ਜਲੰਧਰ (ਬਿਊਰੋ) - ਆਮ ਦੇਖਿਆ ਜਾਂਦਾ ਹੈ ਕਿ ਮੌਸਮ ਬਦਲਣ ਨਾਲ ਸਾਨੂੰ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਅਜਿਹੇ 'ਚ ਜੇਕਰ ਬੀਮਾਰੀਆਂ ਦਾ ਸਹੀ ਤਰ੍ਹਾਂ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੂਪ ਲੈ ਸਕਦੀਆਂ ਹਨ, ਜਿਨ੍ਹਾਂ ਨਾਲ ਵੱਡੀਆਂ-ਵੱਡੀਆਂ ਬੀਮਾਰੀਆਂ ਹੋ ਸਕਦੀਆਂ ਹਨ। ਮੌਸਮ ਬਦਲਣ 'ਤੇ ਸਭ ਤੋਂ ਪਹਿਲਾਂ ਸਾਡਾ ਗਲਾ ਹੀ ਖਰਾਬ ਹੁੰਦਾ ਹੈ। ਗਲੇ ਦੀ ਇਨਫੈਕਸ਼ਨ ਹੋਣ ਦੇ ਨਾਲ-ਨਾਲ ਬੀਮਾਰੀ ਹੋਰ ਵੀ ਵੱਧ ਸਕਦੀ ਹੈ, ਜਿਵੇਂ ਗਲੇ 'ਚ ਦਰਦ, ਖਾਰਸ਼, ਖਾਂਸੀ, ਕਫ ਜਾਂ ਫਿਰ ਗਲੇ 'ਚ ਟਾਂਸਿਲਾਇਟਿਸ ਆਦਿ। ਅੱਜ ਦੱਸਾਂਗੇ ਗਲੇ ਅਤੇ ਛਾਤੀ ਦੀਆਂ ਕੁਝ ਅਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ, ਜਿਨ੍ਹਾਂ ਦੀ ਵਰਤੋਂ ਕਰਨ 'ਤੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੁੰਦੀ ਪਰ ਸਾਵਧਾਨੀ ਦੇ ਤੌਰ 'ਤੇ ਜੇਕਰ ਅਰਾਮ ਨਾ ਮਿਲੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦੈ।
ਹਲਦੀ
ਗਲੇ ਦੇ ਦਰਦ ਤੋਂ ਅਰਾਮ ਲਈ ਅੱਧਾ ਚਮਚ ਕੱਚੀ ਹਲਦੀ ਦਾ ਰਸ ਲਓ ਅਤੇ ਪੂਰਾ ਮੂੰਹ ਖੋਲ੍ਹ ਕੇ ਗਲੇ 'ਚ ਪਾ ਦਿਓ। ਕੱਚੀ ਹਲਦੀ ਦਾ ਰਸ ਗਲੇ 'ਚ ਪਾਉਣ ਨਾਲ ਖਾਂਸੀ ਤੋਂ ਛੇਤੀ ਰਾਹਤ ਮਿਲ ਜਾਂਦੀ ਹੈ। ਜੇਕਰ ਤੁਹਾਡੇ ਛੋਟੇ ਬੱਚੇ ਨੂੰ ਟਾਂਸਿਲ ਦੀ ਤਕਲੀਫ ਹੈ ਤਾਂ ਹਲਦੀ ਦਾ ਰਸ ਦੇਣ ਨਾਲ ਉਹ ਠੀਕ ਹੋ ਜਾਵੇਗਾ।
ਪੜ੍ਹੋ ਇਹ ਵੀ ਖ਼ਬਰਾਂ - Health Tips: ਬਦਲਦੇ ਮੌਸਮ 'ਚ ਰੱਖੋ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਖ਼ਾਸ ਧਿਆਨ, ਕਦੇ ਨਹੀਂ ਹੋਵੋਗੇ ਤੁਸੀਂ ਬੀਮਾਰ
ਅਦਰਕ
ਅਦਰਕ ਦਾ ਛੋਟਾ ਟੁਕੜਾ ਮੂੰਹ 'ਚ ਰੱਖਣ ਜਾਂ ਟੌਫੀ ਵਾਂਗ ਚੂਸਣ 'ਤੇ ਖਾਂਸੀ ਤੁਰੰਤ ਠੀਕ ਹੋ ਜਾਂਦੀ ਹੈ। ਜੇਕਰ ਖੰਘਣ ਵੇਲੇ ਤੁਹਾਡਾ ਚਿਹਰਾ ਲਾਲ ਹੋ ਜਾਵੇ ਤਾਂ ਅਦਰਕ ਦੇ ਰਸ 'ਚ ਪਾਨ ਦਾ ਰਸ ਅਤੇ ਗੁੜ ਜਾਂ ਸ਼ਹਿਦ ਮਿਲਾ ਕੇ ਗਰਮ ਪਾਣੀ ਨਾਲ ਪੀਣ 'ਤੇ ਖਾਂਸੀ ਤੁਰੰਤ ਬੰਦ ਹੋ ਜਾਵੇਗੀ।
ਦਾਲਚੀਨੀ ਦਾ ਪਾਊਡਰ
ਦਮੇ ਦੀ ਸਮੱਸਿਆ ਖਤਮ ਕਰਨ ਲਈ ਖਾਲੀ ਢਿੱਡ ਰੋਜ਼ ਸਵੇਰੇ ਦਾਲ ਚੀਨੀ 'ਚ ਅੱਧਾ ਚਮਚ ਗੁੜ ਮਿਲਾ ਕੇ ਗਰਮ ਪਾਣੀ ਪੀਓ।
ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’
ਅਨਾਰ ਦਾ ਰਸ
ਖਾਂਸੀ ਨੂੰ ਤੁਰੰਤ ਬੰਦ ਕਰਨ ਲਈ ਅਨਾਰ ਦਾ ਰਸ ਪੀਣਾ ਚਾਹੀਦੈ।
ਕਾਲੀ ਮਿਰਚ
ਕਾਲੀ ਮਿਰਚ ਮੂੰਹ 'ਚ ਰੱਖ ਕੇ ਚਿੱਥਣ ਪਿੱਛੋਂ ਗਰਮ ਪਾਣੀ ਪੀ ਲੈਣ ਨਾਲ ਖਾਂਸੀ ਤੋਂ ਰਾਹਤ ਮਿਲੇਗੀ।
ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਗਊ ਮੂਤਰ
ਗਊ ਮੂਤਰ ਬਹੁਤ ਸਾਰੀਆਂ ਸਮੱਸਿਆਵਾਂ 'ਚ ਰਾਮਬਾਣ ਸਿੱਧ ਹੁੰਦਾ ਹੈ, ਬਸ਼ਰਤੇ ਇਸ ਨੂੰ ਦਵਾਈ ਦੇ ਤੌਰ 'ਤੇ ਪੀਣ ਦਾ ਮਨ ਬਣਾਇਆ ਜਾਵੇ। ਗਊ ਮੂਤਰ ਨਾਲ ਦਮਾ ਅਤੇ ਬ੍ਰੋਂਕਾਇਟਿਸ ਆਦਿ ਜਿਹੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਨੂੰ ਲਗਾਤਾਰ 5-6ਮਹੀਨੇ ਪੀਣ ਨਾਲ ਟੀ.ਬੀ. ਦੀ ਬੀਮਾਰੀ ਵੀ ਠੀਕ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰਾਂ - ਸਾਵਧਾਨ ! ਜਾਣੋ ਕਿਹੜੀਆਂ ਗੱਲਾਂ ਕਰਕੇ ‘ਪਤੀ-ਪਤਨੀ’ ਦੇ ਰਿਸ਼ਤੇ ’ਚ ਆ ਸਕਦੀ ਹੈ ‘ਦਰਾੜ’
ਦਿਮਾਗ ਦੀਆਂ ਨਸਾਂ ਨੂੰ ਕਮਜ਼ੋਰ ਬਣਾਉਂਦੇ ਨੇ ਇਹ 7 Foods, ਡਾਈਟ ’ਚੋਂ ਅੱਜ ਹੀ ਕੱਢੋ ਬਾਹਰ
NEXT STORY