ਹੈਲਥ ਡੈਸਕ- ਇਨ੍ਹੀਂ ਦਿਨੀਂ ਫੈਟੀ ਲਿਵਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਬਦਲਦੇ ਲਾਈਫਸਟਾਈਲ ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਤੁਸੀਂ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦੇ ਹੋ। ਇਹ ਇੱਕ ਗੰਭੀਰ ਸਥਿਤੀ ਹੈ, ਜੋ ਕਈ ਮਾਮਲਿਆਂ ਵਿੱਚ ਜਾਨਲੇਵਾ ਤਕ ਸਾਬਤ ਹੋ ਸਕਦੀ ਹੈ। ਅਜਿਹੇ 'ਚ ਸਮੇਂ 'ਤੇ ਇਸ ਦੀ ਪਛਾਣ ਕਰਨਾ ਜ਼ਰੂਰੀ ਹੈ।
ਕੋਈ ਵੀ ਬਿਮਾਰੀ ਜਾਂ ਸਮੱਸਿਆ ਹੋਣ 'ਤੇ ਸਾਡਾ ਸਰੀਰ ਉਸ ਬਾਰੇ ਦੱਸਣਾ ਸ਼ੁਰੂ ਕਰ ਦਿੰਦਾ ਹੈ। ਸਰੀਰ 'ਚ ਅਕਸਰ ਕਈ ਅਜਿਹੇ ਲੱਛਣ ਨਜ਼ਰ ਆਉਂਦੇ ਹਨ, ਜੋ ਇਨ੍ਹਾਂ ਬਿਮਾਰੀਆਂ ਬਾਰੇ ਦੱਸਦੇ ਹਨ। ਹਾਲਾਂਕਿ ਅਸੀਂ ਕਈ ਵਾਰ ਜਾਂ ਤਾਂ ਇਨ੍ਹਾਂ ਲੱਛਣਾਂ ਦੀ ਪਛਾਣ ਨਹੀਂ ਕਰ ਪਾਉਂਦੇ ਤਾਂ ਫਿਰ ਕਈ ਵਾਰ ਇਨ੍ਹਾਂ ਨੂੰ ਪਛਾਣਨ ਵਿੱਚ ਦੇਰੀ ਵੀ ਕਰ ਦਿੰਦੇ ਹਾਂ, ਜਿਸ ਕਾਰਨ ਸਾਨੂੰ ਗੰਭੀਰ ਨੁਕਸਾਨ ਹੋ ਸਕਦੈ ਹਨ। ਫੈਟੀ ਲਿਵਰ ਹੋਣ 'ਤੇ ਵੀ ਕਈ ਲੱਛਣ ਨਜ਼ਰ ਆਉਂਦੇ ਹਨ, ਜਿਨ੍ਹਾਂ 'ਚੋਂ ਕੁਝ ਚਿਹਰੇ 'ਤੇ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ- Airtel ਯੂਜ਼ਰਸ ਦੀ ਬੱਲੇ-ਬੱਲੇ! 3 ਸਸਤੇ ਪਲਾਨ 'ਚ ਮੁਫਤ ਮਿਲੇਗਾ Hotstar
ਅੰਦਰੂਨੀ ਨਾੜੀਆਂ
ਚਿਹਰੇ ਤੇ ਸਰੀਰ ਦੀ ਚਮੜੀ 'ਤੇ ਜੇ ਤੁਹਾਨੂੰ ਸੋਜ਼ ਦਿੱਖਦੀ ਹੈ ਤਾਂ ਇਹ ਫੈਟੀ ਲਿਵਰ ਦੇ ਕਾਰਨ ਹੋ ਸਕਦਾ ਹੈ। ਲਿਵਰ ਵਿੱਚ ਫੈਟ ਜਮ੍ਹਾ ਹੋਣ ਕਾਰਨ ਸੋਜ਼ ਦਿਖਾਈ ਦਿੰਦੀ ਹੈ, ਜਿਸ ਕਾਰਨ ਬਲੈੱਡ ਸਰਕਲ ਹੌਲੀ ਹੋ ਜਾਂਦਾ ਹੈ।
ਖੁਜਲੀ
ਬਾਇਓਮੈਡੀਸਨ ਜਰਨਲ ਵਿੱਚ ਇੱਕ ਅਧਿਐਨ ਅਨੁਸਾਰ ਫੈਟੀ ਲਿਵਰ ਦੀ ਸਮੱਸਿਆ ਨਾਲ ਪੀੜਤ ਪੰਜਾਂ ਵਿੱਚੋਂ ਇੱਕ ਵਿਅਕਤੀ ਖੁਜਲੀ ਦਾ ਅਨੁਭਵ ਹੁੰਦਾ ਹੈ। ਜੋ ਚਿਰਹੇ 'ਤੇ ਹੋ ਸਕਦੀ ਹੈ। ਹਾਲਾਂਕਿ ਇਸ ਲੱਛਣ ਦਾ ਕਾਰਨ ਜਾਣਨ ਲਈ ਵਿਗਿਆਨੀ ਅਜੇ ਵੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- ਬੇਕਾਰ ਸਮਝ ਕੇ ਨਾ ਸੁੱਟੋ ਇਸ ਸਬਜ਼ੀ ਦੇ ਬੀਜ਼, ਫਾਇਦੇ ਕਰ ਦੇਣਗੇ ਹੈਰਾਨ
ਚਮੜੀ ਦਾ ਡਾਰਕ ਹੋਣਾ
ਫੈਟੀ ਲਿਵਰ ਦੀ ਬਿਮਾਰੀ ਜਿਵੇਂ-ਜਿਵੇਂ ਵਧਦੀ ਜਾਂਦੀ ਹੈ ਤੇ ਸਿਰੋਸਿਸ ਵਿੱਚ ਬਦਲਾਅ ਲੱਗਦਾ ਹੈ, ਚਮੜੀ ਦੀਆਂ ਹੋਰ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਚਮੜੀ ਦਾ ਡਾਰਕ ਹੋਣਾ ਵੀ ਸ਼ਾਮਲ ਹੈ, ਜੋ ਆਮ ਤੌਰ 'ਤੇ ਗਰਦਨ ਦੇ ਪਿਛਲੇ ਪਾਸੇ ਦੇਖਿਆ ਜਾਂਦਾ ਹੈ ਕਿਉਂਕਿ ਫੈਟੀ ਲਿਵਰ ਵਾਲੇ ਲੋਕਾਂ ਨੂੰ ਅਕਸਰ ਇਨਸੁਲਿਨ ਪ੍ਰਤੀਰੋਧ ਜਾਂ ਜ਼ਿਆਦਾ ਇਨਸੁਲਿਨ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਹੁੰਦੀ ਹੈ, ਜੋ ਕਿ ਐਕੈਂਥੋਸਿਸ ਨਾਈਗ੍ਰੀਕਨਜ਼ ਦਾ ਮੁੱਖ ਕਾਰਨ ਹੈ।
ਪੀਲੀਆ
ਫੈਟੀ ਲਿਵਰ ਦੀ ਲਾਸਟ ਸਟੇਜ ਵਿੱਚ ਪਹੁੰਚਣ 'ਤੇ ਪੀਲੀਆ ਦੇ ਲੱਛਣ ਦਿਖਾਈ ਦਿੰਦੇ ਹਨ। ਇਸ ਕਾਰਨ ਚਮੜੀ ਤੇ ਅੱਖਾਂ ਦੇ ਸਫੈਦ ਹਿੱਸੇ ਵਿੱਚ ਪੀਲਾਪਨ ਦਿਖਾਈ ਦਿੰਦਾ ਹੈ। ਇਹ ਲਿਵਰ ਨੂੰ ਠੀਕ ਤਰ੍ਹਾਂ ਫਿਲਟਰ ਨਾ ਕਰਨ ਦਾ ਨਤੀਜਾ ਹੈ, ਜਿਸ ਕਾਰਨ ਪੀਲੀਆ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰੀਰ ’ਚ ਹੋ ਰਹੀ ਹੈ ਖੂਨ ਦੀ ਕਮੀ ਤਾਂ ਖਾਓ ਇਹ SuperFoods
NEXT STORY