ਜਲੰਧਰ : ਬਦਲਦੇ ਮੌਸਮ 'ਚ ਬੱਚਿਆਂ ਨੂੰ ਠੰਡ-ਜ਼ੁਕਾਮ ਅਤੇ ਖੰਘ ਦੀ ਸਮੱਸਿਆ ਹੋ ਜਾਂਦੀ ਹੈ, ਜੋ ਆਮ ਗੱਲ ਹੈ। ਇਮਿਊਨ ਸਿਸਟਮ ਕਮਜ਼ੋਰ ਹੋਣ ਕਾਰਨ ਬੱਚੇ ਖੰਘ ਦੀ ਚਪੇਟ 'ਚ ਜਲਦੀ ਆ ਜਾਂਦੇ ਹਨ। ਖੰਘ ਦੀ ਸਮੱਸਿਆ ਹੋਣ 'ਤੇ ਬੱਚੇ ਸਹੀ ਤਰ੍ਹਾਂ ਆਰਾਮ ਵੀ ਨਹੀਂ ਕਰ ਪਾਉਂਦੇ। ਬੱਚਿਆਂ ਨੂੰ ਜਦੋਂ ਵੀ ਖੰਘ, ਗਲੇ 'ਚ ਖਰਾਸ਼ ਜਾਂ ਗਲਾ ਬੈਠ ਜਾਣ ਦੀ ਸਮੱਸਿਆ ਹੁੰਦਾ ਹੈ, ਉਦੋਂ ਮਾਤਾ-ਪਿਤਾ ਉਹਨਾਂ ਨੂੰ ਸਿਰਪ ਜਾਂ ਦਵਾਈ ਦੇ ਦਿੰਦੇ ਹਨ। ਇਸ ਦਾ ਅਸਰ ਕੁਝ ਸਮਾਂ ਰਹਿੰਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਬੱਚਿਆਂ ਦੀ ਖੰਘ ਮਿੰਟਾਂ 'ਚ ਛੂ-ਮੰਤਰ ਹੋ ਜਾਵੇਗੀ।
ਤੁਲਸੀ ਦੀ ਚਾਹ
ਠੰਡ-ਖੰਘ ਹੋਣ 'ਤੇ ਬੱਚਿਆਂ ਨੂੰ ਤੁਲਸੀ ਦਾ ਰਸ ਪੀਣ ਲਈ ਦਿਓ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾੜ੍ਹਾ ਬਣਾ ਕੇ ਵੀ ਦੇ ਸਕਦੇ ਹੋ। ਇਸ ਲਈ ਥੋੜ੍ਹਾ ਜਿਹਾ ਅਦਰਕ, 1 ਗ੍ਰਾਮ ਤੇਜ਼ ਪੱਤੇ ਨੂੰ 1 ਕੱਪ ਪਾਣੀ 'ਚ ਭਿਓਂ ਦਿਓ। ਇਸ ਤੋਂ ਬਾਅਦ ਇਸ 'ਚ 1 ਚਮਚ ਮਿਸ਼ਰੀ ਮਿਲਾ ਕੇ ਦਿਨ 'ਚ ਤਿੰਨ ਵਾਰ ਬੱਚਿਆਂ ਨੂੰ ਪਿਲਾਓ।
ਸਰੋਂ ਦਾ ਤੇਲ ਅਤੇ ਲਸਣ ਦੀ ਮਾਲਿਸ਼
ਖੰਘ ਨੂੰ ਦੂਰ ਕਰਨ ਲਈ 2 ਚਮਚ ਸਰੋਂ ਦੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰ ਲਓ। ਇਸ ਤੋਂ ਬਾਅਦ ਇਸ 'ਚ ਲਸਣ ਦੀਆਂ ਕਲੀਆਂ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਇਸ ਤੇਲ ਨਾਲ ਬੱਚੇ ਦੀ ਛਾਤੀ ਦੀ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਖੰਘ ਤੋਂ ਰਾਹਤ ਮਿਲ ਜਾਵੇਗੀ।
ਸ਼ਹਿਦ ਅਤੇ ਕਾਲੀ ਮਿਰਚ
ਬੱਚਿਆਂ ਦੀ ਖੰਘ ਨੂੰ ਦੂਰ ਕਰਨ ਲਈ ਇਕ ਕੌਲੀ 'ਚ 2 ਚਮਚ ਸ਼ਹਿਦ ਅਤੇ 2 ਚੁਟਕੀ ਕਾਲੀ ਮਿਰਚ ਪਾਊਡਰ ਨੂੰ ਮਿਕਸ ਕਰ ਲਓ। ਇਸ ਮਿਸ਼ਰਨ ਨੂੰ ਹਰ ਦੋ ਘੰਟੇ ਬਾਅਦ ਬੱਚੇ ਨੂੰ ਦਿਓ। ਇਸ ਨਾਲ ਬੱਚਿਆਂ ਦੀ ਖੰਘ ਕੁਝ ਸਮੇਂ 'ਚ ਦੂਰ ਹੋ ਜਾਵੇਗੀ।
ਸੇਬ ਦਾ ਸਿਰਕਾ
ਸੇਬ ਦੇ ਸਿਰਕੇ 'ਚ ਜੀਵਾਣੂਰੋਧੀ ਤੱਤ ਹੁੰਦੇ ਹਨ। ਇਕ ਕੋਲੀ 'ਚ 1 ਚਮਚ ਸੇਬ ਦਾ ਸਿਰਕਾ, 1 ਚਮਚ ਅਦਰਕ ਅਤੇ 1 ਚਮਚ ਸ਼ਹਿਦ ਮਿਲਾ ਲਓ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਇਸ ਮਿਸ਼ਰਣ ਨੂੰ ਆਪਣੇ ਬੱਚਿਆਂ ਨੂੰ ਖੁਵਾਓ। ਅਜਿਹਾ ਕਰਨ ਨਾਲ ਸਵੇਰੇ ਤੱਕ ਬੱਚੇ ਦੀ ਖੰਘ ਦੂਰ ਹੋ ਜਾਵੇਗੀ।
ਐਲੋਵੇਰਾ ਅਤੇ ਸ਼ਹਿਦ
ਐਲੋਵੋਰਾ ਖੰਘ ਨੂੰ ਘੱਟ ਕਰਨ ਅਤੇ ਬਲਗਮ ਨੂੰ ਖ਼ਤਮ ਕਰਨ ਲਈ ਵਧੀਆ ਨੁਸਖ਼ਾ ਹੈ। ਇਸ ਲਈ 1 ਚਮਚ ਐਲੋਵੇਰਾ, 1 ਚਮਚ ਸ਼ਹਿਦ ਅਤੇ ਚੁਟਕੀ ਇਕ ਦਾਲਚੀਨੀ ਪਾਊਡਰ ਨੂੰ ਮਿਕਸ ਕਰੋ। ਫਿਰ ਖਾਣਾ ਖਾਣ ਦੇ ਬਾਅਦ ਬੱਚਿਆਂ ਨੂੰ ਇਸ ਦਾ 1 ਚਮਚ ਪਿਲਾ ਦਿਓ।
ਥੋੜ੍ਹਾ ਜਿਹਾ ਕੰਮ ਕਰਦੇ ਹੀ ਥੱਕ ਜਾਂਦੇ ਹੋ? Stamina ਬੂਸਟ ਕਰਨ ਲਈ ਕਰੋ ਇਨ੍ਹਾਂ ਸੂਪਰ ਫੂਡਸ ਦਾ ਸੇਵਨ
NEXT STORY