ਨਵੀਂ ਦਿੱਲੀ: ਚਾਹ ਦਾ ਇਕ ਕੱਪ ਦਿਲ ਨੂੰ ਤਸੱਲੀ ਦੇਣ ਦੇ ਨਾਲ ਸਿਹਤ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ। ਦਰਅਸਲ ਚਾਹ ਪੀਣ ਤੋਂ ਬਾਅਦ ਕੁਝ ਲੋਕਾਂ ਨੂੰ ਪਿਆਸ ਲੱਗਦੀ ਹੈ ਅਤੇ ਉਹ ਤੁਰੰਤ ਜਾਂ 10 ਮਿੰਟ ਬਾਅਦ ਹੀ ਪਾਣੀ ਪੀ ਲੈਂਦੇ ਹਨ। ਗਰਮ ਚਾਹ ਅਤੇ ਠੰਡੇ ਪਾਣੀ ਦਾ ਕੋਂਬੀਨੇਸ਼ਨ ਨਾ ਸਿਰਫ਼ ਦੰਦਾਂ ਸਗੋਂ ਢਿੱਡ ਲਈ ਵੀ ਹਾਨੀਕਾਰਕ ਸਾਬਤ ਹੋ ਸਕਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਗਰਮ ਚਾਹ ਤੋਂ ਬਾਅਦ ਠੰਡਾ ਪਾਣੀ ਪੀਣਾ ਤੁਹਾਡੇ ਲਈ ਕਿੰਨਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਕਿਉਂ ਲੱਗਦੀ ਹੈ ਚਾਹ ਪੀਣ ਤੋਂ ਬਾਅਦ ਪਿਆਸ?
ਮਾਹਿਰਾਂ ਦੀ ਮੰਨੀਏ ਤਾਂ ਇਕ ਕੱਪ ਚਾਹ ’ਚ ਕਰੀਬ 50 ਮਿਲੀਗ੍ਰਾਮ ਕੈਫੀਨ ਹੁੰਦੀ ਹੈ ਜੋ ਡਾਈਯੂਰੇਟਿਕ ਦਾ ਕੰਮ ਕਰਦਾ ਹੈ। ਇਸ ਨਾਲ ਪਿਸ਼ਾਬ ਜਲਦੀ ਆਉਂਦਾ ਹੈ ਅਤੇ ਪਿਆਸ ਵੀ ਲੱਗਦੀ ਹੈ। ਉੱਧਰ ਜ਼ਿਆਦਾ ਡਾਈਯੂਰੇਸਿਸ ਦੇ ਕਾਰਨ ਕਈ ਵਾਰ ਸਰੀਰ ’ਚ ਪਾਣੀ ਦੀ ਘਾਟ ਹੋ ਜਾਂਦੀ ਹੈ ਜੋ ਕਿ ਸਿਹਤ ਦੇ ਲਿਹਾਜ਼ ਨਾਲ ਸਹੀ ਨਹੀਂ ਹੈ।
ਚਾਹ ਤੋਂ ਕਿੰਨੀ ਦੇਰ ਬਾਅਦ ਪੀਣਾ ਚਾਹੀਦਾ ਪਾਣੀ?
ਚਾਹ ਜਾਂ ਕਿਸੇ ਵੀ ਗਰਮ ਪੀਣ ਵਾਲੇ ਪਦਾਰਥ ਦੇ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਲੰਬੇ ਸਮੇਂ ’ਚ ਇਸ ਆਦਤ ਨਾਲ ਨੁਕਸਾਨ ਹੋ ਸਕਦਾ ਹੈ। ਆਮ ਤੌਰ ’ਤੇ ਗਰਮ ਪੀਣ ਵਾਲੇ ਪਦਾਰਥ ਦੇ ਘੱਟ ਤੋਂ ਘੱਟ 15-20 ਮਿੰਟ ਬਾਅਦ ਹੀ ਪਾਣੀ ਪੀਣਾ ਚਾਹੀਦਾ। ਨਾਲ ਹੀ ਦਿਨ ਭਰ ’ਚ 2-3 ਕੱਪ ਤੋਂ ਜ਼ਿਆਦਾ ਚਾਹ ਨਾ ਪੀਓ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਚਾਹ ਪੀਣ ਤੋਂ ਬਾਅਦ ਪਾਣੀ ਪੀਣ ਨਾਲ ਹੋ ਸਕਦੇ ਹਨ ਇਹ ਨੁਕਸਾਨ
ਦੰਦਾਂ ਦੀ ਪ੍ਰੇਸ਼ਾਨੀ
ਗਰਮ ਚਾਹ ਅਤੇ ਤਾਜ਼ਾ ਜਾਂ ਠੰਡਾ ਪਾਣੀ ਪੀਣ ਨਾਲ ਦੰਦਾਂ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਦਰਅਸਲ ਅਜਿਹਾ ਕਰਨ ਨਾਲ ਮੂੰਹ ਦੇ ਤਾਪਮਾਨ ’ਚ ਅਚਾਨਕ ਬਦਲਾਅ ਆ ਜਾਂਦਾ ਹੈ ਅਤੇ ਦੰਦਾਂ ਦੀਆਂ ਨਾੜੀਆਂ ਅਤੇ ਉੱਪਰੀ ਪਰਤ ਇਨੈਮਿਲ ’ਤੇ ਅਸਰ ਪੈਂਦਾ ਹੈ। ਇਸ ਨਾਲ ਦੰਦਾਂ ’ਚ ਸੈਂਸੀਟੀਵਿਟੀ ਵਧ ਜਾਂਦੀ ਹੈ, ਜਿਸ ਨਾਲ ਠੰਡਾ-ਗਰਮ ਲੱਗਣ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ।
ਢਿੱਡ ’ਚ ਅਲਸਰ
ਅਜਿਹਾ ਕਰਨ ਨਾਲ ਢਿੱਡ ’ਚ ਅਲਸਰ ਅਤੇ ਪਾਣੀ ਭਰ ਜਾਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਇਸ ਦੇ ਨਾਲ ਹੀ ਢਿੱਡ ’ਚ ਦਰਦ, ਕਬਜ਼ ਅਤੇ ਢਿੱਡ ਨਾਲ ਸਬੰਧੀ ਹੋਰ ਸ਼ਿਕਾਇਤਾਂ ਹੋ ਸਕਦੀਆਂ ਹਨ।
ਨੱਕ ’ਚੋਂ ਖ਼ੂਨ ਆਉਣਾ
ਚਾਹ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਨੱਕ ’ਚੋਂ ਖ਼ੂਨ ਆ ਸਕਦਾ ਹੈ। ਇਸ ਕਾਰਨ ਤੁਹਾਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਰਦੀ-ਖਾਂਸੀ
ਗਰਮ ਠੰਡੇ ਦਾ ਕੋਂਬੀਨੇਸ਼ਨ ਤੁਹਾਡੇ ਲਈ ਸਰਦੀ-ਖਾਂਸੀ, ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਵੀ ਖੜ੍ਹੀਆਂ ਕਰ ਸਕਦਾ ਹੈ। ਉੱਧਰ ਇਕ ਹੀ ਸਮੇਂ ’ਚ ਗਰਮ-ਠੰਡਾ ਲੈਣ ਨਾਲ ਗਲਾ ਵੀ ਬੈਠ ਸਕਦਾ ਹੈ।
ਹਾਰਟ ਫੇਲ
ਖੋਜ ਮੁਤਾਬਕ ਗਰਮ ਚਾਹ ਤੋਂ ਬਾਅਦ ਨਾਰਮਲ, ਠੰਡਾ ਜਾਂ ਫਰਿਜ਼ ਵਾਲਾ ਪਾਣੀ ਪੀਣ ਨਾਲ ਹਾਰਟ ਫੇਲ ਦਾ ਖ਼ਤਰਾ ਵੀ ਰਹਿੰਦਾ ਹੈ। ਇਸ ਤੋਂ ਇਲਾਵਾ ਕਦੇ ਵੀ ਤੇਜ਼ ਧੁੱਪ ਤੋਂ ਬਾਅਦ ਏ.ਸੀ. ’ਚ ਵੀ ਨਹੀਂ ਜਾਣਾ ਚਾਹੀਦਾ। ਇਸ ਨਾਲ ਵੀ ਹਾਰਟ ਫੇਲ ਦਾ ਖ਼ਤਰਾ ਰਹਿੰਦਾ ਹੈ।
ਚਾਹ ਪੀਣ ਤੋਂ ਪਹਿਲੇ ਪੀਓ ਪਾਣੀ
ਬਿਹਤਰ ਹੋਵੇਗਾ ਕਿ ਤੁਸੀਂ ਚਾਹ ਪੀਣ ਤੋਂ 30 ਜਾਂ 15 ਮਿੰਟ ਪਹਿਲੇ ਪਾਣੀ ਪੀ ਲਓ। ਦਰਅਸਲ ਜਦੋਂ ਤੁਸੀਂ ਚਾਹ-ਕੌਫੀ ਤੋਂ ਪਹਿਲਾਂ 1 ਗਿਲਾਸ ਪਾਣੀ ਪੀਂਦੇ ਹੋ ਤਾਂ ਸਰੀਰ ’ਚ ਐਸਿਡ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਢਿੱਡ ’ਚ ਗੈਸ, ਕੈਂਸਰ, ਅਲਸਰ ਹੋਣ ਦਾ ਡਰ ਨਹੀਂ ਰਹਿੰਦਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਹਾਰਟ ਅਟੈਕ ਤੇ ਸ਼ੂਗਰ ਦੇ ਰੋਗਾਂ ਤੋਂ ਨਿਜ਼ਾਤ ਪਾਉਣ ਲਈ ਖਾਓ ‘ਹਰੇ ਅੰਗੂਰ’, ਇਹ ਬੀਮਾਰੀਆਂ ਵੀ ਹੋਣਗੀਆਂ ਠੀਕ
NEXT STORY