ਨਵੀਂ ਦਿੱਲੀ- ਜ਼ਿਆਦਾਤਰ ਲੋਕ ਸੰਤਰੇ ਨੂੰ ਖਾਣ ਤੋਂ ਬਾਅਦ ਸੰਤਰੇ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੰਤਰਾ ਜਿੰਨਾ ਫਾਇਦੇਮੰਦ ਫਲ ਹੈ, ਇਸ ਦਾ ਛਿਲਕਾ ਵੀ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਜੀ ਹਾਂ, ਜੇਕਰ ਤੁਸੀਂ ਸੰਤਰਾ ਖਾਂਦੇ ਹੋ ਤਾਂ ਹੁਣ ਤੋਂ ਇਸ ਦਾ ਛਿਲਕਾ ਸੁੱਟਣਾ ਬੰਦ ਕਰ ਦਿਓ। ਸੰਤਰੇ ਦੇ ਛਿਲਕੇ ਨੂੰ ਸੁਕਾਉਣ ਤੋਂ ਬਾਅਦ ਇਸ ਦੇ ਪਾਊਡਰ ਨੂੰ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਵੀ ਵਰਤਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ, ਤੁਸੀਂ ਇਨ੍ਹਾਂ ਛਿਲਕਿਆਂ ਦੀ ਹਰਬਲ ਚਾਹ ਬਣਾ ਕੇ ਵੀ ਪੀ ਸਕਦੇ ਹੋ ਅਤੇ ਇਸ ਚਾਹ ਦੇ ਕਈ ਕਈ ਲਾਭ ਪ੍ਰਾਪਤ ਕਰ ਸਕਦੇ ਹੋ। ਖਬਰਾਂ ਮੁਤਾਬਕ ਇਸ ਦੇ ਛਿਲਕਿਆਂ 'ਚ ਸੰਤਰੇ ਦੇ ਗੂੱਦੇ ਨਾਲੋਂ 10 ਗੁਣਾ ਜ਼ਿਆਦਾ ਵਿਟਾਮਿਨ ਮੌਜੂਦ ਹੁੰਦੇ ਹਨ। ਇਹੀ ਕਾਰਨ ਹੈ ਕਿ ਹੁਣ ਤੋਂ ਤੁਹਾਨੂੰ ਸੰਤਰੇ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਦਾ ਸੇਵਨ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਚਿਹਰੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਤੁਸੀਂ ਸਿਹਤ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹੋ। ਆਓ ਜਾਣਦੇ ਹਾਂ ਸੰਤਰੇ ਦੇ ਛਿਲਕੇ ਦੇ ਕੀ ਫਾਇਦੇ ਹਨ ਅਤੇ ਹਰਬਲ ਟੀ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ।
ਸੰਤਰੇ ਦੇ ਛਿਲਕੇ 'ਚ ਪੌਸ਼ਟਿਕ ਤੱਤ
ਸੰਤਰੇ ਦਾ ਛਿਲਕਾ ਰਾਈਬੋਫਲੇਵਿਨ, ਥਿਆਮਿਨ, ਵਿਟਾਮਿਨ ਸੀ, ਬੀ6, ਕੈਲਸ਼ੀਅਮ, ਫਾਈਬਰ, ਪ੍ਰੋਵਿਟਾਮਿਨ ਏ, ਫੋਲੇਟ, ਪਲਾਂਟ ਕੰਪਾਊਂਡ ਪੌਲੀਫੇਨੌਲ ਆਦਿ ਵਰਗੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਉਣ ਦਾ ਕੰਮ ਕਰਦੇ ਹਨ।
ਸੰਤਰੇ ਦੇ ਛਿਲਕੇ ਦੇ ਸਿਹਤ ਲਾਭ:-
ਇਮਿਊਨਿਟੀ ਨੂੰ ਵਧਾਓਣ 'ਚ ਮਦਦ ਕਰਦਾ ਹੈ
ਸੰਤਰੇ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ, ਉਸੇ ਤਰ੍ਹਾਂ ਇਸ ਦੇ ਛਿਲਕੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ। ਇਹ ਇਮਿਊਨਿਟੀ ਨੂੰ ਵਧਾਉਂਦਾ ਹੈ। ਤੁਸੀਂ ਹਰ ਰੋਜ਼ ਸੰਤਰੇ ਦੇ ਛਿਲਕੇ ਦੀ ਬਣੀ ਚਾਹ ਪੀ ਸਕਦੇ ਹੋ ਜਾਂ ਇਸ ਨੂੰ ਸਬਜ਼ੀ ਵਿਚ ਮਿਲਾ ਸਕਦੇ ਹੋ।
ਸਕਿਨ ਲਈ ਫਾਇਦੇਮੰਦ
ਸੰਤਰੇ ਦੇ ਛਿਲਕੇ ਦੀ ਵਰਤੋਂ ਸਕਿਨ ਨੂੰ ਜਵਾਨ ਰੱਖਣ ਲਈ ਕੀਤੀ ਜਾਂਦੀ ਹੈ। ਇਸ ਨਾਲ ਚਮੜੀ 'ਤੇ ਮੌਜੂਦ ਬਲੈਕ ਹੈੱਡਸ, ਦਾਗ-ਧੱਬੇ, ਮੁਹਾਸੇ, ਝੁਰੜੀਆਂ, ਡੈੱਡ ਸਕਿਨ ਸੈੱਲਸ, ਟੈਨਿੰਗ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਪਾਚਨ ਸ਼ਕਤੀ ਵਿੱਚ ਸੁਧਾਰ
ਸੰਤਰੇ ਦੇ ਛਿਲਕੇ ਵਿੱਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ। ਢਿੱਡ ਸਾਫ਼ ਰਹਿੰਦਾ ਹੈ, ਕਬਜ਼ ਤੋਂ ਰਾਹਤ ਮਿਲਦੀ ਹੈ। ਅੰਤੜੀਆਂ ਮਜ਼ਬੂਤਹੁੰਦੀਆਂ ਹਨ। ਗੈਸ, ਬਦਹਜ਼ਮੀ, ਢਿੱਡ ਫੁੱਲਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਦੰਦਾਂ ਨੂੰ ਸਿਹਤਮੰਦ ਰੱਖਣ ਵਿਚ ਮਦਦਗਾਰ
ਜੇਕਰ ਤੁਹਾਡੇ ਮਸੂੜਿਆਂ ਵਿਚ ਕੋਈ ਸਮੱਸਿਆ ਹੈ, ਦੰਦਾਂ ਦੀ ਕੋਈ ਵੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ ਤਾਂ ਤੁਸੀਂ ਸੰਤਰੇ ਦੀ ਵਰਤੋਂ ਕਰ ਸਕਦੇ ਹੋ। ਛਿਲਕਿਆਂ ਨੂੰ ਸੁਕਾਉਣ ਤੋਂ ਬਾਅਦ ਪਾਉਡਰ ਬਣਾ ਲਓ ਅਤੇ ਇਸ ਨਾਲ ਦੰਦਾਂ ਨੂੰ ਸਾਫ਼ ਕਰੋ। ਇਸ ਦੇ ਨਾਲ ਨਾ ਸਿਰਫ ਤੁਹਾਨੂੰ ਲਾਭ ਹੋਵੇਗਾ ਬਲਕਿ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ।
ਭਾਰ ਘਟਾਓ
ਭਾਰ ਘਟਾਉਣ ਲਈ ਸੰਤਰੇ ਦੇ ਛਿਲਕੇ ਦੀ ਚਾਹ ਪੀਓ। ਇਸ ਦੇ ਨਾਲ ਹੀ ਗੁਰਦੇ ਦੀ ਪੱਥਰੀ ਦੀ ਸਮੱਸਿਆ ਤੋਂ ਵੀ ਬਚਾਅ ਰਹਿੰਦਾ ਹੈ।
ਸੰਤਰੇ ਦੇ ਛਿਲਕੇ ਦੀ ਇਸ ਤਰ੍ਹਾਂ ਵਰਤੋਂ ਕਰੋ
ਤੁਸੀਂ ਸੰਤਰੇ ਦੇ ਛਿਲਕਿਆਂ ਦਾ ਟੁਕੜਾ ਚਬਾ ਕੇ ਵੀ ਖਾ ਸਕਦੇ ਹੋ। ਇਹ ਖਾਣ ਵਿਚ ਕੌੜਾ ਲੱਗ ਸਕਦਾ ਹੈ ਪਰ ਇਹ ਢਿੱਡ ਲਈ ਬਹੁਤ ਵਧੀਆ ਚੀਜ਼ ਹੈ। ਇਸ ਨੂੰ ਸਮੂਦੀ, ਸਲਾਦ, ਸਬਜ਼ੀਆਂ ਵਿੱਚ ਮਿਲਾ ਕੇ ਵੀ ਪਕਾਇਆ ਜਾ ਸਕਦਾ ਹੈ। ਤੁਸੀਂ ਇਸ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਚਾਹ ਦੇ ਬਰਤਨ 'ਚ ਅੱਧਾ ਗਲਾਸ ਪਾਣੀ ਪਾ ਕੇ ਗੈਸ 'ਤੇ ਉਬਾਲ ਲਓ। ਸੰਤਰੇ ਦੇ ਕੁਝ ਛਿਲਕਿਆਂ ਨੂੰ ਛਿੱਲ ਲਓ ਅਤੇ ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਕੇ ਇਸ ਵਿਚ ਪਾ ਦਿਓ। ਜਦੋਂ ਪਾਣੀ 1 ਮਿੰਟ ਲਈ ਉਬਲ ਜਾਵੇ ਤਾਂ ਇਸ ਨੂੰ ਸੇਕ ਤੋਂ ਉਤਾਰ ਲਓ। ਇਸ ਨੂੰ ਇੱਕ ਕੱਪ ਵਿੱਚ ਛਾਨਣੀ ਨਾਲ ਛਾਨ ਲਓ। ਸਵਾਦ ਵਧਾਉਣ ਜਾਂ ਮਿਠਾਸ ਲਿਆਉਣ ਲਈ ਤੁਸੀਂ ਇਸ ਵਿਚ ਅੱਧਾ ਜਾਂ ਇਕ ਚਮਚਾ ਸ਼ਹਿਦ ਵੀ ਮਿਲਾ ਸਕਦੇ ਹੋ। ਇਸ ਚਾਹ ਨੂੰ ਪੀ ਕੇ ਤੁਸੀਂ ਕਈ ਸਾਰੇ ਸਿਹਤ ਸਬੰਧੀ ਲਾਭ ਪ੍ਰਾਪਤ ਕਰ ਸਕਦੇ ਹੋ।
ਐਕਟੋਪਿਕ ਪ੍ਰੈਗਨੈਂਸੀ ਵਾਲੀਆਂ ਔਰਤਾਂ ਨੂੰ ਹੁੰਦੈ ਜਾਨ ਦਾ ਖ਼ਤਰਾ, ਮਹਿੰਗਾ ਪੈ ਸਕਦੈ ਇਨ੍ਹਾਂ ਲੱਛਣਾਂ ਨੂੰ ਕਰਨਾ ਨਜ਼ਰਅੰ
NEXT STORY