ਨਵੀਂ ਦਿੱਲੀ— ਚੰਗੀ ਸਿਹਤ ਲਈ ਸਰੀਰ ਦਾ ਅੰਦਰੂਨੀ ਰੂਪ ਤੋਂ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਹਾਈ ਬਲੱਡ ਪ੍ਰੈਸ਼ਰ, ਡਾਇਬਿਟੀਜ਼, ਦਿਲ ਕਿਡਨੀ ਆਦਿ ਨਾਲ ਜੁੜੇ ਰੋਗ ਵਿਅਕਤੀ ਨੂੰ ਕਮਜ਼ੋਰ ਬਣਾ ਦਿੰਦੇ ਹਨ। ਇਨ੍ਹਾਂ 'ਚੋਂ ਇਕ ਹੈ ਕੋਲੈਸਟਰੋਲ, ਜੋ ਖੂਨ 'ਚ ਮੌਜੂਦ ਵਸਾਯੁਕਤ ਪਦਾਰਥ ਹੈ। ਇਨ੍ਹਾਂ ਪਦਾਰਥਾਂ ਦਾ ਕੰਮ ਕੋਸ਼ੀਕਾਵਾਂ ਦਾ ਨਿਰਮਾਣ ਕਰਨਾ, ਉਨ੍ਹਾਂ ਦੀ ਮੁਰੰਮਤ ਅਤੇ ਸੂਰਜ ਤੋਂ ਵਿਟਾਮਿਨ ਡੀ ਲੈਣਾ ਹੈ। ਕੋਲੈਸਟਰੋਲ ਦੋ ਤਰ੍ਹਾਂ ਦੇ ਹੁੰਦੇ ਹਨ ਇਕ ਚੰਗਾ ਅਤੇ ਦੂਜਾ ਮਾੜਾ। ਜਦੋਂ ਸਰੀਰ 'ਚ ਕੋਲੈਸਟਰੋਲ ਦਾ ਲੈਵਲ ਜ਼ਿਆਦਾ ਹੋ ਜਾਂਦਾ ਹੈ ਤਾਂ ਇਹ ਸਰੀਰ ਲਈ ਹਾਨੀਕਾਰਕ ਹੁੰਦਾ ਹੈ। ਇਸ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਖੂਨ ਦਾ ਗਾੜਾ ਹੋਣਾ, ਦਿਲ ਨਾਲ ਜੁੜੀਆਂ ਬੀਮਾਰੀਆਂ ਆਦਿ ਵੀ ਕੋਲੈਸਟਰੋਲ ਵਧਣ ਨਾਲ ਹੁੰਦੀਆਂ ਹਨ। ਦਵਾਈਆਂ ਦੇ ਇਲਾਵਾ ਕੁਝ ਘਰੇਲੂ ਤਰੀਕੇ ਅਪਣਾਉਣ ਨਾਲ ਵੀ ਇਸ ਨੂੰ ਕੰਟਰੋਲ 'ਚ ਕੀਤਾ ਜਾ ਸਕਦਾ ਹੈ।
1. ਧਨੀਆ
ਧਨੀਆ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਧਨੀਆ ਦੇ ਬੀਜ ਟੋਟਲ ਕੋਲੈਸਟਰੋਲ ਅਤੇ ਟ੍ਰਾਇਗਿਲਸਰਾਈਡਸ ਦੇ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਜਿਸ ਨਾਲ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ। ਰਾਤ ਨੂੰ 1 ਛੋਟਾ ਚੱਮਚ ਧਨੀਏ ਦੇ ਬੀਜ ਨੂੰ 1 ਗਲਾਸ ਪਾਣੀ 'ਚ ਭਿਓਂ ਦਿਓ। ਇਸ ਦੀ ਦਿਨ 'ਚ 2 ਵਾਰ ਵਰਤੋਂ ਕਰੋ।

2. ਪਿਆਜ਼
ਪਿਆਜ਼ ਦੀ ਵਰਤੋਂ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ। ਗਰਮੀ ਦੇ ਮੌਸਮ 'ਚ ਸਲਾਦ 'ਚ ਕੱਚਾ ਪਿਆਜ਼ ਖਾਣ ਨਾਲ ਲੂ ਤੋਂ ਬਚਾਅ ਰਹਿੰਦਾ ਹੈ। ਇਹ ਸਰੀਰ 'ਚ ਚੰਗੇ ਕੋਲੈਸਟਰੋਲ ਨੂੰ ਵੀ ਵਧਾਉਂਦਾ ਹੈ।ਇਸ ਲਈ 1 ਚੱਮਚ ਪਿਆਜ਼ ਦੇ ਰਸ ਅਤੇ ਇਕ ਚੱਮਚ ਸ਼ਹਿਦ ਨੂੰ ਮਿਲਾ ਲਓ ਇਸ ਦੀ ਰੋਜ਼ ਇਕ ਵਾਰ ਵਰਤੋਂ ਕਰੋ।

3. ਆਂਵਲਾ
ਆਂਵਲਾ ਬਹੁਤ ਹੀ ਗੁਣਕਾਰੀ ਫਲ ਹੈ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਹਰ ਰੋਜ਼ ਇਕ ਛੋਟਾ ਚੱਮਚ ਆਂਵਲੇ ਦੇ ਪਾਊਡਰ ਨੂੰ 1 ਗਲਾਸ ਕੋਸੇ ਪਾਣੀ 'ਚ ਮਿਲਾ ਕੇ ਸਵੇਰੇ ਖਾਲੀ ਪੇਟ ਪੀਓ। ਤੁਸੀਂ ਆਂਵਲੇ ਦੇ ਜੂਸ ਦੀ ਵਰਤੋਂ ਵੀ ਕਰ ਸਕਦੇ ਹੋ।

ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਅਸਰਦਾਰ ਘਰੇਲੂ ਨੁਸਖੇ
NEXT STORY