ਜਲੰਧਰ (ਬਿਊਰੋ) - ਵੱਡੇ ਲੋਕਾਂ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤੱਕ ਹਰ ਕੋਈ ਗੋਲ ਗੱਪੇ ਖਾਣ ਦਾ ਚਾਹਵਾਨ ਹੈ। ਗੱਲਗੱਪੇ ਦਾ ਨਾਂ ਸੁਣਦੇ ਹੀ ਹਰ ਕਿਸੇ ਦਾ ਚਿਹਰਾ ਖਿੜ ਜਾਂਦਾ ਹੈ। ਭਾਰਤ 'ਚ ਗੋਲਗੱਪੇ ਖਾਣ ਦਾ ਸ਼ੌਂਕ ਸਭ ਨੂੰ ਹੈ। ਫੇਮਸ ਹੋਣ ਦੇ ਨਾਲ-ਨਾਲ ਗੋਲਗੱਪੇ ਮਸ਼ਹੂਰ ਸਟ੍ਰੀਟ ਫੂਡ ਵੀ ਹੈ। ਚਟਪਟੇ, ਮਸਾਲੇਦਾਰ ਗੋਲਗੱਪੇ ਨੂੰ ਦੇਖ ਸਭ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਕੀ ਤੁਸੀਂ ਇਹ ਜਾਣਦੇ ਹੋ ਕਿ ਇਹ ਇਕ ਅਜਿਹਾ ਸਟ੍ਰੀਟ ਫੂਡ ਹੈ, ਜਿਸ ਨਾਲ ਨਾ ਸਿਰਫ਼ ਮੂੰਹ ਦਾ ਸੁਆਦ ਬਦਲਦਾ ਹੈ ਸਗੋਂ ਇਹ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੈ। ਘਰ 'ਚ ਬਣਾ ਕੇ ਜੇਕਰ ਗੋਲਗੱਪੇ ਖਾਂ ਲਏ ਜਾਣ ਤਾਂ ਇਸ ਨਾਲ ਮੋਟਾਪਾ ਦੂਰ ਹੋਣ ਦੇ-ਨਾਲ-ਨਾਲ ਢਿੱਡ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ...
ਐਸਿਡਿਟੀ ਕੰਟਰੋਲ
ਇਸ ਦੇ ਪਾਣੀ ’ਚ ਪਾਇਆ ਜਾਣ ਵਾਲਾ ਪੁਦੀਨਾ ਐਂਟੀਆਕਸੀਡੇਂਟ ਅਤੇ ਫ਼ਾਇਟੋਨਿਊਟਰਿਏਂਟ ਨਾਲ ਭਰਪੂਰ ਹੁੰਦਾ ਹੈ, ਜੋ ਡਾਈਜੇਸ਼ਨ ਵਿੱਚ ਮਦਦ ਕਰਦਾ ਹੈ। ਇਹ ਈਰਿਟੇਬਲ ਬਾਉਲ ਸਿੰਡਰੋਮ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੈ। ਪੁਦੀਨਾ ਢਿੱਡ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਯੂਰੀਨ ਦੀ ਸਮੱਸਿਆ ਤੋਂ ਛੁਟਕਾਰਾ
ਘਰ 'ਚ ਬਣੇ ਗੋਲਗੱਪੇ ਅਤੇ ਉਸ ਦਾ ਪਾਣੀ ਢਿੱਡ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਘਰ 'ਚ ਬਣੇ ਗੋਲਗੱਪਿਆਂ ਦੇ ਪਾਣੀ 'ਚ ਮਿੱਠਾ ਘੱਟ ਪਾਓ। ਪਾਣੀ ਵਿਚ ਪੁਦੀਨਾ, ਜੀਰਾ, ਹੀਂਗ ਮਿਲਾਉਣ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ। ਗੋਲਗੱਪੇ ਦੇ ਪਾਣੀ 'ਚ ਇਸਤੇਮਾਲ ਹੋਣ ਵਾਲਾ ਹਰਾ ਧਨੀਆ ਢਿੱਡ ਫੁੱਲਣ ਅਤੇ ਯੂਰੀਨ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਕੈਂਸਰ ਹੋਣ ਤੋਂ ਪਹਿਲਾਂ ‘ਭਾਰ ਘੱਟ’ ਹੋਣ ਸਣੇ ਵਿਖਾਈ ਦਿੰਦੇ ਹਨ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼
ਭਾਰ ਘੱਟ ਕਰੇ
ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਤੁਹਾਨੂੰ ਗੋਲਗੱਪੇ ਖਾਣੇ ਚਾਹੀਦੇ ਹਨ। ਖਾਣਾ-ਖਾਣ ਤੋਂ 10-15 ਮਿੰਟ ਪਹਿਲਾਂ ਰੋਜ਼ ਗੋਲਗੱਪੇ ਖਾਓ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ। ਗੋਲਗੱਪੇ ਦੀ ਚਟਨੀ ਨਾਲ ਸਲਾਦ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਗੋਲਗੱਪੇ ਦੇ ਨਾਲ ਸਲਾਦ ਖਾਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਚਿੜਚਿੜਾਪਨ
ਗਰਮੀ ਦੇ ਮੌਸਮ ਵਿਚ ਲੋਕ ਚਿੜਚਿੜੇ ਹੋ ਜਾਂਦੇ ਹਨ। ਇਸੇ ਲਈ ਆਪਣੇ ਮੂਡ ਨੂੰ ਠੀਕ ਰੱਖਣ ਲਈ ਤੁਹਾਨੂੰ ਗੋਲਗੱਪੇ ਖਾਣੇ ਚਾਹੀਦੇ ਹਨ। ਗੋਲਗੱਪੇ ਖਾਣ ਨਾਲ ਤੁਹਾਡਾ ਮੂਡ ਫਰੈੱਸ਼ ਰਹੇਗਾ ਅਤੇ ਤੁਹਾਡਾ ਚਿੜਚਿੜਾਪਨ ਵੀ ਦੂਰ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - Health Tips: ਬੀਮਾਰੀਆਂ ਤੋਂ ਬਚਣ ਲਈ ਲੋਕ ਛੱਡਣ ਆਪਣੀਆਂ ਇਹ ਗ਼ਲਤ ਆਦਤਾਂ, ਨਹੀਂ ਤਾਂ ਹੋ ਸਕਦੈ ਨੁਕਸਾਨ
ਮਹਾਮਾਰੀ ਦੇ ਦਰਦ ਤੋਂ ਰਾਹਤ ਦਿਵਾਏ
ਗੋਲਗੱਪੇ ਦੇ ਪਾਣੀ 'ਚ ਹੀਂਗ, ਐਂਟੀ-ਫਲੈਟੁਲੈਂਸ ਗੁਣ ਪਾਏ ਜਾਂਦੇ ਹਨ। ਗੋਲਗੱਪੇ ਦਾ ਚਟਪਟਾ ਅਤੇ ਮਸਾਲੇਦਾਰ ਪਾਣੀ ਪੀਣ ਨਾਲ ਪੀਰੀਅਡਸ 'ਚ ਹੋਣ ਵਾਲੇ ਦਰਦ ਦੇ ਨਾਲ-ਨਾਲ ਢਿੱਡ 'ਚ ਹੋਣ ਵਾਲੀ ਗੜਬੜੀ ਨੂੰ ਰੋਕਣ 'ਚ ਮਦਦ ਕਰਦਾ ਹੈ।
ਐੱਸ. ਡੀ. ਟੀ. ਨੂੰ ਕੰਟਰੋਲ ਕਰਨਾ
ਜ਼ੀਰਾ ਮੂੰਹ ਤੋਂ ਆਉਣ ਵਾਲੀ ਬਦਬੂ ਨੂੰ ਰੋਕਣ ਦੇ ਨਾਲ ਪਾਚਣ ਵਿਵਸਥਾ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਪੁਦੀਨਾ ਐਂਟੀਆਕਸੀਡੈਂਟ ਅਤੇ ਫਾਈਟੋਨਿਊਟ੍ਰਿਐਂਟ ਨਾਲ ਭਰਪੂਰ ਹੁੰਦਾ ਹੈ, ਜੋ ਡਾਈਜੇਸ਼ਨ 'ਚ ਹੈਲਪ ਕਰਦਾ ਹੈ। ਨਾਲ ਹੀ ਢਿੱਡ ਨੂੰ ਠੀਕ ਰੱਖਦਾ ਹੈ ਅਤੇ ਐੱਸ. ਡੀ. ਟੀ. ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਹ ਇਰੀਟੇਬਲ ਬਾਊਲ ਸਿੰਡਡ੍ਰੋਮ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੈ। ਪੁਦੀਨਾ ਢਿੱਡ ਦੇ ਦਰਦ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਦੇ ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲੈਮੇਟਰੀ ਗੁਣਾ ਓਰਲ ਇਨਫੈਕਸ਼ਨ ਨਾਲ ਲੜਨ 'ਚ ਵੀ ਮਦਦ ਕਰਦੇ ਹਨ। ਇਹ ਨੱਕ ਨੂੰ ਚੰਗੀ ਤਰ੍ਹਾਂ ਸਾਫ ਸਰਦੀ ਅਤੇ ਖੰਘ ਤੋਂ ਰਾਹਤ ਦਿੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips:ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਹੋ ਪਰੇਸ਼ਾਨ ਤਾਂ ਗਰਮ ਪਾਣੀ ’ਚ ਗੁੜ ਮਿਲਾ ਕੇ ਪੀਓ, ਹੋਣਗੇ ਫ਼ਾਇਦੇ
ਜ਼ਿਆਦਾ ਕੈਲੋਰੀ ਬਰਨ ਕਰਨ 'ਚ ਮਦਦ
ਜੇਕਰ ਗੋਲਗੱਪੇ ਬਣਾਉਣ ਲਈ ਸੂਜੀ ਜਾਂ ਆਟੇ ਦੀ ਜਗ੍ਹਾ ਹੋਲ ਵੀਟ ਆਟੇ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਸ 'ਚ ਸਰੀਰ ਨੂੰ ਫ਼ਾਇਦਾ ਹੁੰਦਾ ਹੈ। ਇਸ ਨੂੰ ਪ੍ਰੋਟੀਨ ਯੁਕਤ ਬਣਾਉਣ ਲਈ ਆਲੂ ਦੀ ਥਾਂ ਉੱਬਲੇ ਹੋਏ ਚਣਿਆ ਦਾ ਇਸਤੇਮਾਲ ਕਰੋ। ਪਾਣੀ ਦੀ ਜਗ੍ਹਾ ਤੁਸੀਂ ਘਰ 'ਚ ਜਮਾਏ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹ ਤੁਹਾਨੂੰ ਜ਼ਿਆਦਾ ਕੈਲੋਰੀ ਕਰਨ 'ਚ ਮਦਦ ਕਰੇਗਾ।
Health Tips : ਕੈਂਸਰ ਹੋਣ ਤੋਂ ਪਹਿਲਾਂ ‘ਭਾਰ ਘੱਟ’ ਹੋਣ ਸਣੇ ਵਿਖਾਈ ਦਿੰਦੇ ਹਨ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼
NEXT STORY