ਹੈਲਥ ਡੈਸਕ : ਸਰਦੀਆਂ ਆ ਗਈਆਂ ਹਨ ਅਤੇ ਬਹੁਤ ਸਾਰੇ ਰਾਜਾਂ ਵਿਚ ਠੰਡ ਪੈ ਰਹੀ ਹੈ, ਇਸ ਲਈ ਸਰਦੀਆਂ ਦੇ ਮੌਸਮ ਵਿਚ ਬੀਮਾਰ ਹੋਣਾ ਲਾਜ਼ਮੀ ਹੈ। ਖਾਸ ਤੌਰ 'ਤੇ ਜਿਹੜੇ ਬੱਚੇ ਸਕੂਲ ਜਾਂਦੇ ਹਨ ਅਤੇ ਬਾਹਰ ਠੰਡ 'ਚ ਖੇਡਦੇ ਹਨ, ਉਨ੍ਹਾਂ ਦੇ ਬੀਮਾਰ ਹੋਣ ਦਾ ਸਭ ਤੋਂ ਵੱਧ ਖਤਰਾ ਹੈ।
ਅਜਿਹੇ 'ਚ ਜੇਕਰ ਤੁਸੀਂ ਸਰਦੀਆਂ 'ਚ ਆਪਣੇ ਬੱਚਿਆਂ ਦੀ ਇਮਿਊਨਿਟੀ ਨੂੰ ਵਧਾਉਣਾ ਚਾਹੁੰਦੇ ਹੋ ਅਤੇ ਉਨ੍ਹਾਂ ਨੂੰ ਵਾਰ-ਵਾਰ ਬੀਮਾਰ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਚਾਰ ਹੈਲਦੀ, ਸਵਾਦਿਸ਼ਟ, ਪੋਸ਼ਣ ਅਤੇ ਪ੍ਰੋਟੀਨ ਨਾਲ ਭਰਪੂਰ ਟਿਫਿਨ ਦੇ ਬਾਰੇ 'ਚ ਦੱਸ ਰਹੇ ਹਾਂ ਆਪਣੇ ਬੱਚਿਆਂ ਨੂੰ ਹਰ ਰੋਜ਼ ਦੇ ਸਕਦੇ ਹੋ ਅਤੇ ਸਰਦੀਆਂ ਦੇ ਮੌਸਮ ਵਿਚ ਉਨ੍ਹਾਂ ਦੀ ਪ੍ਰਤੀਰੋਧੀ ਸ਼ਕਤੀ ਨੂੰ ਮਜ਼ਬੂਤ ਕਰ ਸਕਦੇ ਹੋ।
ਵੈਜੀ ਉਤਪਮ
ਸੂਜੀ ਨੂੰ 15-20 ਮਿੰਟਾਂ ਲਈ ਦਹੀਂ ਵਿਚ ਭਿਓਂ ਕੇ ਇਸ ਵਿਚ ਗਾਜਰ, ਪਨੀਰ, ਪਿਆਜ਼ ਅਤੇ ਸ਼ਿਮਲਾ ਮਿਰਚ ਵਰਗੀਆਂ ਸਬਜ਼ੀਆਂ ਪਾ ਕੇ ਉਤਪਮ ਬਣਾਓ। ਇਸ ਨੂੰ ਦੇਸੀ ਘਿਓ ਜਾਂ ਜੈਤੂਨ ਦੇ ਤੇਲ ਨਾਲ ਪਕਾਓ, ਇਸ ਵਿਚ ਕਾਰਬੋਹਾਈਡ੍ਰੇਟਸ, ਫਾਈਬਰ, ਪ੍ਰੋਟੀਨ, ਵਿਟਾਮਿਨ ਏ, ਬੀ1, ਬੀ2, ਬੀ3, ਬੀ6, ਬੀ9, ਬੀ12 ਅਤੇ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਸਰਦੀਆਂ ’ਚ ‘ਗੁੜ ਦੀ ਚਾਹ’ ਪੀਣ ਨਾਲ ਹੁੰਦੈ ਨੇ ਕਈ ਫ਼ਾਇਦੇ
ਗਾਜਰ ਚੌਲ
ਜੇਕਰ ਤੁਹਾਡੇ ਬੱਚੇ ਚੌਲ ਖਾਣਾ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਉਹੀ ਬੋਰਿੰਗ ਦਾਲ ਚੌਲ ਦੇਣ ਦੀ ਬਜਾਏ, ਇਸ ਵਾਰ ਉਨ੍ਹਾਂ ਲਈ ਗਾਜਰ ਚੌਲ ਅਜ਼ਮਾਓ। ਇਸ ਵਿਚ ਮੌਜੂਦ ਵਿਟਾਮਿਨ ਸੀ ਸਰੀਰ ਨੂੰ ਐਂਟੀਬਾਡੀਜ਼ ਬਣਾਉਣ ਵਿਚ ਮਦਦ ਕਰਦਾ ਹੈ ਅਤੇ ਸਰਦੀਆਂ ਵਿਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਤੁਸੀਂ ਗਾਜਰ ਦੇ ਨਾਲ ਚੌਲਾਂ ਵਿਚ ਮਟਰ, ਟਮਾਟਰ, ਬੀਨਜ਼ ਵਰਗੀਆਂ ਸਬਜ਼ੀਆਂ ਵੀ ਮਿਲਾ ਸਕਦੇ ਹੋ।
ਕੁਇਨੋਆ, ਮਖਾਣੇ ਅਤੇ ਦਹੀਂ
ਕੁਇਨੋਆ ਫਾਈਬਰ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਬੱਚਿਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਉਨ੍ਹਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਪਾਚਨ ਤੰਤਰ ਨੂੰ ਸੁਧਾਰਦਾ ਹੈ। ਤੁਸੀਂ ਸਾਦਾ ਕੁਇਨੋਆ ਬਣਾ ਸਕਦੇ ਹੋ ਅਤੇ ਇਸ ਨੂੰ ਦਹੀਂ ਅਤੇ ਮਖਾਣਿਆਂ ਦੇ ਰਾਇਤੇ ਨਾਲ ਬੱਚਿਆਂ ਨੂੰ ਪਰੋਸ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਲਗਾਤਾਰ ਹੋ ਰਹੀ ਸਿਰਦਰਦ ਨੂੰ ਨਾ ਕਰੋ ਇਗਨੋਰ, ਹੋ ਸਕਦੀ ਹੈ ਗੰਭੀਰ ਸਮੱਸਿਆ
ਪਨੀਰ ਭੁਰਜੀ ਅਤੇ ਅਜਵਾਇਣ ਪਰਾਂਠਾ
ਪਨੀਰ ਭੁਰਜੀ ਬੱਚਿਆਂ ਦੇ ਟਿਫਿਨ ਲਈ ਇਕ ਤਤਕਾਲ ਅਤੇ ਪ੍ਰੋਟੀਨ ਭਰਪੂਰ ਨੁਸਖਾ ਹੈ, ਜੋ ਜਲਦੀ ਤਿਆਰ ਹੁੰਦੀ ਹੈ ਅਤੇ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਇਸ 'ਚ ਉੱਚ ਗੁਣਵੱਤਾ ਵਾਲੀ ਪ੍ਰੋਟੀਨ ਪਾਈ ਜਾਂਦੀ ਹੈ, ਇਸ ਤੋਂ ਇਲਾਵਾ ਪਰਾਂਠੇ ਬਣਾਉਣ ਲਈ ਆਟੇ 'ਚ ਥੋੜ੍ਹਾ ਜਿਹਾ ਲੂਣ ਅਤੇ ਅਜਵਾਇਣ ਮਿਲਾ ਲਓ, ਇਸ ਨਾਲ ਬੱਚਿਆਂ ਦੀ ਪਾਚਨ ਕਿਰਿਆ ਠੀਕ ਹੁੰਦੀ ਹੈ। ਪਰਾਂਠੇ ਅਤੇ ਭੁਰਜੀ ਦੇ ਨਾਲ ਤੁਸੀਂ ਉਨ੍ਹਾਂ ਨੂੰ ਟਿਫਿਨ ਵਿਚ ਖੀਰਾ ਅਤੇ ਗਾਜਰ ਵਰਗੇ ਸਲਾਦ ਵੀ ਦੇ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦੀਆਂ 'ਚ ਸ਼ਹਿਦ ਸਣੇ ਇਨ੍ਹਾਂ 8 ਚੀਜ਼ਾਂ ਨੂੰ ਬਣਾਓ ਰੂਟੀਨ ਦਾ ਹਿੱਸਾ, ਬੀਮਾਰੀਆਂ ਤੋਂ ਰਹੋਗੇ ਦੂਰ
NEXT STORY