ਨਵੀਂ ਦਿੱਲੀ (ਬਿਊਰੋ) : ਗਰਮੀਆਂ ਦੇ ਮੌਸਮ 'ਚ ਕੜਾਕੇ ਦੀ ਧੁੱਪ ਪੈਂਦੀ ਹੈ, ਜਿਸ ਨਾਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਗਰਮੀ ’ਚ ਜਿਵੇਂ-ਜਿਵੇਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਚਲਦੀਆਂ ਹਨ, ਉਸੇ ਤਰ੍ਹਾਂ ਸਾਡਾ ਮਨ ਠੰਡੀਆਂ ਚੀਜ਼ਾਂ ਖਾਣ ਨੂੰ ਕਰਦਾ ਹੈ। ਬਦਲ ਰਹੇ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਖਾਣ ’ਤੇ ਸਿਹਤ ਚੰਗੀ ਅਤੇ ਤੰਦਰੁਸਤ ਰਹਿੰਦੀ ਹੈ। ਸਰਦੀਆਂ 'ਚ ਗਰਮ ਅਤੇ ਗਰਮੀਆਂ 'ਚ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਣੀਆਂ ਚੰਗੀਆਂ ਲੱਗਦੀਆਂ ਹਨ। ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਸਬਜ਼ੀਆਂ ਸੁਆਦ ਤਾਂ ਬਣਦੀਆਂ ਹਨ ਪਰ ਇਹ ਗਰਮ ਹੁੰਦੀਆਂ ਹਨ, ਜੋ ਸਿਹਤ ਨੂੰ ਖ਼ਰਾਬ ਕਰਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਗਰਮੀ ਦੇ ਮੌਸਮ ’ਚ ਕੀ ਖਾਣਾ ਅਤੇ ਕੀ ਨਹੀਂ ਖਾਣਾ ਚਾਹੀਦਾ, ਬਾਰੇ ਦੱਸਣ ਜਾ ਰਹੇ ਹਾਂ.....
ਗਰਮੀ ਦੇ ਮੌਸਮ ’ਚ ਖਾਓ ਇਹ ਚੀਜ਼ਾਂ -
ਗੂੰਦ ਕਤੀਰਾ - ਗੂੰਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨੂੰ ਖਾਣ ਤੋਂ ਪਹਿਲਾਂ ਪਾਣੀ 'ਚ ਭਿਉਂਕੇ ਰੱਖਿਆ ਜਾਂਦਾ ਹੈ। ਗਰਮੀ ਦੇ ਮੌਸਮ 'ਚ ਇਸ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਨਿੰਬੂ ਪਾਣੀ ਜਾਂ ਦੁੱਧ 'ਚ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਪਈ ਗਰਮੀ ਖ਼ਤਮ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ ਪ੍ਰੋਟੀਨ ਅਤੇ ਫਾਲਿਕ ਐਸਿਡ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਖ਼ਤਮ ਕਰਦੇ ਹਨ।

ਘੀਆ ਕੱਦੂ - ਘੀਆ ਕੱਦੂ ਜ਼ਿਆਦਾਤਰ ਲੋਕਾਂ ਨੂੰ ਕਾਫੀ ਪਸੰਦ ਹੈ। ਇਸ 'ਚ ਬਹੁਤ ਸਾਰਾ ਪਾਣੀ ਹੁੰਦਾ ਹੈ ਤੇ ਇਹ ਖਾਣ 'ਚ ਮਿੱਠਾ ਹੁੰਦਾ ਹੈ। ਇਸ ਨੂੰ ਖਾਣ ਨਾਲ ਗਰਮੀ ਦੂਰ ਹੁੰਦੀ ਹੈ ਤੇ ਇਹ ਢਿੱਡ ਦੇ ਸਾਰੇ ਰੋਗ ਜਿਵੇਂ ਐਸੀਡਿਟੀ ਤੇ ਬਦਹਜ਼ਮੀ ਨੂੰ ਦੂਰ ਕਰਦਾ ਹੈ। ਇਸ 'ਚ ਸੋਡੀਅਮ ਹੁੰਦਾ ਹੈ।

ਕਰੇਲੇ - ਕਰੇਲਾ ਚਮੜੀ ਤੋਂ ਫੋੜੇ, ਫਿਨਸੀਆਂ, ਰੈਸ਼, ਫੰਗਲ ਇਨਫੈਕਸ਼ਨ ਤੇ ਦਾਗ ਪੈਦਾ ਹੋਣ ਤੋਂ ਰੋਕਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਕੰਟਰੋਲ ਰਹਿੰਦੀ ਹੈ।

ਤੋਰੀ - ਇਹ ਸਬਜ਼ੀ ਖੂਨ ਸਾਫ ਕਰਦੀ ਹੈ, ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀ ਹੈ ਤੇ ਢਿੱਡ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ।

ਖੀਰਾ - ਇਸ 'ਚ 96 ਫੀਸਦੀ ਪਾਣੀ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਹਮੇਸ਼ਾ ਨਮ ਰਹਿੰਦਾ ਹੈ ਤੇ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ। ਖੀਰੇ 'ਚ ਬਹੁਤ ਸਾਰਾ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਰਹਿੰਦਾ ਹੈ। ਉਂਝ ਇਸ ਨੂੰ ਸਲਾਦ ਵਜੋਂ ਹੀ ਖਾਧਾ ਜਾ ਸਕਦਾ ਹੈ।

ਗੁਲਕੰਦ - ਗੁਲਾਬ ਦੀ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਹ ਖਾਣ 'ਚ ਬਹੁਤ ਸੁਆਦ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਰਮੀਆਂ 'ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦੈ। ਇਹ ਡਿਹਾਈਡ੍ਰੇਸ਼ਨ ਅਤੇ ਯੂਰਿਨ ਇਨਫੈਕਸ਼ਨ ਨੂੰ ਦੂਰ ਕਰਨ 'ਚ ਕਾਫੀ ਮਦਦਗਾਰ ਹੈ। ਗੁਲਾਬ ਦੀ ਪੰਖੁੜੀਆਂ ਦੀ ਵਰਤੋਂ ਚਾਹ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਗੁਲਕੰਦ ਖਾਣ 'ਚ ਬਹੁਤ ਮਿੱਠੀ ਹੁੰਦੀ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣੀ ਚਾਹੀਦੀ। ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ।

ਗਰਮੀ ਦੇ ਮੌਸਮ ’ਚ ਇਨ੍ਹਾਂ ਚੀਜ਼ਾਂ ਦੀ ਘੱਟ ਕਰੋ ਵਰਤੋਂ
ਪੱਤੇਦਾਰ ਸਬਜ਼ੀਆਂ - ਪਾਲਕ, ਮੇਥੀ ਆਦਿ ਪੱਤੇਦਾਰ ਸਬਜ਼ੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ ਪਰ ਗਰਮੀਆਂ 'ਚ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਸਰੀਰ ਨੂੰ ਜ਼ਿਆਦਾ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਮੌਸਮ 'ਚ ਸਰੀਰ ਦਾ ਤਾਪਮਾਨ ਪਹਿਲਾਂ ਨਾਲੋ ਵੀ ਵਧ ਜਾਂਦਾ ਹੈ। ਅਜਿਹੇ 'ਚ ਠੰਡਕ ਵਾਲੀਆਂ ਸਬਜ਼ੀਆਂ ਖਾਓ।

ਪਿਆਜ਼ - ਤੜਕਾ ਲਗਾਉਣ ਲਈ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਾਇਦ ਹੀ ਕਈ ਸਬਜ਼ੀ ਹੋਵੇਗੀ ਜੋ ਪਿਆਜ਼ ਤੋਂ ਬਿਨਾ ਬਣਾਈ ਜਾਵੇ। ਇਸ ਮੌਸਮ 'ਚ ਇਸ ਦੀ ਵਰਤੋਂ ਕਰਨ ਨਾਲ ਹਾਰਮੋਨਸ ਸੰਤੁਲਨ ਵਿਗੜ ਜਾਂਦਾ ਹੈ। ਗਰਮੀ 'ਚ ਸਲਾਦ ਖਾ ਰਹੇ ਹੋ ਤਾਂ ਪਿਆਜ਼ ਦੀ ਥਾਂ 'ਤੇ ਖੀਰਾ, ਤਰ, ਟਮਾਟਰ ਖਾਓ।

ਲਸਣ - ਲਸਣ ਦਾ ਤੜਕਾ ਸਬਜ਼ੀ ਦਾ ਫਲੇਵਰ ਬਦਲ ਦਿੰਦਾ ਹੈ। ਲਸਣ ਖਾਣਾ ਪਸੰਦ ਹੈ ਤਾਂ ਇਸ ਦੀ ਵਰਤੋਂ ਗਰਮੀ 'ਚ ਘੱਟ ਕਰ ਦਿਓ। ਇਸ ਨਾਲ ਹਾਰਮੋਨਸ ਅਸੰਤੁਲਿਤ ਹੋ ਸਕਦੇ ਹਨ।

ਅਦਰਕ - ਅਦਰਕ ਕੁਦਰਤੀ ਰੂਪ 'ਚ ਬਹੁਤ ਗਰਮ ਹੁੰਦਾ ਹੈ। ਗਰਮੀ ਦੇ ਮੌਸਮ 'ਚ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਆਦ ਲਈ ਸਬਜ਼ੀ 'ਚ ਥੋੜ੍ਹਾ ਜਿਹਾ ਅਦਰਕ ਪਾਓ।

ਹੋ ਸਕਦੀਆਂ ਹਨ ਇਹ ਸਮੱਸਿਆਵਾਂ
ਸਬਜ਼ੀਆਂ ਸਿਹਤ ਦਾ ਖਜ਼ਾਨਾ ਹੁੰਦੀਆਂ ਹਨ। ਇਸ 'ਚ ਪੋਸ਼ਟਿਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਪੂਰੀ ਤਰ੍ਹਾਂ ਨਾਲ ਇਸ ਦੀ ਵਰਤੋਂ ਬੰਦ ਨਾ ਕਰਕੇ ਘਟਾ ਦਿਓ। ਜ਼ਿਆਦਾ ਮਾਤਰਾ 'ਚ ਇਸ ਨੂੰ ਖਾਣ ਨਾਲ ਹਾਰਮੋਨਸ 'ਚ ਗੜਬੜੀ, ਮੁਹਾਸੇ, ਚਮੜੀ ਨਾਲ ਸਬੰਧਿਤ ਪਰੇਸ਼ਾਨੀਆਂ, ਬਵਾਸੀਰ ਅਤੇ ਪਾਚਨ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਮੂੰਹ ਦੇ ਛਾਲਿਆਂ ਤੋਂ ਨਿਜ਼ਾਤ ਦਿਵਾਉਣਗੇ 'ਬਰਫ' ਸਣੇ ਇਹ ਘਰੇਲੂ ਨੁਸਖ਼ੇ, ਜ਼ਰੂਰ ਅਪਣਾਓ
NEXT STORY