ਨਵੀਂ ਦਿੱਲੀ- ਲਿਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ। ਇਹ ਸਰੀਰ ਦੀ ਸਾਰੀ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਅਤੇ ਖੂਨ ਸਾਫ ਕਰਦਾ ਹੈ। ਲਿਵਰ ਦਿਮਾਗ ਨੂੰ ਛੱਡ ਕੇ ਸਰੀਰ ਦਾ ਸਭ ਤੋਂ ਮਜ਼ਬੂਤ ਅਤੇ ਸਭ ਤੋਂ ਵੱਡਾ ਅੰਗ ਹੈ ਇਸ ਤੋਂ ਬਿਨਾਂ ਅਸੀਂ ਜੀਵਿਤ ਨਹੀਂ ਰਹਿ ਸਕਦੇ। ਜੇਕਰ ਅਸੀਂ ਆਪਣੇ ਲਿਵਰ ਦਾ ਸਹੀ ਤਰੀਕੇ ਨਾਲ ਧਿਆਨ ਨਹੀਂ ਰੱਖਦੇ ਤਾਂ ਇਸ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਜੇਕਰ ਸਾਨੂੰ ਆਪਣੇ ਲਿਵਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਆਪਣੇ ਖਾਣ ਪੀਣ 'ਤੇ ਧਿਆਨ ਦੇਣਾ ਪਵੇਗਾ। ਅੱਜ ਕਲ ਗਲਤ ਖਾਣ ਪੀਣ ਕਰਕੇ ਛੋਟੀ ਉਮਰ ਦੇ ਲੋਕਾਂ ਦੇ ਲਿਵਰ ਖਰਾਬ ਹੋ ਰਹੇ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਲਿਵਰ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਠੀਕ ਹੁੰਦਾ ਹੈ।
ਲਿਵਰ ਲਈ ਜ਼ਰੂਰੀ ਚੀਜ਼ਾਂ

ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਖਾਣਾ ਸਾਡੇ ਸਰੀਰ ਲਈ ਲਾਭਦਾਇਕ ਹੁੰਦੀਆਂ ਹਨ। ਇਹ ਲਿਵਰ ਦੇ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀਆਂ ਹਨ। ਇਨ੍ਹਾਂ ਵਿੱਚ ਮੌਜੂਦ ਕਲੋਰੋਫਿਲ ਤੱਤ ਲਿਵਰ ਵਿੱਚ ਖ਼ਤਰਨਾਕ ਰਸਾਇਣਾਂ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਸਬਜ਼ੀਆਂ ਜਿਵੇਂ ਪਾਲਕ,ਪੱਤਾ ਗੋਭੀ,ਕਰੇਲਾ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਸਬਜ਼ੀਆਂ ਨੂੰ ਆਪਣੇ ਆਹਾਰ ਵਿਚ ਜ਼ਰੂਰ ਸ਼ਾਮਿਲ ਕਰੋ।

ਹਲਦੀ
ਹਲਦੀ ਲਿਵਰ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦੀ ਹੈ। ਜੇਕਰ ਤੁਸੀਂ ਲਿਵਰ ਦੇ ਮਰੀਜ ਹੋ ਤਾਂ ਰੋਜ਼ਾਨਾ ਚੁਟਕੀ ਭਰ ਹਲਦੀ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ ਜ਼ਰੂਰ ਪੀਓ। ਕੁਝ ਹਫਤਿਆਂ ਤੱਕ ਇਸ ਤਰ੍ਹਾਂ ਦੋ ਵਾਰ ਪੀਣ ਨਾਲ ਲਾਭ ਮਿਲਦਾ ਹੈ
ਰੋਜ਼ਾਨਾ ਸੇਬ ਖਾਓ
ਸੇਬ ਵਿੱਚ ਪੈਕਟਿਨ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਜੋ ਪਾਚਨ ਪ੍ਰਣਾਲੀ ਅਤੇ ਕਲੈਸਟ੍ਰੋਲ ਨੂੰ ਦੂਰ ਕਰਦਾ ਹੈ। ਇਹ ਲਿਵਰ ਨੂੰ ਜ਼ਿਆਦਾ ਕੰਮ ਕਰਨ ਤੋਂ ਬਚਾਉਂਦਾ ਹੈ। ਸੇਬ ਵਿੱਚ ਮੈਲਿਕ ਐਸਿਡ ਹੁੰਦਾ ਹੈ, ਜੋ ਖੂਨ ਵਿੱਚੋਂ ਕਾਰਸੀਨੋਜ਼ਲ ਨੂੰ ਦੂਰ ਕਰਦਾ ਹੈ।
ਆਲਿਵ ਆਇਲ
ਆਲਿਵ ਆਇਲ ਲਿਵਰ ਅਤੇ ਦਿਲ ਨੂੰ ਤੰਦਰੁਸਤ ਰੱਖਣ ਲਈ ਫ਼ਾਇਦੇਮੰਦ ਹੁੰਦਾ ਹੈ। ਇਕ ਚਮਚਾ ਆਲਿਵ ਆਇਲ ਦਾ ਰੋਜ਼ਾਨਾ ਸੇਵਨ ਕਰਨ ਨਾਲ ਲਿਵਰ ਐਨਜ਼ਾਇਮ ਅਤੇ ਕੋਸ਼ਿਕਾਵਾਂ ਠੀਕ ਹੁੰਦੀਆਂ ਹਨ ਅਤੇ ਲਿਵਰ ਵਿਚ ਖੂਨ ਦਾ ਪ੍ਰਭਾਵ ਵੀ ਠੀਕ ਤਰ੍ਹਾਂ ਹੁੰਦਾ ਹੈ।
ਚੁਕੰਦਰ
ਚੁਕੰਦਰ ਖੂਨ ਬਣਾਉਣ ਦੇ ਨਾਲ-ਨਾਲ ਲਿਵਰ ਨੂੰ ਤੰਦਰੁਸਤ ਰੱਖਣ ਲਈ ਫਾਇਦੇਮੰਦ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਫਲੇਵੋਨੋਇਡਸ ਅਤੇ ਵੀਟਾ ਕੈਰੋਟੀਨ ਹੁੰਦਾ ਹੈ। ਜਿਸ ਨਾਲ ਲਿਵਰ ਚੰਗੀ ਤਰ੍ਹਾਂ ਕੰਮ ਕਰਦਾ ਹੈ।

ਨਿੰਬੂ
ਨਿੰਬੂ ਵਿਚ ਕਈ ਗੁਣ ਹੁੰਦੇ ਹਨ। ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਇਸ ਵਿੱਚ ਐਂਟੀ-ਆਕਸੀਡੈਂਟ ਡੀ ਲਿਮੋਨੇਨ ਵੀ ਹੁੰਦਾ ਹੈ। ਜੋ ਸਰੀਰ ਵਿੱਚ ਚੰਗੇ ਐਨਜ਼ਾਈਮਜ਼ ਨੂੰ ਐਕਟਿਵ ਕਰ ਦਿੰਦਾ ਹੈ।
ਅਦਰਕ
ਅਦਰਕ ਵਿੱਚ ਐਂਟੀ ਵਾਇਰਲ ਐਂਟੀ ਮਾਈਕ੍ਰੋਬੀਅਲ ਅਤੇ ਐਂਟੀ ਇੰਫਲੇਮੇਟਰੀ ਗੁਣ ਪਾਇਆ ਜਾਂਦਾ ਹੈ । ਇਹ ਬਲੱਡ ਸਰਕੁਲੇਸ਼ਨ ਨੂੰ ਵਧਾ ਕੇ ਲੀਵਰ ਦੇ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਬਲੱਡ ਕੋਲੈਸਟਰੋਲ ਦੇ ਲੇਵਲ ਨੂੰ ਵੀ ਠੀਕ ਰੱਖਦਾ ਹੈ।

ਲਸਣ
ਲਸਣ ਵਿੱਚ ਕਾਫ਼ੀ ਪੋਸ਼ਕ ਤੱਤ ਹੁੰਦੇ ਹਨ। ਜੋ ਲੀਵਰ ਨੂੰ ਸਾਫ ਕਰਨ ਵਿਚ ਮਦਦ ਕਰਦੇ ਹਨ। ਇਹ ਲਿਵਰ ਵਿੱਚ ਐਂਜ਼ਾਈਮ ਬਣਾਉਂਦਾ ਹੈ। ਜਿਸ ਨਾਲ ਲਿਵਰ ਪੋਸ਼ਕ ਤੱਤਾਂ ਨੂੰ ਗ੍ਰਹਿਣ ਕਰ ਸਕੇ ਅਤੇ ਗੰਦੇ ਪਦਾਰਥਾਂ ਨੂੰ ਬਾਹਰ ਕੱਢ ਸਕੇ।
ਗ੍ਰੀਨ ਟੀ
ਹਰ ਦਿਨ ਗ੍ਰੀਨ ਟੀ ਪੀਣ ਨਾਲ ਸਰੀਰ ਦੇ ਵਿਸ਼ੈਲੇ ਤੱਤ ਸਮਾਪਤ ਖਤਮ ਹੋ ਜਾਂਦੇ ਹਨ। ਜਿਸ ਨਾਲ ਲਿਵਰ ਦਾ ਕੰਮ ਘੱਟ ਹੋ ਜਾਂਦਾ ਹੈ। ਇਸ ਲਈ ਰੋਜ਼ਾਨਾ ਇੱਕ ਦੋ ਕੱਪ ਗ੍ਰੀਨ ਟੀ ਜ਼ਰੂਰ ਪੀਓ।
Health Tips: ਕਬਜ਼ ਦੂਰ ਕਰਨ ਦੇ ਨਾਲ-ਨਾਲ, ਬਵਾਸੀਰ ਤੋਂ ਵੀ ਨਿਜ਼ਾਤ ਦਿਵਾਉਂਦੈ ਇਸਬਗੋਲ
NEXT STORY