ਜਲੰਧਰ (ਬਿਊਰੋ) - ਦੁੱਧ ਸਿਹਤ ਦਾ ਪੌਸ਼ਟਿਕ ਆਹਾਰ ਹੈ, ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦੁੱਧ ’ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਸਾਨੂੰ ਦੁੱਧ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਤੰਦਰੁਸਤ ਰਹਿਣ ਲਈ ਬੱਚੇ ਹੋਣ ਚਾਹੇ ਬੁੱਢੇ, ਸਾਰਿਆਂ ਨੂੰ ਰੋਜ਼ਾਨਾ ਦੁੱਧ ਪੀਣਾ ਜ਼ਰੂਰੀ ਹੁੰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਸੇਵਨ ਦੁੱਧ ਨਾਲ ਨਹੀਂ ਕਰਨਾ ਚਾਹੀਦਾ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹੈ ।
ਇਨ੍ਹਾ ਚੀਜ਼ਾਂ ਦਾ ਸੇਵਨ ਕਦੇ ਨਾ ਕਰੋ ਦੁੱਧ ਨਾਲ
ਮਹਾਂ ਦੀ ਦਾਲ
ਜ਼ਿਆਦਾਤਰ ਘਰਾਂ ਵਿੱਚ ਰਾਤ ਨੂੰ ਦਾਲ ਬਣਦੀ ਹੈ ਅਤੇ ਬਹੁਤ ਸਾਰੇ ਲੋਕ ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਦਾ ਸੇਵਨ ਕਰਦੇ ਹਨ। ਮਾਹਾਂ ਦੀ ਦਾਲ ਖਾਣ ਤੋਂ ਬਾਅਦ ਕਦੇ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨੂੰ ਪਚਾਉਣ ਵਿਚ ਕਾਫ਼ੀ ਸਮਾਂ ਲੱਗਦਾ ਹੈ। ਇਸ ਨਾਲ ਢਿੱਡ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਨਮਕੀਨ ਚੀਜ਼ਾਂ
ਕੁਝ ਲੋਕ ਦੁੱਧ ਨਾਲ ਨਮਕੀਨ ਬਿਸਕੁਟ ਅਤੇ ਨਮਕੀਨ ਚੀਜ਼ਾਂ ਖਾਂਦੇ ਹਨ, ਜੋ ਸਿਹਤ ਲਈ ਸਹੀ ਨਹੀਂ। ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਦੁੱਧ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਵਿੱਚ ਘਾਟ ਆ ਜਾਂਦੀ ਹੈ । ਇਸ ਤੋਂ ਇਲਾਵਾ ਦੁੱਧ ਨਾਲ ਨਮਕੀਨ ਚੀਜ਼ਾਂ ਖਾਣ ਨਾਲ ਚਮੜੀ ਦੇ ਰੋਗ ਵੀ ਹੋ ਸਕਦੇ ਹਨ ।
ਪੜ੍ਹੋ ਇਹ ਵੀ ਖ਼ਬਰਾਂ - Health Tips: ‘ਢਿੱਡ ਦਰਦ’ ਹੋਣ ’ਤੇ ਦਵਾਈ ਦੀ ਵਰਤੋਂ ਕਰਨੀ ਹੋ ਸਕਦੀ ਹੈ ‘ਖ਼ਤਰਨਾਕ’, ਅਪਣਾਓ ਇਹ ਘਰੇਲੂ ਨੁਸਖ਼ੇ
ਪਿਆਜ਼
ਦੁੱਧ ਪੀਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਦੇ ਵੀ ਕੱਚੇ ਪਿਆਜ਼ ਦਾ ਸੇਵਨ ਨਾ ਕਰੋ। ਇਸ ਤਰ੍ਹਾਂ ਕਰਨ ਨਾਲ ਚਮੜੀ ਦੀ ਇਨਫੈਕਸ਼ਨ ਹੋ ਸਕਦੀ ਹੈ ਅਤੇ ਦਾਦ, ਖੁਜਲੀ ਜਿਹੀਆਂ ਕਈ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ ।
ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ
ਮਿਰਚ ਮਸਾਲੇ ਵਾਲਾ ਖਾਣਾ
ਜ਼ਿਆਦਾ ਮਿਰਚ ਮਸਾਲੇ ਵਾਲਾ ਖਾਣਾ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ । ਇਸ ਤਰ੍ਹਾਂ ਕਰਨ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਢਿੱਡ ਦੀ ਗੈਸ ਦੀ ਸਮੱਸਿਆ ਹੋ ਸਕਦੀ ਹੈ ।
ਪੜ੍ਹੋ ਇਹ ਵੀ ਖ਼ਬਰਾਂ - Health Tips: 40 ਸਾਲ ਤੋਂ ਬਾਅਦ ‘ਹੱਡੀਆਂ’ ਨੂੰ ਬਣਾਉਣਾ ਚਾਹੁੰਦੇ ਹੋ ‘ਮਜ਼ਬਤ’ ਤਾਂ ਇਨ੍ਹਾਂ ਤਰੀਕਿਆਂ ਦੀ ਜ਼ਰੂਰ ਕਰੋ ਵਰਤੋਂ
ਮੱਛੀ
ਮੱਛੀ ਖਾਣ ਤੋਂ ਬਾਅਦ ਕਦੇ ਵੀ ਦੁੱਧ ਅਤੇ ਦੁੱਧ ਨਾਲ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮੱਛੀ ਦੇ ਨਾਲ ਦੁੱਧ ਦਾ ਸੇਵਨ ਕਰਨ ਨਾਲ ਚਮੜੀ ਅਤੇ ਸਫੇਦ ਦਾਗ ਹੋ ਜਾਂਦੇ ਹਨ ।
ਪੜ੍ਹੋ ਇਹ ਵੀ ਖ਼ਬਰਾਂ - Health Tips: ਸਾਵਧਾਨ! ਤੁਹਾਡੇ ਲਈ ਖ਼ਤਰਨਾਕ ਹੋ ਸਕਦੈ ‘ਫਰਿੱਜ ਦਾ ਠੰਡਾ ਪਾਣੀ’, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਦਹੀਂ ਜਾਂ ਨਿੰਬੂ
ਦੁੱਧ ਪੀਣ ਤੋਂ ਬਾਅਦ ਦਹੀਂ ਨਿੰਬੂ ਜਾਂ ਕਿਸੇ ਖੱਟੀ ਚੀਜ਼ ਦਾ ਸੇਵਨ ਨਾ ਕਰੋ, ਕਿਉਂਕਿ ਇਸ ਨਾਲ ਬਦਹਜ਼ਮੀ ਹੋ ਜਾਂਦੀ ਹੈ। ਢਿੱਡ ਵਿੱਚ ਜਾ ਕੇ ਦੁੱਧ ਫੱਟ ਜਾਂਦਾ ਹੈ ਅਤੇ ਐਸੀਡਿਟੀ , ਉਲਟੀ ਜਿਹੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
ਕੇਲਾ
ਵੈਸੇ ਤਾਂ ਬਹੁਤ ਸਾਰੇ ਲੋਕ ਦੁੱਧ ਵਿਚ ਕੇਲਾ ਮਿਲਾ ਕੇ ਸ਼ੇਕ ਬਣਾ ਕੇ ਪੀਂਦੇ ਹਨ । ਜੇਕਰ ਤੁਹਾਨੂੰ ਕੱਫ/ਰੇਸ਼ੇ ਦੀ ਸਮੱਸਿਆ ਹੈ ਤਾਂ ਕਦੇ ਵੀ ਦੁੱਧ ਨਾਲ ਕੇਲੇ ਦਾ ਸੇਵਨ ਨਾ ਕਰੋ ।
ਗਰਭਵਤੀ ਔਰਤਾਂ ਲਈ ਲਾਹੇਵੰਦ ਹੈ ਨਾਰੀਅਲ ਪਾਣੀ, ਖੁਰਾਕ ’ਚ ਜ਼ਰੂਰ ਕਰੋ ਸ਼ਾਮਲ
NEXT STORY