ਜਲੰਧਰ (ਬਿਊਰੋ)– ਪਹਿਲਾਂ ਗੰਜੇਪਨ ਦੀ ਸਮੱਸਿਆ ਬਜ਼ੁਰਗ ਲੋਕਾਂ ’ਚ ਦੇਖਣ ਨੂੰ ਮਿਲਦੀ ਸੀ ਪਰ ਹੁਣ ਇਹ ਨੌਜਵਾਨਾਂ ’ਚ ਵੀ ਦੇਖਣ ਨੂੰ ਮਿਲ ਰਹੀ ਹੈ। ਡਾਈਟ ਤੇ ਲਾਈਫ ਸਟਾਈਲ ਕਾਰਨ ਵਾਲਾਂ ਦੇ ਝੜਨ ਕਾਰਨ ਮਰਦ ਤੇ ਔਰਤਾਂ ਦੋਵੇਂ ਹੀ ਗੰਜੇਪਨ ਦਾ ਸ਼ਿਕਾਰ ਹੋ ਰਹੇ ਹਨ। ਵਾਲ ਘੱਟ ਹੋਣ ’ਤੇ ਵਿਅਕਤੀ ਜਲਦੀ ਬਜ਼ੁਰਗ ਦਿਖਣ ਲੱਗ ਪੈਂਦਾ ਹੈ। ਵਾਲਾਂ ਦੇ ਝੜਨ ਨੂੰ ਰੋਕਣ ਲਈ ਅਸੀਂ ਲੱਖ ਕੋਸ਼ਿਸ਼ਾਂ ਕਰਦੇ ਹਾਂ ਪਰ ਗੰਜੇਪਨ ਨੂੰ ਲਾ-ਇਲਾਜ ਸਮਝਦਿਆਂ ਜ਼ਿਆਦਾਤਰ ਲੋਕ ਉਪਾਅ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਹਨ। ਅਸੀਂ ਇਹ ਮੰਨਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਿਰਫ਼ ਇਕ ਹੱਲ ਹੈ, ਜੋ ਹੈ ਹੇਅਰ ਟ੍ਰਾਂਸਪਲਾਂਟ ਜਾਂ ਸਰਜਰੀ ਪਰ ਤੁਹਾਨੂੰ ਇੰਨੀ ਜਲਦੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਹੇਅਰ ਟ੍ਰਾਂਸਪਲਾਂਟ ਜਾਂ ਸਰਜਰੀ ’ਤੇ ਲੱਖਾਂ ਰੁਪਏ ਖ਼ਰਚ ਕਰਨ ਤੋਂ ਬਿਹਤਰ ਹੈ ਕਿ ਜੇਕਰ ਤੁਸੀਂ ਕੁਝ ਘਰੇਲੂ ਨੁਸਖ਼ੇ, ਆਯੁਰਵੈਦਿਕ ਤੇ ਕੁਦਰਤੀ ਨੁਸਖ਼ੇ ਅਜ਼ਮਾਓ ਤਾਂ ਸੰਭਵ ਹੈ ਕਿ ਵਾਲ ਵਧਣਗੇ। ਆਓ ਜਾਣਦੇ ਹਾਂ ਉਨ੍ਹਾਂ ਨੁਸਖ਼ਿਆਂ ਬਾਰੇ–
ਪਿਆਜ਼ ਦਾ ਰਸ
ਪਿਆਜ਼ ਦੇ ਰਸ ’ਚ ਸਲਫਰ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਵਾਲਾਂ ਦੇ ਰੋਮਾਂ ’ਚ ਖ਼ੂਨ ਦਾ ਸੰਚਾਰ ਵਧਾਉਣ ’ਚ ਮਦਦ ਕਰਦਾ ਹੈ ਤੇ ਵਾਲਾਂ ਦੀਆਂ ਜੜ੍ਹਾਂ ਨੂੰ ਮੁੜ ਬਣਾ ਕੇ ਨਵੇਂ ਵਾਲ ਉਗਾਉਣ ’ਚ ਮਦਦ ਕਰਦਾ ਹੈ। ਪਿਆਜ਼ ਐਂਟੀ-ਬੈਕਟੀਰੀਅਲ ਹੁੰਦਾ ਹੈ ਤੇ ਖੋਪੜੀ ’ਤੇ ਬਣਨ ਵਾਲੇ ਕੀਟਾਣੂਆਂ ਨੂੰ ਮਾਰਦਾ ਹੈ, ਜੋ ਕਈ ਮਾਮਲਿਆਂ ’ਚ ਵਾਲ ਝੜਨ ਦਾ ਕਾਰਨ ਬਣਦਾ ਹੈ।
ਕੈਸਟਰ ਆਇਲ
ਕੈਸਟਰ ਆਇਲ ਗੰਜੇਪਨ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਦਵਾਈ ਹੈ। ਗੰਜੇਪਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸਿਰਫ਼ ਥੋੜ੍ਹਾ ਜਿਹਾ ਕੈਸਟਰ ਆਇਲ ਲੈਣਾ ਹੈ ਤੇ ਇਸ ਨੂੰ ਸਿਰ ’ਤੇ ਲਗਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈ। ਇਹ ਤੁਹਾਡੇ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਨ ਦੇਵੇਗਾ ਤੇ ਬਹੁਤ ਜਲਦੀ ਤੁਹਾਡੇ ਸਿਰ ’ਤੇ ਵਾਲ ਉੱਗਣਗੇ।
ਮਾਂਹ ਦੀ ਦਾਲ ਦਾ ਪੇਸਟ
ਬਿਨਾਂ ਛਿੱਲੇ ਹੋਏ ਮਾਂਹ ਦੀ ਦਾਲ ਨੂੰ ਉਬਾਲ ਕੇ ਪੀਸ ਲਓ। ਇਸ ਪੇਸਟ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਦੀਆਂ ਜੜ੍ਹਾਂ ’ਤੇ ਲਗਾਓ। ਆਪਣੇ ਸਿਰ ’ਤੇ ਤੌਲੀਆ ਬੰਨ੍ਹੋ ਤਾਂ ਜੋ ਤੁਹਾਡੇ ਕੱਪੜੇ ਗੰਦੇ ਨਾ ਹੋਣ। ਲਗਾਤਾਰ ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਵਾਲ ਦੁਬਾਰਾ ਉੱਗਣੇ ਸ਼ੁਰੂ ਹੋ ਜਾਂਦੇ ਹਨ ਤੇ ਗੰਜਾਪਨ ਘੱਟ ਜਾਂਦਾ ਹੈ।
ਐਲੋਵੇਰਾ ਜੈੱਲ
ਐਲੋਵੇਰਾ ਇਕ ਹਰਬਲ ਪੌਦਾ ਹੈ ਤੇ ਇਹ ਵਾਲਾਂ ਤੇ ਚਮੜੀ ਲਈ ਬਹੁਤ ਪ੍ਰਭਾਵਸ਼ਾਲੀ ਦਵਾਈ ਹੈ। ਐਲੋਵੇਰਾ ਜੈੱਲ ਵਾਲਾਂ ਦੇ ਵਾਧੇ ’ਚ ਬਹੁਤ ਕੰਮ ਕਰਦਾ ਹੈ। ਗੰਜੇਪਨ ਦੇ ਇਲਾਜ ਲਈ ਐਲੋਵੇਰਾ ਜੈੱਲ ਨੂੰ ਸਿਰ ਦੀ ਚਮੜੀ ’ਤੇ ਲਗਾਓ ਤੇ ਖੋਪੜੀ ਦੀ ਚੰਗੀ ਤਰ੍ਹਾਂ ਮਾਲਸ਼ ਕਰੋ। ਇਹ ਵਾਲਾਂ ਦੀਆਂ ਜੜ੍ਹਾਂ ’ਚ ਬੰਦ ਰੋਮਾਂ ਨੂੰ ਖੋਲ੍ਹਦਾ ਹੈ।
ਮੇਥੀ ਦੇ ਬੀਜ
ਮੇਥੀ ਦੇ ਬੀਜ ਗੰਜੇਪਨ ਦੇ ਘਰੇਲੂ ਨੁਸਖ਼ਿਆਂ ’ਚ ਬਹੁਤ ਕਾਰਗਰ ਹਨ। ਮੇਥੀ ’ਚ ਹਾਰਮੋਨ ਪੈਦਾ ਕਰਨ ਦੇ ਗੁਣ ਹੁੰਦੇ ਹਨ, ਜੋ ਵਾਲਾਂ ਨੂੰ ਮੁੜ ਬਣਾਉਣ ਤੇ ਵਧਣ ’ਚ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਘਰੇਲੂ ਨੁਸਖ਼ੇ ਲਈ ਇਕ ਕੱਪ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ’ਚ ਭਿਓਂ ਦਿਓ। ਸਵੇਰੇ ਇਨ੍ਹਾਂ ਭਿੱਜੇ ਹੋਏ ਬੀਜਾਂ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ ਤੱਕ ਲਗਾਓ ਤੇ 45 ਮਿੰਟਾਂ ਬਾਅਦ ਆਪਣੇ ਵਾਲਾਂ ਨੂੰ ਧੋ ਲਓ। ਇਸ ਉਪਾਅ ਨੂੰ ਰੋਜ਼ਾਨਾ 30 ਦਿਨਾਂ ਤੱਕ ਕਰੋ।
ਨੋਟ– ਜੇਕਰ ਤੁਸੀਂ ਵੀ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ। ਯਾਦ ਰਹੇ ਹਮੇਸ਼ਾ ਕਿਸੇ ਵੀ ਨੁਸਖ਼ੇ ਨੂੰ ਅਜ਼ਮਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
Health Tips: ਗਰਮੀਆਂ ’ਚ ‘ਖੁਜਲੀ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਜ਼ਰੂਰ ਕਰੋ ਵਰਤੋਂ
NEXT STORY