ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਸਮੇਂ ਦੇ ਨਾਲ-ਨਾਲ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ’ਚ ਲਗਾਤਾਰ ਬਦਲੀ ਆ ਰਿਹਾ ਹੈ। ਜੀਵਨ ਸ਼ੈਲੀ ਅਤੇ ਕੰਮਾਂ ’ਚ ਵਿਅਸਥ ਹੋਣ ਕਾਰਨ ਲੋਕ ਆਪਣੇ ਖਾਣੇ ’ਤੇ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਹਾਲਾਤ ਅਜਿਹੇ ਬਣ ਗਏ ਕਿ ਲੋਕ ਇਕ ਵਾਰ ਬਣਾਇਆ ਹੋਇਆ ਭੋਜਨ ਦੋ-ਤਿੰਨ ਦਿਨਾਂ ਤੱਕ ਗਰਮ ਕਰਕੇ ਖਾਂਦੇ ਰਹਿੰਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਫਰਿੱਜ ‘ਚ ਰੱਖਿਆ ਭੋਜਨ ਕਦੇ ਵੀ ਖ਼ਰਾਬ ਨਹੀਂ ਹੁੰਦਾ। ਦੱਸ ਦੇਈਏ ਕਿ ਫਰਿੱਜ ’ਚ ਰੱਖਿਆ ਭੋਜਨ ਖ਼ਰਾਬ ਨਹੀਂ ਹੁੰਦਾ ਪਰ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਜ਼ਰੂਰ ਪਹੁੰਚਾ ਸਕਦਾ ਹੈ। ਇਸ ਲਈ ਬੇਹਾ ਭੋਜਨ ਨਹੀਂ ਖਾਣਾ ਚਾਹੀਦਾ। ਸਬਜ਼ੀਆਂ ਤੋਂ ਇਲਾਵਾ ਕਈ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ, ਜਿਵੇਂ ਕਿ....
ਮਸ਼ਰੂਮ
ਮਸ਼ਰੂਮ ਨੂੰ ਦੁਬਾਰਾ ਗਰਮ ਕਰਨ ’ਤੇ ਇਸ ’ਚ ਮੌਜ਼ੂਦ ਪ੍ਰੋਟੀਨ ਦਾ ਕੰਪੋਜਿਸ਼ਨ ਬਦਲ ਜਾਂਦਾ ਹੈ। ਇਸ ਨਾਲ ਇਨਡ੍ਰਾਈਜੇਸ਼ਨ ਹੁੰਦਾ ਹੈ ਅਤੇ ਦਿਲ ਦੀ ਬੀਮਾਰੀ ਵੱਧਣ ਦਾ ਡਰ ਰਹਿੰਦਾ ਹੈ।

ਆਲੂ
ਆਲੂ ਭਾਵੇਂ ਸਬਜ਼ੀ ‘ਚ ਹੈ ਜਾਂ ਕਿਸੇ ਹੋਰ ਰੂਪ ਵਿਚ, ਨਾ ਤਾਂ ਬੇਹਾ ਖਾਣਾ ਚਾਹੀਦਾ ਹੈ ਤੇ ਨਾ ਇਸ ਨੂੰ ਦੁਬਾਰਾ ਗਰਮ ਕੀਤਾ ਜਾਣਾ ਚਾਹੀਦਾ ਹੈ। ਆਲੂ ਨੂੰ ਬੇਹਾ ਜਾਂ ਦੁਬਾਰਾ ਗਰਮ ਕਰਕੇ ਖਾਣ ਨਾਲ ਇਸ ਵਿਚਲੇ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ ਤੇ ਇਹ ਤੁਹਾਡੇ ਪਾਚਨ ਪ੍ਰਣਾਲੀ ਨੂੰ ਵੀ ਪ੍ਰਭਾਵਤ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅੰਡਾ
ਅੰਡੇ ਨੂੰ ਮੁੜ ਗਰਮ ਕਰਕੇ ਜਾਂ ਬੇਹਾ ਨਹੀਂ ਖਾਣਾ ਚਾਹੀਦਾ। ਅੰਡਿਆਂ ‘ਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ, ਜੋ ਮੁੜ ਗਰਮ ਕਰਨ ਉਤੇ ਜ਼ਹਿਰੀਲੇ ਹੋ ਜਾਂਦੇ ਹਨ। ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ -ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਚਕੁੰਦਰ
ਚੁਕੰਦਰ ਨੂੰ ਵੀ ਬੇਹਾ ਨਹੀਂ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਚਕੁੰਦਰ ‘ਚ ਮੌਜੂਦ ਨਾਈਟ੍ਰੇਟ ਨੂੰ ਖ਼ਤਮ ਹੋ ਜਾਂਦੇ ਹਨ। ਜੇ ਚੁਕੰਦਰ ਨੂੰ ਕਾਫ਼ੀ ਦੇਰ ਪਹਿਲਾਂ ਬਣਾਈ ਹੈ, ਤਾਂ ਇਸ ਨੂੰ ਗਰਮ ਨਾ ਕਰੋ।

ਚਿਕਨ
ਚਿਕਨ ਨੂੰ ਵੀ ਦੁਬਾਰਾ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਹੈ, ਕਿਉਂਕਿ ਇਸ ਵਿਚਲੇ ਪ੍ਰੋਟੀਨ ਕੰਪੋਜੀਸ਼ਨ ‘ਚ ਤਬਦੀਲ ਹੋ ਜਾਂਦੇ ਹਨ। ਇਸ ਕਰਕੇ ਤੁਹਾਨੂੰ ਪਾਚਣ ਸਬੰਧੀ ਮੁਸ਼ਕਲ ਹੋ ਸਕਦੀ ਹੈ।
Beauty Tips: ‘ਵੈਕਸਿੰਗ’ ਕਰਦੇ ਸਮੇਂ ਨਹੀਂ ਹੋਵੇਗਾ ਕਦੇ ਵੀ ਦਰਦ, ਕਰੋ ਇਨ੍ਹਾਂ ਤਰੀਕਿਆਂ ਦੀ ਵਰਤੋਂ
ਪਾਲਕ
ਪਾਲਕ ਨੂੰ ਵੀ ਮੁੜ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਹੈ। ਪਾਲਕ ਮੁੜ ਤੋਂ ਗਰਮ ਕਰਨ ਨਾਲ ਇਸ ਵਿਚਲੇ ਮੌਜੂਦ ਨਾਇਟ੍ਰੇਟ ਅਜਿਹੇ ਤੱਤ ‘ਚ ਬਦਲ ਜਾਂਦੇ ਹਨ, ਜਿਨ੍ਹਾਂ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਖਾਣੇ ਨੂੰ ਮੁੜ ਗਰਮ ਕਰਨ ਨਾਲ ਹੋ ਸਕਦੈ ਕੈਂਸਰ
ਸਪੈਸ਼ਲਿਸਟ ਦੇ ਅਨੁਸਾਰ ਸਾਨੂੰ ਉਨ੍ਹਾਂ ਹੀ ਭੋਜਨ ਬਣਾਉਣਾ ਚਾਹੀਦਾ ਹੈ, ਜਿਨ੍ਹਾਂ ਚਾਹੀਦਾ ਹੈ। ਵਾਰ-ਵਾਰ ਖਾਣਾ ਗਰਮ ਕਰਨ ਕੈਂਸਰ ਵਰਗੀ ਬੀਮਾਰੀ ਵੀ ਹੋ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਬੀਮਾਰੀਆਂ ਤੋਂ ਬਚਣਾ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪੈ ਸਕਦੈ ਪਛਤਾਉਣਾ

ਸਾਵਧਾਨ! ਜੇਕਰ ਤੁਸੀਂ ਵੀ ਚਾਹ ਤੋਂ ਤੁਰੰਤ ਬਾਅਦ ਪੀਂਦੇ ਹੋ ਪਾਣੀ ਤਾਂ ਹੋ ਸਕਦੀਆਂ ਨੇ ਇਹ ਸਮੱਸਿਆਵਾਂ
NEXT STORY