ਜਲੰਧਰ (ਬਿਊਰੋ) - ਗਲੇ ਦਾ ਕੈਂਸਰ ਸਾਡੇ ਸਰੀਰ ਦੇ ਨਾਲ-ਨਾਲ ਸਰੀਰ ਦੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ। ਜਿਨ੍ਹਾਂ ਵਿਚੋਂ ਇਕ ਹੈ, ਕੰਨ। ਜੇਕਰ ਤੁਹਾਡਾ ਕੰਨ ਕਈ ਦਿਨਾਂ ਤੋਂ ਲਗਾਤਾਰ ਦਰਦ ਹੋ ਰਿਹਾ ਹੈ, ਤਾਂ ਤੁਰੰਤ ਡਾਕਟਰ ਨੂੰ ਜ਼ਰੂਰ ਦਿਖਾਓ। ਇਹ ਗਲੇ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ। ਜੇਕਰ ਤੁਸੀਂ ਕੁਝ ਵੀ ਖਾਂਦੇ ਹੋ ਅਤੇ ਖਾਂਦੇ ਸਮੇਂ ਕੰਨ ਵਿੱਚ ਤੇਜ਼ ਦਰਦ ਹੁੰਦਾ ਹੈ ਤਾਂ ਇਹ ਗਲੇ ਵਿੱਚ ਟਿਊਮਰ ਜਾਂ ਫਿਰ ਕੈਂਸਰ ਦਾ ਲੱਛਣ ਹੈ, ਜਿਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਸਮੱਸਿਆ ਉਸ ਸਮੇਂ ਜ਼ਿਆਦਾ ਗੰਭੀਰ ਹੁੰਦੀ ਹੈ, ਜਦੋਂ ਕੁਝ ਖਾਂਦੇ ਸਮੇਂ ਪ੍ਰੇਸ਼ਾਨੀ ਹੋਵੇ ਅਤੇ ਗਲੇ ਵਿੱਚ ਗੰਢ ਮਹਿਸੂਸ ਹੋਣ ਲੱਗੇ। ਇਸ ਤੋਂ ਇਲਾਵਾ ਗਲੇ ਦਾ ਕੈਂਸਰ ਮੂੰਹ, ਜੀਭ, ਗਰਦਨ, ਚਮੜੀ ’ਤੇ ਵੀ ਅਸਰ ਪਾਉਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਗਲੇ ਦੇ ਕੈਂਸਰ ਦੇ ਮੁੱਖ ਲੱਛਣਾਂ ਅਤੇ ਅੰਗਾਂ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਣੂ ਕਰਾਂਗੇ...
ਗਲੇ ਵਿੱਚ ਕੈਂਸਰ ਹੋਣ ਦਾ ਮੁੱਖ ਕਾਰਨ
ਗਲੇ ਵਿੱਚ ਕੈਂਸਰ ਹੋਣ ਦਾ ਮੁੱਖ ਕਾਰਨ ਐਲਕੋਹਲ ਅਤੇ ਤੰਬਾਕੂ ਬਣਦਾ ਹੈ। ਇਸ ਤੋਂ ਇਲਾਵਾ ਪ੍ਰਦੂਸ਼ਿਤ ਹਵਾ ਅਤੇ ਗਲਤ ਖਾਣ-ਪੀਣ ਦੇ ਕਾਰਨ ਗਲੇ ਵਿੱਚ ਕੈਂਸਰ ਦੀ ਸਮੱਸਿਆ ਹੋ ਸਕਦੀ ਹੈ ।
ਗਲੇ ਵਿਚ ਕੈਂਸਰ ਹੋਣ ’ਤੇ ਕੰਨ ਵਿੱਚ ਦਰਦ ਕਿਉਂ ਹੁੰਦਾ ਹੈ
ਜੇਕਰ ਤੁਹਾਡੇ ਕੰਨ ਵਿੱਚ ਦਰਦ ਲਗਾਤਾਰ ਦੋ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੱਕ ਰਹਿੰਦਾ ਹੈ, ਤਾਂ ਡਾਕਟਰ ਨੂੰ ਜ਼ਰੂਰ ਦਿਖਾਓ। ਕੰਨ ਦੀਆਂ ਨਸਾਂ ਗਲ ਨਾਲ ਜੁੜੀਆਂ ਹੁੰਦੀਆਂ ਹਨ। ਇਸ ਲਈ ਕਈ ਵਾਰ ਗਲੇ ਦੇ ਦਰਦ ਨੂੰ ਕੰਨ ਦਾ ਦਰਦ ਸਮਝ ਲਿਆ ਜਾਂਦਾ ਹੈ। ਗਲੀ ਵਿੱਚ ਮੌਜੂਦ ਕੈਂਸਰ ਟਾਨਸਿਲ ਜਾ ਫਿਰ ਜੀਭ ਦੇ ਪਿੱਛੇ ਹੋ ਸਕਦਾ ਹੈ। ਗਲੇ ਵਿੱਚ ਕੈਂਸਰ ਹੋਣ ’ਤੇ ਕੰਨ ਵਿੱਚ ਘੰਟੀ ਦੀ ਆਵਾਜ਼ ਸੁਣਾਈ ਦੇ ਸਕਦੀ ਹੈ ਅਤੇ ਲਗਾਤਾਰ ਦਰਦ ਰਹਿੰਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਬੁਖ਼ਾਰ ਤੋਂ ਬਾਅਦ ਥਕਾਵਟ ਤੇ ਸਰੀਰ ਦਰਦ ਹੋਣ ’ਤੇ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਮਿਲੇਗੀ ਰਾਹਤ
ਇਨ੍ਹਾਂ ਅੰਗਾਂ ’ਤੇ ਪੈਦਾ ਹੈ ਪ੍ਰਭਾਵ
ਕੰਨ
ਜੇਕਰ ਤੁਹਾਨੂੰ ਸੁਣਨ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ ਜਾਂ ਲਗਾਤਾਰ ਕੰਨਾਂ ਵਿੱਚ ਦਰਦ ਰਹਿੰਦਾ ਹੈ, ਤਾਂ ਤੁਸੀਂ ਡਾਕਟਰ ਕੋਲ ਜ਼ਰੂਰ ਜਾਓ। ਇਹ ਗਲੇ ਵਿੱਚ ਕੈਂਸਰ ਦਾ ਮੁੱਖ ਲੱਛਣ ਹੋ ਸਕਦਾ ਹੈ।
ਗਰਦਨ
ਗਲੇ ਵਿੱਚ ਕੈਂਸਰ ਹੋਣ ’ਤੇ ਗਰਦਨ ਵਿੱਚ ਗੰਢ ਮਹਿਸੂਸ ਹੋ ਸਕਦੀ ਹੈ। ਇਹ ਵੀ ਗਲੇ ਵਿੱਚ ਕੈਂਸਰ ਹੋਣ ਦਾ ਮੁੱਖ ਲੱਛਣ ਹੁੰਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਅੱਧੇ ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਕੌਫੀ’ ਸਣੇ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ
ਆਵਾਜ਼ ਵਿੱਚ ਬਦਲਾਅ
ਗਲੇ ਵਿੱਚ ਕੈਂਸਰ ਹੋਣ ’ਤੇ ਆਵਾਜ਼ ਵਿੱਚ ਬਦਲਾਅ ਮਹਿਸੂਸ ਹੋਣ ਲੱਗਦਾ ਹੈ। ਇਸ ਨਾਲ ਸਾਡੀ ਆਵਾਜ਼ ਬਦਲ ਜਾਂਦੀ ਹੈ ।
ਮੂੰਹ ਵਿੱਚ ਸੋਜ
ਗਲੇ ਵਿੱਚ ਕੈਂਸਰ ਹੋਣ ’ਤੇ ਮੂੰਹ ਅਤੇ ਜੀਭ ਵਿੱਚ ਸੋਜ ਹੋ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਖਾਣ ‘ਚਾਕਲੇਟ’, ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਰਾਹਤ
ਗਲੇ ਦੀ ਸਮੱਸਿਆ
ਗਲੀ ਵਿੱਚ ਕੈਂਸਰ ਹੋਣ ਤੇ ਗਲ ਦਰਦ ਹੋਣ ਲੱਗਦਾ ਹੈ ਅਤੇ ਕੁਝ ਵੀ ਖਾਂਦੇ ਸਮੇਂ ਗਲੇ ਵਿੱਚ ਤੇਜ਼ ਦਰਦ ਮਹਿਸੂਸ ਹੁੰਦਾ ਹੈ ।
ਚਮੜੀ ਵਿੱਚ ਬਦਲਾਅ
ਗਲੀ ਵਿੱਚ ਕੈਂਸਰ ਦੀ ਸਮੱਸਿਆ ਹੋਣ ’ਤੇ ਬਹੁਤ ਸਾਰੇ ਲੋਕਾਂ ਦੇ ਚਿਹਰੇ ਦੇ ਆਸਪਾਸ ਚਮੜੀ ਦਾ ਰੰਗ ਬਦਲ ਜਾਂਦਾ ਹੈ। ਇਹ ਲੱਛਣ ਬਹੁਤ ਘੱਟ ਲੋਕਾਂ ਵਿੱਚ ਦੇਖਣ ਨੂੰ ਮਿਲਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਪੂਰੀ ਨੀਂਦ ਨਾ ਲੈਣ ਸਣੇ ਇਨ੍ਹਾਂ ਕਾਰਨਾਂ ਕਰਕੇ ਹੁੰਦੈ ਮਾਸਪੇਸ਼ੀਆਂ ’ਚ ‘ਦਰਦ’, ਕਦੇ ਨਾ ਕਰੋ ਨਜ਼ਰਅੰਦਾਜ਼
Health Tips: ਬੁਖ਼ਾਰ ਤੋਂ ਬਾਅਦ ਥਕਾਵਟ ਤੇ ਸਰੀਰ ਦਰਦ ਹੋਣ ’ਤੇ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਮਿਲੇਗੀ ਰਾਹਤ
NEXT STORY