ਨਵੀਂ ਦਿੱਲੀ- ਭੱਜ-ਦੌੜ ਭਰੀ ਜ਼ਿੰਦਗੀ ਕਾਰਨ ਲੋਕ ਆਪਣੀ ਸਿਹਤ ਦਾ ਖ਼ਾਸ ਧਿਆਨ ਨਹੀਂ ਰੱਖ ਪਾਉਂਦੇ ਹਨ। ਇਸ ਦੇ ਕਾਰਨ ਜ਼ਿਆਦਾਤਰ ਲੋਕਾਂ ਨੂੰ ਕਸਤਰ ਕਰਨ ਦਾ ਸਮਾਂ ਵੀ ਨਹੀਂ ਮਿਲ ਪਾਉਂਦਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਆਲਸ ਮਹਿਸੂਸ ਹੋਣ 'ਤੇ ਕਸਰਤ ਕਰਨ ਦਾ ਦਿਲ ਨਹੀਂ ਕਰਦਾ ਹੈ। ਪਰ ਫਿੱਟ ਐਂਡ ਫਾਈਨ ਰਹਿਣ ਲਈ ਰੋਜ਼ਾਨਾ 30 ਮਿੰਟ ਤੱਕ ਕਸਤਰ ਕਰਨ ਦੀ ਲੋੜ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਡੇਲੀ ਰੂਟੀਨ 'ਚ ਕਸਰਤ ਨੂੰ ਸ਼ਾਮਲ ਨਹੀਂ ਕਰ ਸਕਦੇ ਤਾਂ ਇਸ ਲਈ ਕੁਝ ਖ਼ਾਸ ਟਿਪਸ ਅਪਣਾ ਸਕਦੇ ਹੋ। ਚੱਲੋ ਅੱਜ ਅਸੀਂ ਤੁਹਾਨੂੰ ਕੁਝ ਖ਼ਾਸ ਟਿਪਸ ਦੱਸਦੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਦਿਨ ਭਰ ਐਕਟਿਵ ਰਹਿ ਸਕਦੇ ਹੋ।

ਚੱਲਣ ਦੀ ਆਦਤ ਪਾਓ
ਸਰੀਰ ਨੂੰ ਐਕਟਿਵ ਤੇ ਬੀਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਚੱਲਣ ਦੀ ਆਦਤ ਪਾਓ। ਅਜਿਹੇ 'ਚ ਤੁਸੀਂ ਭਾਵੇਂ ਹੀ ਕਸਤਰ ਦੇ ਲਈ ਸਮਾਂ ਨਾ ਕੱਢੇ ਪਰ ਰੋਜ਼ਾਨਾ 5,000-10,000 ਕਦਮ ਚੱਲਣ ਨਾਲ ਤੁਸੀਂ ਅੰਦਰ ਤੋਂ ਫਿੱਟ ਐਂਡ ਫਾਈਨ ਰਹੋਗੇ। ਤੁਸੀਂ ਲਿਫਟ ਦੀ ਥਾਂ ਪੌੜੀਆਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਵੀ ਤੁਹਾਨੂੰ ਐਕਟਿਵ ਰਹਿਣ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਜਾਗਿੰਗ ਦੀ ਥਾਂ ਤੁਸੀਂ ਬ੍ਰਿਸਕ ਵਾਕ ਕਰ ਸਕਦੇ ਹੋ। ਇਸ ਨਾਲ ਤੁਸੀਂ ਸਿਰਫ 30 ਮਿੰਟ 'ਚ ਹੀ ਕਰੀਬ 200 ਕੈਲੋਰੀ ਬਰਨ ਕਰ ਸਕਦੇ ਹੋ।
ਸਟਰੈਚਿੰਗ ਕਰਨਾ ਸਹੀ
ਲੰਬੇ ਸਮੇਂ ਤੱਕ ਬੈਠਣ ਨਾਲ ਹੱਥ-ਪੈਰ ਵੀ ਅਕੜਨ ਲੱਗਦੇ ਹਨ। ਅਜਿਹੇ 'ਚ ਤੁਸੀਂ ਆਪਣੀ ਕੁਰਸੀ 'ਤੇ ਬੈਠੇ-ਬੈਠੇ ਹੀ ਹੱਥ ਤੇ ਪੈਰਾਂ ਨੂੰ ਸਟਰੈੱਚ ਕਰ ਸਕਦੇ ਹੋ। ਸਟਰੈਚਿੰਗ ਕਰਨ ਨਾਲ ਨਸਾਂ ਖੁੱਲ੍ਹਦੀਆਂ ਹਨ। ਇਸ ਤੋਂ ਇਲਾਵਾ ਹਰ 1 ਘੰਟੇ 'ਚ ਆਪਣੀ ਜਗ੍ਹਾ ਤੋਂ ਉੱਠ ਕੇ ਸਟਰੈਚਿੰਗ ਕਰੋ। ਉਸ ਤੋਂ ਬਾਅਦ ਦੁਬਾਰਾ ਕੰਮ ਸ਼ੁਰੂ ਕਰ ਦਿਓ।

ਘਰ ਦੀ ਸਫਾਈ ਆਪਣੇ ਆਪ ਕਰੋ
ਤੁਸੀਂ ਖੁਦ ਨੂੰ ਐਕਟਿਵ ਤੇ ਫਿੱਟ ਰੱਖਣ ਲਈ ਝਾੜੂ ਲਗਾਉਣਾ, ਵੈਕਿਊਮ ਕਲੀਨਿੰਗ ਵਰਗੇ ਘਰ ਦੇ ਕੰਮ ਕਰ ਸਕਦੇ ਹੋ। ਇਸ ਨਾਲ ਢਿੱਡ ਦੀਆਂ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ। ਅਜਿਹੇ 'ਚ ਤੁਸੀਂ ਫਿੱਟ ਰਹਿਣ ਦੇ ਨਾਲ ਪੈਸਿਆਂ ਦੀ ਬਚਤ ਵੀ ਕਰ ਸਕਦੇ ਹੋ।
ਛੋਟੇ ਬੱਚਿਆਂ ਜਾਂ ਜਾਨਵਰਾਂ ਦੇ ਨਾਲ ਖੇਡੋ
ਘਰ 'ਚ ਛੋਟਾ ਬੱਚਾ ਹੋਣ 'ਤੇ ਤੁਸੀਂ ਕੁਝ ਦੇਰ ਉਸ ਨਾਲ ਖੇਡ ਸਕਦੇ ਹੋ। ਬੱਚੇ ਨੂੰ ਸੰਭਾਲਣ ਨਾਲ ਵੀ ਐਕਟਿਵ ਰਹਿਣ ਤੇ ਅੰਦਰ ਤੋਂ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਘਰ 'ਚ ਪਾਲਤੂ ਜਾਨਵਰ ਰੱਖ ਸਕਦੇ ਹੋ। ਅਜਿਹੇ 'ਚ ਤੁਸੀਂ ਉਸ ਨੂੰ ਵਾਕ 'ਤੇ ਲਿਜਾਣ ਜਾਂ ਘਰ 'ਚ ਹੀ ਕੁਝ ਦੇਰ ਉਨ੍ਹਾਂ ਦੇ ਨਾਲ ਸਮਾਂ ਬਿਤਾ ਕੇ ਐਨਰਜੈਟਿਕ ਮਹਿਸੂਸ ਕਰ ਸਕਦੇ ਹੋ।
Health Tips: ਠੰਡ ’ਚ ਜੋੜਾਂ ਦੇ ਦਰਦ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਜ਼ਰੂਰ ਖਾਣ ‘ਸੁੰਢ ਦੇ ਲੱਡੂ’
NEXT STORY