ਨਵੀਂ ਦਿੱਲੀ: ਪਿਛਲੇ ਸਾਲ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ’ਚ ਹੁਣ ਤੱਕ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਮਜ਼ਬੂਤ ਇਮਿਊਨਿਟੀ ਵਾਲੇ ਲੋਕ ਇਸ ਵਾਇਰਸ ਦੇ ਇੰਫੈਕਸ਼ਨ ਤੋਂ ਬਚ ਸਕਦੇ ਹਨ। ਉੱਧਰ ਜਿਸ ਵਿਅਕਤੀ ਦੀ ਇਮਿਊਨਿਟੀ ਕਮਜ਼ੋਰ ਹੈ ਉਹ ਇਸ ਵਾਇਰਸ ਦੀ ਚਪੇਟ ’ਚ ਆਸਾਨੀ ਨਾਲ ਆ ਸਕਦਾ ਹੈ। ਅਜਿਹੇ ’ਚ ਆਯੁਰਵੈਦ ’ਚ ਕਈ ਅਜਿਹੇ ਡਰਿੰਕਸ ਅਤੇ ਹੈਲਦੀ ਫੂਡਸ ਮੌਜੂਦ ਹਨ ਜੋ ਕਮਜ਼ੋਰ ਇਮਿਊਨਿਟੀ ਨੂੰ ਮਜ਼ਬੂਤ ਬਣਾ ਸਕਦੇ ਹਨ, ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਹੈਲਦੀ ਡਰਿੰਕਸ ਦੇ ਬਾਰੇ ’ਚ ਦੱਸਣ ਜਾ ਰਹੇ ਹਨ ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ’ਚ ਬਣਾ ਸਕਦੇ ਹੋ। ਆਓ ਜਾਣਦੇ ਹਾਂ ਘਰ ’ਚ ਕਿੰਝ ਬਣਾਈਏ ਤੁਲਸੀ-ਹਲਦੀ ਦਾ ਕਾੜ੍ਹਾ...

ਘਰ ’ਚ ਤੁਲਸੀ-ਹਲਦੀ ਦਾ ਕਾੜ੍ਹਾ ਬਣਾਉਣ ਲਈ ਇਹ ਮੁੱਖ ਸਮੱਗਰੀ
-8 ਤੋਂ 10 ਤੁਲਸੀ ਦੇ ਪੱਤੇ
-ਅੱਧਾ ਚਮਚਾ ਹਲਦੀ ਪਾਊਡਰ
-3 ਤੋਂ 4 ਲੌਂਗ
-2 ਤੋਂ 3 ਚਮਚੇ ਸ਼ਹਿਦ
-1 ਤੋਂ 2 ਦਾਲਚੀਨੀ ਸਟਿਕ

ਕਾੜ੍ਹਾ ਬਣਾਉਣ ਦੀ ਵਿਧੀ
ਇਮਿਊਨਿਟੀ ਬੂਸਟ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਇਕ ਪੈਨ ’ਚ ਪਾਣੀ ਲਓ ਅਤੇ ਉਸ ’ਚ ਤੁਲਸੀ ਦੇ ਪੱਤੇ, ਹਲਦੀ ਪਾਊਡਰ, ਲੌਂਗ ਅਤੇ ਦਾਲਚੀਨੀ ਪਾ ਕੇ ਘੱਟੋ-ਘੱਟ 30 ਮਿੰਟ ਲਈ ਉਬਾਓ ਉਸ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਜਦੋਂ ਇਹ ਥੋੜ੍ਹਾ ਠੰਡਾ ਹੋ ਜਾਵੇ ਤਾਂ ਉਸ ’ਚ ਸ਼ਹਿਦ ਮਿਲਾ ਲਓ। ਹੁਣ ਇਸ ਡਰਿੰਕ ਨੂੰ ਤੁਸੀਂ ਪੀ ਸਕਦੇ ਹੋ। ਇਸ ਕਾੜ੍ਹੇ ਨੂੰ ਪੀਣ ਨਾਲ ਜਿਥੇ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ। ਉੱਧਰ ਤੁਹਾਨੂੰ ਸਰਦੀ-ਜ਼ੁਕਾਮ ਤੋਂ ਵੀ ਛੁਟਕਾਰਾ ਮਿਲੇਗਾ, ਇਸ ਨੂੰ ਤੁਸੀਂ ਦਿਨ ’ਚ 2 ਵਾਰ ਵੀ ਪੀ ਸਕਦੇ ਹੋ।

ਜਾਣੋ ਤੁਲਸੀ-ਹਲਦੀ ਕਾੜ੍ਹਾ ਪੀਣ ਦੇ ਫ਼ਾਇਦੇ
-ਤੁਲਸੀ-ਹਲਦੀ ਕਾੜ੍ਹਾ ਪੀਣ ਨਾਲ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ।
-ਇਸ ਕਾੜ੍ਹੇ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ। ਇਹ ਸਰੀਰ ’ਚ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ।
-ਰੋਜ਼ਾਨਾ ਤੁਲਸੀ ਦੀ ਕਾੜ੍ਹੇ ਦੇ ਸੇਵਨ ਨਾਲ ਸਰੀਰ ਤੋਂ ਟਾਕਿਸਨ ਬਾਹਰ ਨਿਕਲ ਜਾਂਦੇ ਹਨ।
-ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ।
-ਕਬਜ਼ ਅਤੇ ਲੂਜ਼ ਮੋਸ਼ਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਜ਼ਿਆਦਾ ਔਰਤਾਂ ਨੂੰ ਹੀ ਕਿਉਂ ਆਉਂਦਾ ਹੈ ਵਰਟਿਗੋ ਅਟੈਕ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਢੰਗ
NEXT STORY