ਜਲੰਧਰ (ਬਿਊਰੋ)– ਗਰਮੀਆਂ ਦੇ ਮੌਸਮ ’ਚ ਠੰਡਾ ਰਹਿਣ ਲਈ ਅਸੀਂ ਕੂਲਰ ਜਾਂ ਏ. ਸੀ. ਦੀ ਵਰਤੋਂ ਕਰਦੇ ਹਾਂ। ਕਈ ਲੋਕ ਆਪਣਾ ਪੂਰਾ ਦਿਨ ਦਫ਼ਤਰ ਜਾਂ ਘਰ ’ਚ ਏ. ਸੀ. ਦੀ ਠੰਡੀ ਹਵਾ ’ਚ ਬਿਤਾਉਂਦੇ ਹਨ। ਇਹ ਠੰਡੀਆਂ-ਠੰਡੀਆਂ ਹਵਾਵਾਂ ਮਹਿਸੂਸ ਕਰਨ ’ਚ ਬਹੁਤ ਵਧੀਆ ਲੱਗਦੀਆਂ ਹਨ, ਹਾਲਾਂਕਿ ਇਨ੍ਹਾਂ ਦਾ ਸਿਹਤ ’ਤੇ ਅਸਰ ਬਹੁਤ ਖ਼ਤਰਨਾਕ ਹੋ ਸਕਦਾ ਹੈ। ਹਾਂ, ਹੁਣ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਹਵਾ ਦਾ ਖ਼ਤਰਾ ਕੀ ਹੈ? ਫਿਰ ਹੇਠ ਲਿਖੀਆਂ ਗੱਲਾਂ ਤੁਹਾਡੇ ਲਈ ਹੈਰਾਨੀਜਨਕ ਤੇ ਬਹੁਤ ਲਾਭਦਾਇਕ ਹੋ ਸਕਦੀਆਂ ਹਨ–
ਇਸ ਲਈ ਜੇਕਰ ਤੁਸੀਂ ਵੀ ਆਪਣਾ ਪੂਰਾ ਦਿਨ ਏ. ਸੀ. ਦੀ ਹਵਾ ’ਚ ਬਿਤਾਉਂਦੇ ਹੋ ਤਾਂ ਤੁਹਾਨੂੰ ਸਾਹ ਲੈਣ ’ਚ ਤਕਲੀਫ਼ ਤੋਂ ਲੈ ਕੇ ਸਰੀਰ ’ਚ ਅਕੜਾਅ ਤੇ ਦਰਦ ਤੱਕ ਦੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ। ਹਾਲਾਂਕਿ ਇਸ ਸਮੇਂ ਤੁਸੀਂ ਇਹ ਸੁਣ ਕੇ ਬਹੁਤ ਮਾਮੂਲੀ ਮਹਿਸੂਸ ਕਰ ਰਹੇ ਹੋਵੋਗੇ ਪਰ ਸਮੇਂ ਦੇ ਨਾਲ ਏ. ਸੀ. ਦੀ ਹਵਾ ਦੇ ਮਾੜੇ ਨਤੀਜੇ ਤੁਹਾਡੀ ਜਾਨ ਵੀ ਲੈ ਸਕਦੇ ਹਨ। ਦੱਸ ਦੇਈਏ ਕਿ ਏ. ਸੀ. ਤੋਂ ਨਿਕਲਣ ਵਾਲੀ ਹਵਾ ਨਕਲੀ ਹੁੰਦੀ ਹੈ ਤੇ ਏ. ਸੀ. ਨੂੰ ਚਲਾਉਣ ਨਾਲ ਤੁਹਾਡੇ ਕਮਰੇ ’ਚ ਤਾਜ਼ੀ ਹਵਾ ਜਾਂ ਆਕਸੀਜਨ ਦੀ ਸਾਰੀ ਗੁੰਜਾਇਸ਼ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ, ਜਿਸ ਕਾਰਨ ਤੁਹਾਨੂੰ ਸਾਹ, ਚਮੜੀ, ਹੱਡੀਆਂ, ਦਰਦ ਆਦਿ ਸਮੱਸਿਆਵਾਂ ਦੀ ਸ਼ਿਕਾਇਤ ਹੋ ਸਕਦੀ ਹੈ।
ਏ. ਸੀ. ਦੀ ਹਵਾ ’ਚ ਜ਼ਿਆਦਾ ਦੇਰ ਤਕ ਰਹਿਣ ਦੇ ਨੁਕਸਾਨ
ਸੁਸਤੀ ਤੇ ਡੀਹਾਈਡ੍ਰੇਸ਼ਨ
ਗਰਮੀ ਦੇ ਅਹਿਸਾਸ ਤੋਂ ਦੂਰ ਬੇਸ਼ੱਕ ਏ. ਸੀ. ਦੀ ਹਵਾ ’ਚ ਦੁਨੀਆ ਤੇ ਜ਼ਿੰਦਗੀ ਸੋਹਣੀ ਲੱਗਦੀ ਹੈ ਪਰ ਹਰ ਸਮੇਂ ਏ. ਸੀ. ’ਚ ਰਹਿਣ ਨਾਲ ਸਰੀਰ ’ਚ ਆਲਸ ਬਹੁਤ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਏ. ਸੀ. ਦੀ ਹਵਾ ’ਚ ਨਮੀ ਦੇ ਨਾਲ-ਨਾਲ ਤੁਹਾਡੇ ਸਰੀਰ ’ਚ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਏ. ਸੀ. ’ਚ ਜ਼ਿਆਦਾ ਸਮਾਂ ਬਿਤਾਉਂਦੇ ਹੋ ਤਾਂ ਤੁਹਾਨੂੰ ਸਿਰਦਰਦ, ਥਕਾਵਟ, ਬੁੱਲ੍ਹ ਖੁਸ਼ਕ, ਖੁਸ਼ਕ ਚਮੜੀ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ, ਜੋ ਕਿ ਆਮ ਤੌਰ ’ਤੇ ਡੀਹਾਈਡ੍ਰੇਸ਼ਨ ਕਾਰਨ ਹੁੰਦੀ ਹੈ।
ਸਾਹ ਦੀ ਦਿੱਕਤ
ਰਿਸਰਚ ਮੁਤਾਬਕ ਜੋ ਲੋਕ ਏ. ਸੀ. ’ਚ ਜ਼ਿਆਦਾ ਸਮਾਂ ਬਿਤਾਉਂਦੇ ਹਨ, ਉਨ੍ਹਾਂ ਨੂੰ ਸਾਹ ਦੀ ਸਮੱਸਿਆ ਆਮ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਮੁੱਖ ਤੌਰ ’ਤੇ ਗਲੇ ਤੇ ਨੱਕ ਵਰਗੇ ਅੰਗਾਂ ’ਚ ਕਿਉਂਕਿ ਇਹ ਹਵਾ ਤੁਹਾਡੇ ਨੱਕ ਤੇ ਗਲੇ ਦੇ ਸੈੱਲਾਂ ਨੂੰ ਸੁਕਾਉਂਦੀ ਹੈ, ਜਿਸ ਕਾਰਨ ਨੱਕ ਬੰਦ ਹੋਣ ਤੇ ਸਾਹ ਚੜ੍ਹਨ ਦੀ ਸਮੱਸਿਆ ਹੋ ਸਕਦੀ ਹੈ।
ਇੰਫੈਕਸ਼ਨ ਦੀ ਦਿੱਕਤ
ਹੁਣ ਕਿਉਂਕਿ ਏ. ਸੀ. ਦੀ ਹਵਾ ਨੱਕ ਦੇ ਮਿਊਕਸ ਨੂੰ ਸੁਕਾਉਂਦੀ ਹੈ, ਅਜਿਹੇ ’ਚ ਵਾਇਰਸ ਤੇ ਬੈਕਟੀਰੀਆ ਆਸਾਨੀ ਨਾਲ ਤੁਹਾਡੇ ਨੱਕ ਰਾਹੀਂ ਸਰੀਰ ’ਚ ਦਾਖ਼ਲ ਹੋ ਜਾਂਦੇ ਹਨ। ਮਿਊਕਸ ਇਕ ਸੁਰੱਖਿਆ ਪਰਤ ਦੀ ਤਰ੍ਹਾਂ ਕੰਮ ਕਰਦਾ ਹੈ, ਜਿਸ ਤੋਂ ਬਿਨਾਂ ਤੁਹਾਨੂੰ ਕਈ ਤਰ੍ਹਾਂ ਦੀ ਇੰਫੈਕਸ਼ਨ ਹੋਣ ਦਾ ਖ਼ਤਰਾ ਹੁੰਦਾ ਹੈ।
ਦਮਾ
ਜੇਕਰ ਏ. ਸੀ. ਨੂੰ ਠੀਕ ਤਰ੍ਹਾਂ ਨਾਲ ਸਾਫ ਨਾ ਕੀਤਾ ਜਾਵੇ ਤਾਂ ਇਸ ’ਚ ਕਾਫੀ ਧੂੜ ਜਮ੍ਹਾ ਹੋ ਜਾਂਦੀ ਹੈ। ਜਿਸ ਕਾਰਨ ਦਮਾ ਜਾਂ ਐਲਰਜੀ ਹੋਣ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ।
ਜੋੜਾਂ ਦਾ ਦਰਦ
ਏ. ਸੀ. ਦੀ ਹਵਾ ’ਚ ਸਰੀਰ ਬਹੁਤ ਸੁਸਤ ਤੇ ਆਕੜ ਜਾਂਦਾ ਹੈ। ਜਿਸ ਕਾਰਨ ਤੁਹਾਨੂੰ ਜੋੜਾਂ ’ਚ ਦਰਦ, ਸਰੀਰ ਦਾ ਅਕੜਾਅ ਜਾਂ ਤੁਰਨ-ਫਿਰਨ ’ਚ ਦਿੱਕਤ ਹੋ ਸਕਦੀ ਹੈ। ਇਸ ਲਈ ਸਮੇਂ-ਸਮੇਂ ’ਤੇ ਏ. ਸੀ. ਬੰਦ ਕਰਕੇ ਇਧਰ-ਉਧਰ ਘੁੰਮਣਾ ਜ਼ਰੂਰੀ ਹੈ।
ਬਲੱਡ ਪ੍ਰੈਸ਼ਰ
ਏ. ਸੀ. ਦੀ ਠੰਡੀ ਹਵਾ ਕਾਰਨ ਸਰੀਰ ਦਾ ਤਾਪਮਾਨ ਬਹੁਤ ਘੱਟ ਜਾਂਦਾ ਹੈ, ਜਿਸ ਨਾਲ ਤੁਹਾਡੀਆਂ ਖ਼ੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਤੁਹਾਡਾ ਬਲੱਡ ਪ੍ਰੈਸ਼ਰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਹੁੰਦਾ ਹੈ, ਜਿਸ ਕਾਰਨ ਚੱਕਰ, ਉਲਟੀ, ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ।
ਨੋਟ– ਤੁਸੀਂ ਰੋਜ਼ਾਨਾ ਏ. ਸੀ. ਦੀ ਕਿੰਨੇ ਸਮੇਂ ਤਕ ਵਰਤੋਂ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
Health Tips: ਲੂ ਲੱਗਣ ਤੋਂ ਬਚਾਉਂਦੈ 'ਬੇਲ ਦਾ ਸ਼ਰਬਤ', ਗਰਮੀਆਂ 'ਚ ਜ਼ਰੂਰ ਕਰੋ ਸੇਵਨ
NEXT STORY