ਜਲੰਧਰ (ਬਿਊਰੋ)– ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਕਾਰਨ ਕਈ ਵਾਰ ਅਸੀਂ ਅਜਿਹੀਆਂ ਬੀਮਾਰੀਆਂ ਨੂੰ ਆਪਣੀ ਲਪੇਟ ’ਚ ਲੈ ਲੈਂਦੇ ਹਾਂ, ਜੋ ਬਾਅਦ ’ਚ ਸਾਡੇ ਲਈ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦੀਆਂ ਹਨ। ਅਜਿਹੀਆਂ ਸਮੱਸਿਆਵਾਂ ’ਚੋਂ ਇਕ ਹੈ ਸਰਵਾਈਕਲ ਦੀ ਸਮੱਸਿਆ। ਸਰਵਾਈਕਲ ਦਾ ਦਰਦ ਬਹੁਤ ਬੁਰਾ ਹੁੰਦਾ ਹੈ, ਜਿਸ ਨਾਲ ਸਿਰ ਅਤੇ ਗਰਦਨ ਵਿੱਚ ਵੀ ਦਰਦ ਹੁੰਦਾ ਹੈ। ਇਸ ਦਰਦ ਨਾਲ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਨਾ ਹੀ ਉਹ ਕੋਈ ਕੰਮ ਕਰ ਪਾਉਂਦੇ ਹਨ। ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ, ਜਿਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਸ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਫ਼ਾਇਦਾ ਹੋ ਸਕਦਾ ਹੈ...
ਲਸਣ
ਇਕ ਛੋਟੇ ਪੈਨ ’ਚ ਥੋੜ੍ਹਾ ਜਿਹਾ ਤੇਲ ਲਓ ਤੇ ਇਸ ’ਚ 8-10 ਲਸਣ ਦੀਆਂ ਤੁਰੀਆਂ ਪਾਓ। ਇਸ ਨੂੰ ਭੂਰਾ ਹੋਣ ਤੱਕ ਗਰਮ ਕਰੋ। ਇਸ ਤੋਂ ਬਾਅਦ ਇਸ ਨਾਲ ਆਪਣੀ ਗਰਦਨ ਤੇ ਮੋਢਿਆਂ ਦੀ ਮਾਲਸ਼ ਕਰੋ। ਮਾਲਸ਼ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਨਹਾਓ।
ਤਿਲ ਦਾ ਤੇਲ
ਤਿਲ ਦਾ ਤੇਲ ਦਰਦ ਨੂੰ ਘੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਤੇਲ ਨੂੰ ਹਲਕਾ ਗਰਮ ਕਰਕੇ ਗਰਦਨ ’ਤੇ 10 ਮਿੰਟ ਤੱਕ ਮਾਲਸ਼ ਕਰੋ। ਇਸ ਪ੍ਰਕਿਰਿਆ ਨੂੰ ਦਿਨ ’ਚ 3-4 ਵਾਰ ਦੁਹਰਾਉਣ ਨਾਲ ਦਰਦ ਤੋਂ ਰਾਹਤ ਮਿਲੇਗੀ।
ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਵੀ ਸਰਵਾਈਕਲ ਦੇ ਦਰਦ ਨੂੰ ਘੱਟ ਕਰਨ ਲਈ ਬਹੁਤ ਵਧੀਆ ਜਰੀਆ ਹੈ ।ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ ਅਤੇ ਉਸ ਤੋਂ ਬਾਅਦ ਗਰਮ ਪਾਣੀ ਵਿੱਚ ਤੌਲੀਆ ਭਿਉ ਕੇ ਗਰਦਨ ਅਤੇ ਮੋਢੇ ੳੱਤੇ 20 ਮਿੰਟ ਤੱਕ ਰੱਖੋ।ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ ।
ਧੌਣ ਦੀ ਮਾਲਿਸ਼
ਕਈ ਵਾਰ ਸਰਵਾਈਕਲ ਦਾ ਦਰਦ ਦਿਮਾਗ 'ਚ ਖੂਨ ਪਹੁੰਚਾਉਣ ਵਾਲੀ ਬਲੱਡ ਵੇਸਲ 'ਚ ਕੁਝ ਸਮੇਂ ਲਈ ਰੁਕਾਵਟ ਆਉਣ ਕਰਕੇ ਹੋ ਸਕਦਾ ਹੈ। ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਗਰਦਨ ਦੀ ਰੋਜ਼ਾਨਾ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰੋ। ਇਸ ਨਾਲ ਨਾੜਾਂ ਖੁੱਲ੍ਹ ਸਕਦੀਆਂ ਹਨ।
ਤਣਾਅ ਤੋਂ ਰਹੋ ਦੂਰ
ਤਣਾਅ ਵੀ ਸਮੱਸਿਆ ਦੇ ਕਾਰਨ ਵੀ ਕਈ ਵਾਰ ਸਰਵਾਈਕਲ ਹੋ ਜਾਂਦਾ ਹੈ। ਤਣਾਅ ਵਿੱਚ ਰਹਿਣ ਕਾਰਨ ਲੋਕ ਬੀਮਾਰ ਹੋ ਜਾਂਦੇ ਹਨ, ਜਿਸ ਕਾਰਨ ਕਈ ਬਮਾਰੀਆਂ ਹੋ ਸਕਦੀਆਂ ਹਨ। ਕਈ ਵਾਰ ਤਣਾਅ ਕਾਰਨ ਅੱਧੇ ਸਿਰ ਵਿੱਚ ਦਰਦ ਹੋਣ ਲੱਗਦਾ ਹੈ।
ਔਰਤਾਂ ਲਈ ਵਰਦਾਨ ਹੈ 'ਕੇਸਰ ਦਾ ਪਾਣੀ', ਜਾਣੋ ਬਣਾਉਣ ਦੀ ਵਿਧੀ ਤੇ ਹੋਰ ਵੀ ਲਾਜਵਾਬ ਫਾਇਦੇ
NEXT STORY