ਕੀ ਤੁਹਾਡੀ ਵੀ ਪਿੱਠ ਅਤੇ ਪੈਰਾਂ ਵਿਚ ਦਰਦ ਰਹਿੰਦੀ ਹੈ ਅਤੇ ਤੁਹਾਨੂੰ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਡਾਕਟਰਾਂ ਦੇ ਪਿੱਛੇ-ਪਿੱਛੇ ਘੁੰਮਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਆਪਣੇ ਬੈਠਣ, ਗੱਡੀ ਚਲਾਉਣ ਅਤੇ ਕੰਮ ਕਰਨ ਦੇ ਤਰੀਕੇ ਨੂੰ ਬਦਲਣਾ ਪਵੇਗਾ। ਆਪਣੀ ਦੇਖ-ਭਾਲ ਜੇਕਰ ਤੁਸੀਂ ਆਪ ਹੀ ਕਰੋਗੇ ਤਾਂ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ। ਇਸ ਦੇ ਲਈ ਕੁੱਝ ਟਿਪਸ ਹਨ ਜੋ ਇਸ ਤਰ੍ਹਾਂ ਹਨ।
1. ਬੈਠਣ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਗੋਡੇ 90 ਡਿਗਰੀ 'ਤੇ ਹੋਣ ਅਤੇ ਪਿੱਠ ਬਿਲਕੁਲ ਸਿੱਧੀ ਹੋਵੇ।
2. ਬੈਠਣ ਲਈ ਕੁਰਸੀ ਆਰਾਮਦਾਇਕ ਹੋਣੀ ਚਾਹੀਦੀ ਹੈ।
3. ਇਕੋ ਹੀ ਤਰੀਕੇ ਨਾਲ ਲੰਬੇ ਸਮੇਂ ਤਕ ਨਾ ਬੈਠੇ ਰਹੋ। ਥੋੜੇ ਸਮੇਂ ਦੇ ਬਾਅਦ ਬੈਠਣ ਦਾ ਤਰੀਕਾ ਬਦਲਦੇ ਰਹੋ।
4. ਪੈਰ ਦੇ ਉੱਪਰ ਪੈਰ ਰੱਖ ਕੇ ਨਾ ਬੈਠੋ। ਇਸ ਤਰ੍ਹਾਂ ਤੁਹਾਡੀ ਪਿੱਠ ਸਿੱਧੀ ਨਹੀਂ ਰਹੇਗੀ ਅਤੇ ਦਰਦ ਹੁੰਦੀ ਰਹੇਗੀ।
5. ਉੱਠਣ ਸਮੇਂ ਆਪਣਾ ਵਜਨ ਬਰਾਬਰ ਰੱਖ ਕੇ ਉੱਠੋ।
6. ਕੰਪਿਊਟਰ ਦੇ ਸਾਹਮਣੇ ਲੰਬੇ ਸਮੇਂ ਤਕ ਨਾ ਬੈਠੋ।
7. ਹਰ ਇਕ ਘੰਟੇ ਦੇ ਬਾਅਦ ਪੰਜ ਮਿੰਟ ਲਈ ਬਰੇਕ ਲਓ। ਤੁਸੀਂ ਘੁੰਮਣ ਨਾਲ ਚੰਗਾ ਮਹਿਸੂਸ ਕਰੋਗੇ।
8. ਪੇਟ ਦੇ ਭਾਰ ਵੀ ਕੁੱਝ ਸਮੇਂ ਜ਼ਰੂਰ ਲੰਮੇ ਪਓ।
9. ਕਸਰਤ ਵੀ ਕਰਨੀ ਲਾਭਦਾਇਕ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਕਸਰਤ ਹਲਕੀ ਜਿਹੀ ਹੀ ਕਰੋ।
ਜ਼ੀਰੇ ਦਾ ਤੁੜਕਾ ਜ਼ੋਰਦਾਰ, ਸੂਰਤ ਨਿਖਾਰੇ ਅਤੇ ਸਿਹਤ ਬਣਾਏ
NEXT STORY