ਨਵੀਂ ਦਿੱਲੀ— ਦਹੀਂ ਸਿਹਤ ਦੇ ਲਈ ਬਹੁਤ ਚੰਗਾ ਮੰਣਿਆ ਜਾਂਦਾ ਹੈ। ਇਹ ਦੁੱਧ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ-ਬੀ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਦੇ ਲਈ ਲਾਭਕਾਰੀ ਹੁੰਦੇ ਹਨ। ਰੋਜ਼ਾਨਾ ਨਾਸ਼ਤੇ 'ਚ ਇਸ ਦੀ ਵਰਤੋ ਨਾਲ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਸੋਈ 'ਚ ਅਜਿਹੇ ਕਈ ਮਸਾਲੇ ਹੁੰਦੇ ਹਨ ਜਿਨ੍ਹਾਂ ਨੂੰ ਦਹੀਂ 'ਚ ਮਿਲਾਕੇ ਖਾਣ ਨਾਲ ਉਨ੍ਹਾਂ ਦੇ ਵੱਖ ਵੱਖ ਫਾਇਦੇ ਹੁੰਦੇ ਹਨ।
1. ਕਾਲੀ ਮਿਰਚ
ਕਾਲੀ ਮਿਰਚ ਹਰ ਘਰ 'ਚ ਇਸਤੇਮਾਲ ਕੀਤੀ ਜਾਂਦੀ ਹੈ। 1 ਕਟੋਰੀ ਦਹੀਂ 'ਚ 1 ਚੁਟਕੀ ਕਾਲੀ ਮਿਰਚ ਮਿਲਾਕੇ ਖਾਣ ਨਾਲ ਸਰੀਰ 'ਚ ਜਮਾ ਚਰਬੀ ਘੱਟ ਹੋਣ ਲਗਦੀ ਹੈ।
2. ਡਰਾਈ ਫਰੂਟ
ਕੁਝ ਲੋਕ ਭਾਰ ਘੱਟ ਹੋਣ ਕਾਰਨ ਪਰੇਸ਼ਾਨ ਹੁੰਦੇ ਹਨ ਇਸ ਲਈ ਰੋਜ਼ਾਨਾ ਡਰਾਈ ਫਰੂਟ ਖਾਣ ਨਾਲ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।
3. ਜੀਰਾ
ਖਾਣਾ ਪਚਾਉਣ 'ਚ ਦਿੱਕਤ ਆ ਰਹੀ ਹੈ ਤਾਂ ਦਹੀਂ 'ਚ ਥੋੜ੍ਹਾਂ ਜਿਹਾ ਭੁਣਿਆ ਹੋਇਆ ਜੀਰਾ ਮਿਲਾਕੇ ਖਾਓ। ਇਸ ਨਾਲ ਪਾਚਨ ਕਿਰਿਆ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਭੁੱਖ ਵੀ ਵਧੇਗੀ।
4. ਅਜਵਾਇਨ
ਬਵਾਸੀਰ ਦੀ ਪਰੇਸ਼ਾਨੀ ਤੋਂ ਰਾਹਤ ਪਾਉਣ ਦੇ ਲਈ ਦਹੀ ਦੇ ਨਾਲ ਚੁਟਕੀ ਇਕ ਅਜਵਾਇਨ ਖਾਣਾ ਸ਼ੁਰੂ ਕਰ ਦਿਓ।
5. ਸ਼ਹਿਦ
ਮੁੰਹ ਦੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਦਹੀ 'ਚ ਸ਼ਹਿਦ ਮਿਲਾਕੇ ਖਾਓ। ਲਗਾਤਾਰ 2-3 ਦਿਨ ਖਾਣ ਨਾਲ ਛਾਲੇ ਠੀਕ ਹੋ ਜਾਂਦੇ ਹਨ।
ਹਲਦੀ ਖਾਣ ਨਾਲ ਘਟ ਸਕਦੈ ਅਲਜ਼ਾਈਮਰ ਦਾ ਖਤਰਾ
NEXT STORY