ਵੈੱਬ ਡੈਸਕ- ਏਅਰਟੈੱਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ। ਰਿਲਾਇੰਸ ਜਿਓ ਤੋਂ ਬਾਅਦ ਏਅਰਟੈੱਲ ਕੋਲ ਸਭ ਤੋਂ ਜ਼ਿਆਦਾ ਗਾਹਕ ਹਨ। ਦੇਸ਼ ਭਰ ਵਿੱਚ ਲਗਭਗ 38 ਕਰੋੜ ਲੋਕ ਏਅਰਟੈੱਲ ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ। ਏਅਰਟੈੱਲ ਕੋਲ ਆਪਣੇ ਉਪਭੋਗਤਾਵਾਂ ਲਈ ਸਸਤੇ ਤੋਂ ਮਹਿੰਗੇ ਅਤੇ ਥੋੜੇ ਸਮੇਂ ਤੋਂ ਲੈ ਕੇ ਲੰਬੇ ਸਮੇਂ ਤੱਕ ਦੀਆਂ ਕਈ ਯੋਜਨਾਵਾਂ ਹਨ। ਅੱਜ ਅਸੀਂ ਤੁਹਾਨੂੰ ਏਅਰਟੈੱਲ ਦੇ 3 ਅਜਿਹੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਤੁਹਾਨੂੰ OTT ਐਪ ਦੀ ਮੁਫਤ ਸਬਸਕ੍ਰਿਪਸ਼ਨ ਮਿਲਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਿਲਾਇੰਸ ਜਿਓ ਦੁਆਰਾ JioHotstar ਐਪ ਲਾਂਚ ਕੀਤੀ ਗਈ ਹੈ। ਅਸੀਂ ਤੁਹਾਨੂੰ ਏਅਰਟੈੱਲ ਦੇ ਤਿੰਨ ਅਜਿਹੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਗਾਹਕਾਂ ਨੂੰ JioHotstar ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ। JioHotstar ਵਿੱਚ ਤੁਸੀਂ ਨਵੀਨਤਮ ਫਿਲਮਾਂ, ਵੈੱਬ ਸੀਰੀਜ਼ ਅਤੇ ਹੋਰ ਕਈ ਮਨੋਰੰਜਕ ਸਮੱਗਰੀ ਨੂੰ ਸਟ੍ਰੀਮ ਕਰ ਸਕਦੇ ਹੋ। ਏਅਰਟੈੱਲ ਦੇ ਇਹ ਤਿੰਨੋਂ ਰੀਚਾਰਜ ਪਲਾਨ ਤੁਹਾਨੂੰ ਸ਼ਾਨਦਾਰ ਆਫਰ ਦਿੰਦੇ ਹਨ।
ਇਹ ਵੀ ਪੜ੍ਹੋ- ਬੰਦ ਹੋਣ ਜਾ ਰਹੇ ਹਨ ਸਿਮ ਕਾਰਡ, ਤੁਸੀਂ ਤਾਂ ਨਹੀਂ ਕੀਤੀ ਇਹ ਗਲਤੀ ਤਾਂ ਹੋ ਜਾਓ ਸਾਵਧਾਨ
ਏਅਰਟੈੱਲ ਦਾ 398 ਰੁਪਏ ਵਾਲਾ ਪਲਾਨ
ਏਅਰਟੈੱਲ ਦਾ 398 ਰੁਪਏ ਵਾਲਾ ਪਲਾਨ ਮਹੀਨਾਵਾਰ ਰੀਚਾਰਜ ਪਲਾਨ ਹੈ। ਇਸ 'ਚ ਗਾਹਕਾਂ ਨੂੰ 28 ਦਿਨਾਂ ਦੀ ਵੈਧਤਾ ਮਿਲਦੀ ਹੈ। ਪਲਾਨ ਵਿੱਚ ਤੁਹਾਨੂੰ ਸਾਰੇ ਸਥਾਨਕ ਅਤੇ STD ਨੈੱਟਵਰਕਾਂ ਲਈ ਅਸੀਮਤ ਮੁਫ਼ਤ ਕਾਲਿੰਗ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ 28 ਦਿਨਾਂ ਲਈ ਕੁੱਲ 56GB ਡਾਟਾ ਮਿਲਦਾ ਹੈ। ਤੁਸੀਂ ਹਰ ਰੋਜ਼ 2GB ਡੇਟਾ ਦੀ ਵਰਤੋਂ ਕਰ ਸਕਦੇ ਹੋ। ਇਸ ਪਲਾਨ ਵਿੱਚ, ਗਾਹਕਾਂ ਨੂੰ 28 ਦਿਨਾਂ ਲਈ Diseny+ Hotstar ਯਾਨੀ JioHotstar ਦੀ ਸਬਸਕ੍ਰਿਪਸ਼ਨ ਮਿਲਦੀ ਹੈ। ਪਲਾਨ ਵਿੱਚ ਤੁਹਾਨੂੰ ਰੋਜ਼ਾਨਾ 100 ਮੁਫ਼ਤ SMS ਵੀ ਮਿਲਦੇ ਹਨ।
ਇਹ ਵੀ ਪੜ੍ਹੋ- ਬੇਕਾਰ ਸਮਝ ਕੇ ਨਾ ਸੁੱਟੋ ਇਸ ਸਬਜ਼ੀ ਦੇ ਬੀਜ਼, ਫਾਇਦੇ ਕਰ ਦੇਣਗੇ ਹੈਰਾਨ
ਏਅਰਟੈੱਲ ਦਾ 1029 ਰੁਪਏ ਵਾਲਾ ਪਲਾਨ
ਏਅਰਟੈੱਲ ਦੀ ਲਿਸਟ 'ਚ 1029 ਰੁਪਏ ਦਾ ਰੀਚਾਰਜ ਪਲਾਨ ਵੀ ਮੌਜੂਦ ਹੈ। ਜੇਕਰ ਤੁਸੀਂ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਪਲਾਨ ਦੀ ਤਲਾਸ਼ ਕਰ ਰਹੇ ਹੋ, ਤਾਂ ਇਹ ਸਭ ਤੋਂ ਵਧੀਆ ਵਿਕਲਪ ਹੋਵੇਗਾ। ਇਸ ਰੀਚਾਰਜ ਪਲਾਨ ਵਿੱਚ ਕੁੱਲ 84 ਦਿਨਾਂ ਦੀ ਵੈਧਤਾ ਉਪਲਬਧ ਹੈ। ਇਸ ਵਿੱਚ ਤੁਹਾਨੂੰ ਸਾਰੇ ਨੈੱਟਵਰਕਾਂ ਲਈ ਅਨਲਿਮਟਿਡ ਫ੍ਰੀ ਕਾਲਿੰਗ ਵੀ ਦਿੱਤੀ ਜਾਂਦੀ ਹੈ। ਪਲਾਨ 'ਚ ਤੁਸੀਂ ਹਰ ਰੋਜ਼ 2GB ਤੱਕ ਹਾਈ ਸਪੀਡ ਡਾਟਾ ਦੀ ਵਰਤੋਂ ਕਰ ਸਕੋਗੇ। ਇਸ ਪਲਾਨ 'ਚ 5G ਨੈੱਟਵਰਕ 'ਤੇ ਅਨਲਿਮਟਿਡ 5G ਡਾਟਾ ਵੀ ਮਿਲੇਗਾ। ਏਅਰਟੈੱਲ ਇਸ ਪ੍ਰੀਪੇਡ ਪਲਾਨ ਵਿੱਚ ਗਾਹਕਾਂ ਨੂੰ 84 ਦਿਨਾਂ ਲਈ JioHotstar ਦੀ ਮੁਫ਼ਤ ਸਬਸਕ੍ਰਿਪਸ਼ਨ ਦੇ ਰਿਹਾ ਹੈ।
ਇਹ ਵੀ ਪੜ੍ਹੋ- Airtel ਨੇ BSNL-VI ਨੂੰ ਦਿੱਤਾ ਝਟਕਾ! 28 ਦਿਨਾਂ ਵਾਲੇ ਪਲਾਨ 'ਚ ਦੇ ਰਿਹਾ ਮੁਫ਼ਤ ਕਾਲਿੰਗ ਤੇ ਹਾਈ ਸਪੀਡ ਡੇਟਾ
ਏਅਰਟੈੱਲ ਦਾ 3999 ਰੁਪਏ ਵਾਲਾ ਪਲਾਨ
ਜਿਓ ਦੀ ਲਿਸਟ 'ਚ 3999 ਰੁਪਏ ਦਾ ਰੀਚਾਰਜ ਪਲਾਨ ਕੰਪਨੀ ਦਾ ਸਭ ਤੋਂ ਮਹਿੰਗਾ ਪਲਾਨ ਹੈ। ਜੇਕਰ ਤੁਸੀਂ ਪੂਰੇ ਸਾਲ ਲਈ ਰਿਚਾਰਜ ਦੀ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਪਲਾਨ ਲਈ ਜਾ ਸਕਦੇ ਹੋ। ਏਅਰਟੈੱਲ ਦੇ ਇਸ ਰੀਚਾਰਜ ਪਲਾਨ 'ਚ 365 ਦਿਨਾਂ ਲਈ ਸਾਰੇ ਨੈੱਟਵਰਕ 'ਤੇ ਅਸੀਮਤ ਮੁਫਤ ਕਾਲਿੰਗ ਦੀ ਸੁਵਿਧਾ ਉਪਲਬਧ ਹੈ। ਇਸ ਪਲਾਨ 'ਚ ਗਾਹਕਾਂ ਨੂੰ ਕਾਫੀ ਡਾਟਾ ਵੀ ਦਿੱਤਾ ਜਾਂਦਾ ਹੈ। ਤੁਸੀਂ ਪਲਾਨ ਵਿੱਚ ਰੋਜ਼ਾਨਾ 2.5GB ਤੱਕ ਹਾਈ ਸਪੀਡ ਡੇਟਾ ਦੀ ਵਰਤੋਂ ਕਰ ਸਕਦੇ ਹੋ। ਕੰਪਨੀ ਆਪਣੇ ਗਾਹਕਾਂ ਨੂੰ 365 ਦਿਨਾਂ ਲਈ JioHotstar ਦੀ ਮੁਫਤ ਸਬਸਕ੍ਰਿਪਸ਼ਨ ਦੇ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
48.9 ਲੱਖ ਰੁਪਏ ’ਚ ਲਾਂਚ ਹੋਈ BYD Sealion 7
NEXT STORY