ਜਲੰਧਰ (ਬਿਊਰੋ) - ਉਲਟੀ ਕਦੇ ਵੀ ਅਤੇ ਕਿਸੇ ਵੀ ਸਮੇਂ, ਕਿਸੇ ਵੀ ਕਾਰਨ ਆ ਸਕਦੀ ਹੈ। ਇਹ ਕੋਈ ਗੰਭੀਰ ਬੀਮਾਰੀ ਨਹੀਂ ਹੁੰਦੀ ਹੈ ਪਰ ਜੇਕਰ ਉਲਟੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ, ਤਾਂ ਇਹ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ। ਬਹੁਤ ਸਾਰੇ ਲੋਕ ਉਲਟੀ ਨੂੰ ਰੋਕਣ ਲਈ ਉਲਟੀ ਦੀ ਦਵਾਈ ਲੈਂਦੇ ਹਨ, ਜਿਸ ਦੀ ਜ਼ਿਆਦਾ ਵਰਤੋਂ ਕਰਨੀ ਸਹੀ ਨਹੀਂ ਹੁੰਦੀ। ਅਸੀਂ ਦਵਾਈ ਦੀ ਥਾਂ ਬਹੁਤ ਸਾਰੇ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਕੇ ਵੀ ਉਲਟੀਆਂ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹਾਂ। ਘਰੇਲੂ ਨੁਸਖ਼ਿਆਂ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਪਰ ਦਵਾਈਆਂ ਦੇ ਬਹੁਤ ਸਾਰੇ ਸਾਈਡ ਇਫੈਕਟਸ ਹੋ ਸਕਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਉਲਟੀ ਰੋਕਣ ਦੇ ਕੁਝ ਘਰੇਲੂ ਨੁਸਖ਼ੇ ਅਤੇ ਉਲਟੀ ਹੋਣ ਦੇ ਕੀ ਕੀ ਕਾਰਨ ਹਨ, ਦੇ ਬਾਰੇ ਦੱਸਾਂਗੇ...
ਉਲਟੀ ਆਉਣ ਦੇ ਕਾਰਨ
ਢਿੱਡ ਸੰਬੰਧੀ ਸਮੱਸਿਆਵਾਂ
ਫੂਡ ਪੁਆਇਜ਼ਨਿੰਗ
ਖਾਣ ਵਾਲੀਆਂ ਚੀਜ਼ਾਂ ਤੋਂ ਅਲਰਜੀ
ਮਾਈਗ੍ਰੇਨ
ਗਰਭ ਅਵਸਥਾ
ਸਫਰ ਦੇ ਸਮੇਂ ਮੋਸ਼ਨ ਸਿਕਨੈੱਸ
ਗੈਸ ਦੀ ਸਮੱਸਿਆ
ਕਿਡਨੀ ਸਟੋਨ ਦੀ ਬੀਮਾਰੀ
ਜ਼ਿਆਦਾ ਸਮਾਂ ਭੁੱਖੇ ਰਹਿਣ ਦੇ ਕਾਰਨ
ਸਰਦੀ ਜ਼ੁਕਾਮ ਜਾਂ ਫਿਰ ਬੁਖ਼ਾਰ ਦੇ ਕਾਰਨ
ਪੜ੍ਹੋ ਇਹ ਵੀ ਖ਼ਬਰ - Health Tips: ਲਗਾਤਾਰ ਵਧਦੇ ਭਾਰ ਤੋਂ ਪਰੇਸ਼ਾਨ ਲੋਕ ਦਹੀਂ ਨਾਲ ਕਰਨ ਅੰਬ ਦਾ ਸੇਵਨ, 2 ਹਫ਼ਤੇ ’ਚ ਹੋਵੇਗਾ ਫ਼ਾਇਦਾ

ਉਲਟੀ ਰੋਕਣ ਲਈ ਅਸਰਦਾਰ ਘਰੇਲੂ ਨੁਸਖ਼ੇ
ਅਦਰਕ
ਉਲਟੀ ਦੀ ਸਮੱਸਿਆ ਹੋਣ ’ਤੇ ਅਦਰਕ ਬਹੁਤ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਵਿੱਚ ਮੌਜੂਦ ਐਂਟੀ ਇੰਫਲੀਮੇਂਟਰੀ ਗੁਣ ਉਲਟੀ ਰੋਕਦਾ ਹੈ। ਇਸਦੇ ਲਈ ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ ਜਾਂ ਫਿਰ ਅਦਰਕ ਦੀ ਚਾਹ ਵਿੱਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।
ਪੁਦੀਨੇ ਦੇ ਪੱਤੇ
ਜੇ ਤੁਹਾਨੂੰ ਬਹੁਤ ਜ਼ਿਆਦਾ ਉਲਟੀਆਂ ਦੀ ਸਮੱਸਿਆ ਹੈ ਤਾਂ ਤੁਸੀਂ ਪੁਦੀਨੇ ਦੇ ਪੱਤੇ ਗਰਮ ਪਾਣੀ ਵਿੱਚ ਮਿਲਾ ਕੇ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ, ਤਾਂ ਇਸ ਪਾਣੀ ਨੂੰ ਛਾਣ ਕੇ ਚਾਹ ਦੀ ਤਰ੍ਹਾਂ ਸੇਵਨ ਕਰੋ। ਉਲਟੀਆਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਪੁਦੀਨੇ ਦੇ ਪੱਤੇ ਚਬਾ ਕੇ ਵੀ ਖਾ ਸਕਦੇ ਹੋ ।
ਪੜ੍ਹੋ ਇਹ ਵੀ ਖ਼ਬਰ - Health Tips: ਖਾਣਾ ਖਾਣ ਤੋਂ ਬਾਅਦ ਫੁੱਲਦਾ ਹੈ ‘ਢਿੱਡ’ ਤਾਂ ਤੁਲਸੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ
ਸੌਂਫ
ਇੱਕ ਵੱਡਾ ਚਮਚ ਸੌਂਫ ਦੀ ਬੀਜਾਂ ਦਾ ਪਾਊਡਰ 1 ਕੱਪ ਗਰਮ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ, ਤਾਂ ਇਸ ਨੂੰ ਛਾਣ ਕੇ ਪੀਓ। ਦਿਨ ਵਿੱਚ ਇੱਕ ਦੋ ਕੱਪ ਸੇਵਨ ਕਰੋ, ਜਿਸ ਨਾਲ ਉਲਟੀਆਂ ਦੀ ਸਮੱਸਿਆ ਘੱਟ ਹੋ ਜਾਵੇਗੀ।

ਚੌਲਾਂ ਦਾ ਪਾਣੀ
ਅੱਧਾ ਕੱਪ ਸਫੇਦ ਚੌਲ ਦੋ ਤੋਂ ਢਾਈ ਕੱਪ ਪਾਣੀ ਵਿੱਚ ਉਬਾਲੋ। ਚੌਲ ਜਦੋਂ ਪੱਕ ਜਾਣ, ਤਾਂ ਪਾਣੀ ਨੂੰ ਛਾਣ ਕੇ ਅਲੱਗ ਕਰ ਲਓ ਅਤੇ ਇਸ ਪਾਣੀ ਨੂੰ ਥੋੜ੍ਹਾ ਥੋੜ੍ਹਾ ਕਰਕੇ ਸੇਵਨ ਕਰੋ ।
ਪੜ੍ਹੋ ਇਹ ਵੀ ਖ਼ਬਰ - Health Tips: ਰੀੜ੍ਹ ਦੀ ਹੱਡੀ ਦੇ ਦਰਦ ਤੋਂ ਪਰੇਸ਼ਾਨ ਲੋਕ ਨਾਰੀਅਲ ਦੇ ਤੇਲ ਸਣੇ ਅਪਣਾਓ ਇਹ ਘੇਰਲੂ ਨੁਸਖ਼ੇ
ਜੀਰਾ
ਡੇਢ ਚਮਚ ਜੀਰਾ ਪਾਊਡਰ 1 ਗਿਲਾਸ ਪਾਣੀ ਵਿੱਚ ਮਿਲਾ ਕੇ ਇਸ ਦਾ ਸੇਵਨ ਕਰੋ। ਦਿਨ ਵਿੱਚ ਇੱਕ ਤੋਂ ਦੋ ਵਾਰ ਲੈਣ ਨਾਲ ਉਲਟੀਆਂ ਦੀ ਸਮੱਸਿਆ ਠੀਕ ਹੋ ਜਾਵੇਗੀ, ਕਿਉਂਕਿ ਜ਼ੀਰਾ ਢਿੱਡ ਅਤੇ ਪਾਚਨ ਤੰਤਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ।
ਲੌਂਗ ਦਾ ਸੇਵਨ
ਉਲਟੀਆਂ ਦੀ ਸਮੱਸਿਆ ਹੋਣ ’ਤੇ ਲੌਂਗ ਚਬਾ ਕੇ ਖਾਓ। ਜੇ ਤੁਹਾਨੂੰ ਲੌਂਗ ਦਾ ਤਿੱਖਾ ਸਵਾਦ ਚੰਗਾ ਨਹੀਂ ਲੱਗਦਾ, ਤਾਂ ਸ਼ਹਿਦ ਮਿਲਾ ਕੇ ਸੇਵਨ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਲੌਂਗ ਨੂੰ ਪਾਣੀ ਵਿੱਚ ਉਬਾਲ ਕੇ ਬੀ ਪੀ ਸਕਦੇ ਹੋ। ਲੌਂਗ ਐਂਟੀਬੈਕਟੀਰੀਅਲ, ਐਂਟੀ ਇੰਫਲੇਮੈਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਢਿੱਡ ਦੀਆਂ ਸਮੱਸਿਆਵਾਂ, ਸਿਰਦਰਦ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ।
ਪੜ੍ਹੋ ਇਹ ਵੀ ਖ਼ਬਰ - Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ
ਗੰਢੇ ਦਾ ਰਸ
ਉਲਟੀਆਂ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਗੰਢੇ ਦੇ ਰਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਵਿਚ ਸ਼ਹਿਦ ਮਿਲਾ ਸਕਦੇ ਹੋ।

ਦਾਲਚੀਨੀ
1 ਕੱਪ ਗਰਮ ਪਾਣੀ ਵਿੱਚ 1 ਛੋਟਾ ਟੁਕੜਾ ਦਾਲਚੀਨੀ ਦਾ ਦਸ ਮਿੰਟ ਭਿਉਂ ਕੇ ਰੱਖੋ। 10 ਮਿੰਟ ਬਾਅਦ ਦਾਲਚੀਨੀ ਕੱਢ ਲਓ ਅਤੇ ਇਸ ਪਾਣੀ ’ਚ ਸ਼ਹਿਦ ਮਿਲਾ ਕੇ ਪੀ ਲਓ । ਇਸ ਤਰ੍ਹਾਂ ਕਰਨ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਹੈ ।
ਨਿੰਬੂ
ਜੇ ਤੁਹਾਨੂੰ ਸਫ਼ਰ ਸਮੇਂ ਉਲਟੀ ਦੀ ਸਮੱਸਿਆ ਆਉਂਦੀ ਹੈ ਤਾਂ ਨਿੰਬੂ ਨੂੰ ਘੱਟ ਕੇ ਚੂਸੋ । ਤੁਸੀਂ ਚਾਹੋ ਤਾਂ ਨਿੰਬੂ ਪਾਣੀ ਮਿਲਾ ਕੇ ਵੀ ਪੀ ਸਕਦੇ ਹੋ । ਨਿੰਬੂ ਉਲਟੀਆਂ ਦੀ ਸਮੱਸਿਆ ਰੋਕਣ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ 15-20 ਮਿੰਟ ਜ਼ਰੂਰ ਟੱਪੋ ਰੱਸੀ, ਢਿੱਡ ਦੀ ਚਰਬੀ ਘੱਟ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
Health Tips: ਲਗਾਤਾਰ ਵਧਦੇ ਭਾਰ ਤੋਂ ਪਰੇਸ਼ਾਨ ਲੋਕ ਦਹੀਂ ਨਾਲ ਕਰਨ ਅੰਬ ਦਾ ਸੇਵਨ, 2 ਹਫ਼ਤੇ ’ਚ ਹੋਵੇਗਾ ਫ਼ਾਇਦਾ
NEXT STORY