈ। ਇਸ ਦੇ ਲਈ ਨਾਰੀਅਲ ਦੇ ਤੇਲ ਨਾਲ ਆਪਣੇ ਪੈਰਾਂ ਤੇ ਸਰੀਰ ਦੀ ਮਾਲਿਸ਼ ਕਰੋ। ਇਸ ਨਾਲ ਗਰਮੀ ਤੇ ਤਣਾਅ ਘੱਟ ਹੋਵੇਗਾ।

8. ਲੱਸੀ ਪੀਓ
ਗਰਮੀਆਂ ’ਚ ਲੱਸੀ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ ਕਿਉਂਕਿ ਲੱਸੀ ਦਾ ਠੰਡਾ ਪ੍ਰਭਾਵ ਹੁੰਦਾ ਹੈ, ਇਹ ਸਰੀਰ ਦੀ ਗਰਮੀ ਨੂੰ ਘਟਾਉਣ ’ਚ ਮਦਦ ਕਰਦੀ ਹੈ। ਲੱਸੀ ਵੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਇਹ ਸਰੀਰ ਨੂੰ ਊਰਜਾ ਦਿੰਦੀ ਹੈ। ਗਰਮੀ ਨਾਲ ਨਜਿੱਠਣ ਲਈ ਤੁਹਾਨੂੰ ਰੋਜ਼ਾਨਾ ਇਕ ਗਲਾਸ ਠੰਡੀ ਲੱਸੀ ਪੀਣੀ ਚਾਹੀਦੀ ਹੈ।

ਨੋਟ– ਸਰੀਰ ਦੀ ਗਰਮੀ ਨੂੰ ਠੰਡਾ ਕਰਨ ਲਈ ਤੁਸੀਂ ਆਪਣੀ ਡਾਈਟ ’ਚ ਐਲੋਵੇਰਾ, ਔਲੇ, ਪੁਦੀਨਾ ਆਦਿ ਵੀ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਠੰਡੇ ਤੇਲ ਨਾਲ ਸਿਰ ਦੀ ਮਾਲਸ਼ ਕਰੋ। ਗਰਮੀ ਵਧਾਉਣ ਵਾਲੇ ਤੇਲ ਜਿਵੇਂ ਤਿਲ, ਕੈਸਟਰ ਆਇਲ ਦੀ ਵਰਤੋਂ ਕਰਨ ਤੋਂ ਬਚੋ। ਤੁਸੀਂ ਖਾਣਾ ਬਣਾਉਣ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।

  • Ayurvedic Nuskhe
  • Home Remedies
  • Health Tips
  • Summer
  • Heat

ਪੁਰਸ਼ਾਂ ਦੀਆਂ ਮਰਦਾਨਾ ਸਮੱਸਿਆਵਾਂ ਸਬੰਧੀ ਜਾਣਕਾਰੀ ਤੇ ਪੱਕੇ ਦੇਸੀ ਇਲਾਜ ਬਾਰੇ

NEXT STORY

Stories You May Like

  • these things will remove iron deficiency in the body
    ਸਰੀਰ 'ਚ 'ਆਇਰਨ' ਦੀ ਕਮੀ ਨੂੰ ਦੂਰ ਕਰਨਗੀਆਂ ਇਹ ਚੀਜ਼ਾਂ ! ਹੁਣੇ ਕਰੋ ਡਾਈਟ 'ਚ ਸ਼ਾਮਲ
  • sharad pawar party clash
    ਪਵਾਰ ਨੂੰ ਆਪਣੀ ਪਾਰਟੀ ’ਚ ਅੰਦਰੂਨੀ ਸੰਕਟਾਂ ਦਾ ਸਾਹਮਣਾ
  • deep scientific research on ayurvedic medicines
    ਆਯੁਰਵੈਦਿਕ ਦਵਾਈਆਂ ’ਤੇ ਡੂੰਘੀ ਵਿਗਿਆਨਕ ਖੋਜ
  • if you want to keep your skin healthy  then try this homemade face pack
    ਮਾਨਸੂਨ ਸੀਜ਼ਨ 'ਚ ਸਕਿਨ ਨੂੰ ਰੱਖਣੈ ਹੈਲਦੀ ਤੇ ਗਲੋਇੰਗ ਤਾਂ ਅਪਣਾਓ ਇਹ ਘਰੇਲੂ ਫੇਸ ਪੈਕ
  • summer  young girls  baby pink outfits
    ਗਰਮੀਆਂ ’ਚ ਮੁਟਿਆਰਾਂ ਦੇ ਫੇਵਰੇਟ ਬਣੇ ਬੇਬੀ ਪਿੰਕ ਆਊਟਫਿਟਸ
  • india export problem
    ਭਾਰਤ ਦੀ ਬਰਾਮਦ ਰਣਨੀਤੀ ’ਚ ਮੌਜੂਦ ਕਮੀ ਨੂੰ ਦੂਰ ਕਰਨ ਦਾ ਸਮਾਂ
  • high court on drugs
    ਪੰਜਾਬ 'ਚ ਨਸ਼ਾ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਤਸਕਰਾਂ ਨੂੰ ਨਹੀਂ ਮਿਲੇਗੀ ਜ਼ਮਾਨਤ: ਹਾਈ ਕੋਰਟ
  • the experience of using x will change
    ਬਦਲ ਜਾਏਗਾ X ਨੂੰ ਯੂਜ਼ ਕਰਨ ਦਾ Experience ! ਮਿਲੇਗੀ ਨਵੀਂ Look ਤੇ ਸੁਪਰਫਾਸਟ ਸਪੀਡ
  • thar vehicle stuck in potholes on road in jalandhar
    ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
  • daughter dead on road accident
    ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
  • fugitive accused of theft arrested
    ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
  • stray dogs attacked mother and son child injured
    ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
  • two accused in jalandhar arrested with weapons for target killing
    ਜਲੰਧਰ 'ਚ ਟਾਰਗੇਟ ਕਿਲਿੰਗ ਦੀ ਫਿਰਾਕ 'ਚ ਬੈਠੇ ਦੋ ਮੁਲਜ਼ਮ ਹਥਿਆਰਾਂ ਸਮੇਤ...
  • road accident brother dead
    ਕਹਿਰ ਓ ਰੱਬਾ! ਭੈਣ-ਭਰਾ ਨਾਲ ਵਾਪਰਿਆ ਵੱਡਾ ਹਾਦਸਾ, ਭਰਾ ਦੀ ਮੌਤ, ਦੋ ਮਹੀਨੇ ਬਾਅਦ...
Trending
Ek Nazar
workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

security personnel

ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

famous actress cheated of rs 2 44 lakh

ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

famous singer dies in road accident

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

whoever finds missing actor raj kiran will get a reward of rs 4 78 lakh

ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

wife of famous actor demands rs 40 lakh as maintenance allowance

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸਿਹਤ ਦੀਆਂ ਖਬਰਾਂ
    • dark chocolate is a food of virtues
      ਗੁਣਾਂ ਦੀ ਖਾਣ ਹੈ 'ਡਾਰਕ ਚਾਕਲੇਟ' ! ਜਾਣੋ ਇਸ ਦੇ ਸਰੀਰ ਨੂੰ ਹੋਣ ਵਾਲੇ ਫਾਇਦੇ
    • cooking in an iron pot is no less than a   treasure   for health
      ਸਿਹਤ ਲਈ ਕਿਸੇ 'ਖਜ਼ਾਨੇ' ਤੋਂ ਘੱਟ ਨਹੀਂ ਲੋਹੇ ਦੀ ਕਹਾੜੀ 'ਚ ਖਾਣਾ ਬਣਾਉਣਾ !...
    • the desire for tulsi is no less than nectar for the body
      ਸਰੀਰ ਲਈ ਕਿਸੇ 'ਅੰਮ੍ਰਿਤ' ਤੋਂ ਘੱਟ ਨਹੀਂ ਤੁਲਸੀ ਦੀ ਚਾਹ ! ਜਾਣੋ ਇਸ ਦੇ ਫਾਇਦੇ
    • bones are becoming weaker with early menopause
      ਅਰਲੀ ਮੀਨੋਪੇਜ਼ ਨਾਲ ਹੱਡੀਆਂ ਹੋ ਰਹੀਆਂ ਕਮਜ਼ੋਰ, ਦਿਲ ਵੀ ਹੈ ਬੇਹੱਦ ਖਤਰਨਾਕ,...
    • these things will remove iron deficiency in the body
      ਸਰੀਰ 'ਚ 'ਆਇਰਨ' ਦੀ ਕਮੀ ਨੂੰ ਦੂਰ ਕਰਨਗੀਆਂ ਇਹ ਚੀਜ਼ਾਂ ! ਹੁਣੇ ਕਰੋ ਡਾਈਟ 'ਚ...
    • health supplement manufacturing company  rehaan healthcare  s license suspended
      ਹੈਲਥ ਸਪਲੀਮੈਂਟ ਬਣਾਉਣ ਵਾਲੀ ਕੰਪਨੀ 'ਤੇ FSSAI ਦਾ ਸ਼ਿਕੰਜਾ, Rehaan...
    • if you want to lose weight  then do this
      ਕਰਨਾ ਚਾਹੁੰਦੇ ਹੋ Weight loss ਤਾਂ ਕਰ ਲਓ ਇਹ ਕੰਮ ! ਮੱਖਣ ਵਾਂਗ ਪਿਘਲੇਗੀ ਚਰਬੀ
    • 52 crore people in the country are being deprived of nutritious food
      ਦੇਸ਼ ਦੇ 52 ਕਰੋੜ ਲੋਕ ਪੌਸ਼ਟਿਕ ਭੋਜਨ ਤੋਂ ਹੋ ਰਹੇ ਹਨ ਵਾਂਝੇ ! ਕਾਰਨ ਜਾਣ ਉਡਣਗੇ...
    • junk food will no longer be sold outside schools
      ਸਕੂਲਾਂ ਦੇ ਬਾਹਰ ਹੁਣ ਨਹੀਂ ਵਿਕੇਗਾ ਜੰਕ ਫੂਡ ! ਬੱਚਿਆਂ ਦੀ ਸਿਹਤ ਨੂੰ ਲੈ ਕੇ...
    • chia seeds are no less than a treasure for the body
      ਸਰੀਰ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ 'ਚੀਆ ਸੀਡਸ' ! ਜਾਣੋ ਇਸ ਦੇ ਖਾਣ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +