ਦੇਸੀ ਘਿਓ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਗੱਲ ਜਦੋਂ ਭਾਰ ਘਟਾਉਣ ਦੀ ਹੋਵੇ ਤਾਂ ਲੋਕ ਸਭ ਤੋਂ ਪਹਿਲਾਂ 'ਘਿਓ' ਨੂੰ ਡਾਈਟ 'ਚੋਂ ਆਊਟ ਕਰਦੇ ਹਨ ਜਦੋਂਕਿ ਇਹ ਭਾਰ ਵਧਾਉਣ ਨਹੀਂ ਸਗੋਂ ਘਟਾਉਣ 'ਚ ਮਦਦ ਕਰਦਾ ਹੈ। ਕਾਫੀ ਲੋਕਾਂ ਨੂੰ ਡਰ ਹੁੰਦਾ ਹੈ ਕਿ ਦੇਸੀ ਘਿਓ 'ਚ ਫੈਟ ਹੁੰਦੀ ਹੈ ਅਤੇ ਇਸ ਨਾਲ ਭਾਰ ਵੱਧਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਦੇਸੀ ਘਿਓ ਇਮੀਊਨਿਟੀ ਬੂਸਟਰ ਦੀ ਤਰ੍ਹਾਂ ਕੰਮ ਕਰਦਾ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਭਾਰ ਘਟਾਉਣ ਦੇ ਲਈ ਘਿਓ ਕਿਉਂ ਅਤੇ ਕਿੰਝ ਫਾਇਦੇਮੰਦ ਹੈ।
ਘਰ 'ਚ ਬਣਿਆ ਘਿਓ ਹੈ ਫਾਇਦੇਮੰਦ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮਾਰਕਿਟ ਦੀ ਬਜਾਏ ਘਰ ਦੇ ਬਣੇ ਘਿਓ ਦੀ ਵਰਤੋਂ ਕਰੋ। ਦਰਅਸਲ ਘਰ 'ਚ ਬਣੇ ਘਿਓ 'ਚ ਫਾਸਫੋਲੀਪੀਡਸ ਪਾਏ ਜਾਂਦੇ ਹਨ, ਇਹ ਕਾਰਨ ਹੈ ਕਿ ਇਹ ਬਾਜ਼ਾਰ 'ਚ ਵਿਕਣ ਵਾਲੇ ਘਿਓ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਘਿਓ ਜ਼ਿਆਦਾਤਰ ਭਾਰਤੀ ਖਾਣਿਆਂ 'ਚ ਵਰਤੋਂ ਕੀਤਾ ਜਾਂਦਾ ਹੈ। ਇਸ 'ਚ 99.9 ਫੀਸਦੀ ਫੈਟ ਹੁੰਦਾ ਹੈ ਜਦੋਂ ਕਿ ਇਕ ਫੀਸਦੀ ਮਾਇਸਚੁਰ (ਨਮੀ)। ਘਿਓ ਸੈਟੁਰੇਟੇਡ ਫੈਟਸ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਲਈ ਜੇਕਰ ਇਸ ਨੂੰ ਕਮਰੇ ਦੇ ਤਾਪਮਾਨ 'ਚ ਵੀ ਰੱਖਿਆ ਜਾਵੇ ਤਾਂ ਖਰਾਬ ਨਹੀਂ ਹੁੰਦਾ।
ਡੀ.ਐੱਚ.ਏ.ਦਾ ਚੰਗਾ ਸੋਰਸ ਹੁੰਦਾ ਹੈ ਦੇਸੀ ਘਿਓ
ਰਿਸਰਚ ਮੁਤਾਬਕ ਦੇਸੀ ਘਿਓ 'ਚ ਡੀ.ਐੱਚ.ਏ. (ਓਮੇਗਾ 3 ਫੈਟੀ ਐਸਿਡ) ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਲਈ ਫਾਇਦੇਮੰਦ ਹੈ। ਇਸ ਨਾਲ ਸਿਰਫ ਮੋਟਾਪਾ ਹੀ ਨਹੀਂ ਸਗੋਂ ਡੀ.ਐੱਚ.ਏ. ਕੈਂਸਰ, ਇੰਸੁਲਿਨ ਪ੍ਰਤੀਰੋਧ, ਗਠੀਆ, ਹਾਰਟ ਅਟੈਕ, ਆਰਥਰਾਈਟਿਸ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।
ਅਮਿਨੋ ਐਸਿਡ ਨਾਲ ਭਰਪੂਰ
ਇਸ 'ਚ ਮੌਜੂਦ ਅਮਿਨੋ ਐਸਿਡ ਫੈਟ ਸੇਲਸ ਨੂੰ ਸਿਕੁੜਣ 'ਚ ਮਦਦ ਕਰਦਾ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਨਾਲ ਹੀ ਇਹ ਸਰੀਰ 'ਚ ਨਸ਼ੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਬਾਡੀ ਨੂੰ ਡਿਟਾਕਸ ਕਰਨ 'ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ, ਇਸ ਨਾਲ ਵਾਲ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਅਤੇ ਅੱਖਾਂ ਦੀਆਂ ਪ੍ਰੇਸ਼ਾਨੀਆਂ ਵੀ ਦੂਰ ਰਹਿੰਦੀਆਂ ਹਨ।
ਕੀ ਕਹਿੰਦੇ ਹਨ ਮਾਹਿਰ?
ਮਾਹਿਰਾਂ ਦੀ ਮੰਨੀਏ ਤਾਂ ਖਾਣੇ 'ਚ ਰੋਜ਼ਾਨਾ 1-2 ਟੀ ਸਪੂਨ ਘਿਓ ਖਾਣਾ ਚਾਹੀਦਾ, ਖਾਸ ਕਰਕੇ ਜੇਕਰ ਤੁਸੀਂ ਵੇਟ ਲੂਜ਼ ਡਾਈਟ 'ਤੇ ਹੋ। ਘਿਓ 'ਚ 99 ਫੀਸਦੀ ਫੈਟਸ ਹੁੰਦੀ ਹੈ। ਇਸ ਲਈ 2 ਟੀ ਸਪੂਨ ਘਿਓ ਖਾਣੇ ਨਾਲ ਕੁਝ ਨਹੀਂ ਹੁੰਦਾ। ਉੱਧਰ ਆਯੁਰਵੈਦਿਕ ਮੁਤਾਬਕ ਘਿਓ ਲੰਬੀ ਉਮਰ ਦੇ ਨਾਲ ਕਈ ਬੀਮਾਰੀਆਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ।
ਜ਼ਿਆਦਾ ਵਰਤੋਂ ਨਾਲ ਹੋਵੇਗਾ ਨੁਕਸਾਨ
ਘਿਓ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਣ ਦਿੰਦਾ ਹੈ ਪਰ ਕਿਸੇ ਵੀ ਚੀਜ਼ ਦੀ ਵਰਤੋਂ ਇਕ ਲਿਮਿਟ ਤੱਕ ਹੀ ਕਰਨੀ ਚਾਹੀਦੀ। ਉਮਰ ਅਤੇ ਸਰੀਰ ਦੇ ਹਿਸਾਬ ਨਾਲ 1 ਜਾਂ 2 ਟੀ ਸਪੂਨ ਘਿਓ ਦੀ ਵਰਤੋਂ ਹੀ ਫਾਇਦੇਮੰਦ ਹੁੰਦੀ ਹੈ। ਇਸ ਦੀ ਜ਼ਿਆਦਾ ਵਰਤੋਂ ਤੁਹਾਨੂੰ ਦਿਲ ਦੀਆਂ ਬੀਮਾਰੀਆਂ, ਮੋਟਾਪੇ ਦਾ ਸ਼ਿਕਾਰ ਬਣਾ ਸਕਦੀ ਹੈ।
ਨਾਰੀਅਲ ਪਾਣੀ ਪੀਣ ਨਾਲ ਦੂਰ ਹੁੰਦੀਆਂ ਨੇ ਸਰੀਰ ਦੀਆਂ ਇਹ ਸਮੱਸਿਆਵਾਂ
NEXT STORY